The Summer News
×
Thursday, 02 May 2024

ਪ੍ਰੇਮਿਕਾ ਨੇ ਵਿਆਹ ਤੋਂ ਪਹਿਲਾਂ ਪ੍ਰੇਮੀ ਨੂੰ ਵੱਖਰੇ ਅੰਦਾਜ਼ ‘ਚ ਲਿਖਿਆ ਕੁਝ ਅਜਿਹਾ, ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ਚੰਡੀਗੜ੍ਹ : ਸੋਸ਼ਲ ਮੀਡੀਆ ਇਕ ਇਹੋ ਜਿਹਾ ਪਲੇਟਫਾਰਮ ਹੈ। ਜਿੱਥੇ ਛੋਟੀ ਤੋਂ ਛੋਟੀ ਚੀਜ਼ ਵੀ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ। ਨੋਟਾਂ ਤੇ ਲੋਕ ਅਕਸਰ ਕੁਝ ਨਾ ਕੁਝ ਲਿਖ ਦਿੰਦੇ ਹਨ। ਕਿਸੇ ਵੀ ਸਮੇਂ, ਕੋਈ ਵੀ ਫੋਟੋ, ਵੀਡੀਓ ਜਾਂ ਹਾਸੇ ਵਾਲੀ ਘਟਨਾ ਸੋਸ਼ਲ ਮੀਡੀਆ ਵਾਇਰਲ ਹੋ ਜਾਂਦੀ ਹੈ। ਇਕ ਇਹੋ ਜਿਹਾ ਹੀ ਮਾਮਲਾ ਪਹਿਲਾ ਦੇਖਣ ਨੂੰ ਮਿਲਿਆ ਸੀ। ਜਿਸ ਵਿਚ ਨੋਟ ‘ਚ ਲਿਖਿਆ ਹੋਇਆ ਸੀ ਕਿ ‘ਸੋਨਮ ਗੁਪਤਾ ਬੇਵਫਾ ਹੈ’ ਇਹ ਨੋਟ ਬਹੁਤ ਸਮੇਂ ਤਕ ਚਰਚਾ ਦਾ ਵਿਸ਼ਾ ਰਿਹਾ ਸੀ। ਇਸ ਤਰ੍ਹਾ ਹੀ ਇਕ ਹੋਰ ਨੋਟ ਅੱਦ ਦੇ ਸਮੇਂ ‘ਚ ਬਹੁਤ ਵਾਇਰਲ ਹੋ ਰਿਹਾ ਹੈ। ਅਜਿਹੇ ਹੀ ਇਕ ਹੋਰ ਨੋਟ ਦੀ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।


ਵੈਸੇ ਕਿਹਾ ਜਾਂਦਾ ਹੈ ਲੋਕ ਆਪਣੇ ਪਿਆਰ ਨੂੰ ਜਾਹਿਰ ਕਰਨ ਲਈ ਅਲੱਗ ਅਲੱਗ ਤਰ੍ਹਾ ਦੇ ਤਰੀਕੇ ਅਪਣਾਉਂਦੇ ਹਨ। ਪਰ ਕੁਝ ਤਰੀਕੇ ਅਜਿਹੇ ਹੁੰਦੇ ਹਨ ਕਿ ਉਹ ਪਿਆਰੇ ਨਹੀਂ ਇਕ ਹਾਸਾ ਬਣ ਕੇ ਰਹਿ ਜਾਂਦੇ ਹਨ। ਜਿਵੇਂ ਕੀ ਕੁਸੁਮ ਨਾਂ ਦੀ ਲੜਕੀ ਨੇ ਆਪਣਾ ਪਿਆਰ ਜਾਹਿਰ ਕੀਤਾ ਹੈ। ਜਿਸ ਵਿੱਚ ਲੜਕੀ ਨੇ ਆਪਣੇ ਪ੍ਰੇਮੀ ਨੂੰ ਇਕ 10 ਰੁਪਏ ਦੇ ਨੋਟ ਤੇ ਆਪਣੇ ਵਿਆਹ ਤੋਂ ਪਹਿਲਾ ਇਕ  ਕੁਝ ਲਫਜ਼ ਲਿਖੇ ਹਨ। ਉਸ ਨੇ ਲਿਖਿਆ ਕਿ ਵਿਸ਼ਾਲ, ਮੇਰਾ ਵਿਆਹ 26 ਅਪ੍ਰੈਲ ਨੂੰ ਹੈ, ਮੈਨੂੰ ਲੈ ਜਾਓ I love you ਤੇਰੀ ਕੁਸੁਮ । ਇਸ ਵਾਇਰਲ ਪੋਸਟ ਤੇ ਜਨਤਾਂ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੀ ਹੈ। ਕਈ ਵਾਰ ਦੀ ਤਰ੍ਹਾਂ ਇਸ ਵਾਰ 10 ਰੁਪਏ ਦੇ ਨੋਟ ਨੇ ਪੂਰੇ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ।


Story You May Like