The Summer News
×
Thursday, 25 April 2024

ਆਲੀਆ ਭੱਟ ਦੇ ਮਾਂ ਬਣਨ ‘ਤੇ ਕਰੀਨਾ ਕਪੂਰ ਨੇ ਦਿੱਤਾ ਇਹ ਵੱਡਾ ਬਿਆਨ

ਚੰਡੀਗੜ੍ਹ : ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਕਈ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਸ ਸਾਲ ਵਿਆਹ ਦੇ ਬੰਧਣ ‘ਚ ਬੰਦ ਚੁੱਕੇ ਹਨ ਅਤੇ ਹੁਣ ਉਹ ਜਲਦੀ ਹੀ ਮਾਤਾ-ਪਿਤਾ ਵੀ ਬਣਨ ਜਾ ਰਹੇ ਹਨ। ਅਜਿਹੇ ‘ਚ ਆਲੀਆ ਦੀ ਪ੍ਰੈਗਨੈਂਸੀ ਲਗਾਤਾਰ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪਣੀ ਛੋਟੀ ਉਮਰ ਅਤੇ ਕਰੀਅਰ ਦੇ ਸਿਖਰ ‘ਤੇ ਅਜਿਹਾ ਫੈਸਲਾ ਲੈਣ ਲਈ ਉਨ੍ਹਾਂ ਨੂੰ ਟ੍ਰੋਲ ਵੀ ਹੋਣਾ ਪਿਆ ਹੈ। ਹੁਣ ਰਣਬੀਰ ਕਪੂਰ ਦੀ ਚਚੇਰੀ ਭੈਣ ਅਤੇ ਅਦਾਕਾਰਾ ਕਰੀਨਾ ਕਪੂਰ ਨੇ ਇਸ ਮਾਮਲੇ ‘ਤੇ ਆਪਣੀ ਰਾਏ ਦਿੱਤੀ ਹੈ।


ਜਿਵੇਂ ਕਿ ਸਾਰੇ ਜਾਣਦੇ ਹਨ, ਆਲੀਆ ਭੱਟ ਰਿਸ਼ਤੇ ਵਿੱਚ ਕਰੀਨਾ ਕਪੂਰ ਦੀ ਭਾਬੀ ਲੱਗਦੀ ਹੈ। ਅਜਿਹੇ ‘ਚ ਜਦੋਂ ਬੇਬੋ ਨੂੰ ਆਲੀਆ ਦੀ ਪ੍ਰੈਗਨੈਂਸੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣੀ ਭਾਬੀ ਦੀ ਕੂਲ ਅਤੇ ਬਹਾਦਰ ਦੱਸਦਿਆਂ ਤਾਰੀਫ ਕੀਤੀ। ਕਰੀਨਾ ਨੇ ਕਿਹਾ, ‘ਆਲੀਆ ਉਦੋਂ ਮਾਂ ਬਣ ਰਹੀ ਹੈ ਜਦੋਂ ਉਹ ਆਪਣੇ ਕਰੀਅਰ ਦੇ ਸਿਖਰ ‘ਤੇ ਹੈ। ਉਹ ਬਹੁਤ ਬਹਾਦਰ ਹੈ। ਫਿਲਹਾਲ ਉਹ ਆਪਣੀ ਫਿਲਮ ਦਾ ਪ੍ਰਮੋਸ਼ਨ ਕਰ ਰਹੀ ਹੈ ਅਤੇ ਬਿਹਤਰੀਨ ਪਹਿਰਾਵੇ ਪਹਿਨ ਰਹੀ ਹੈ। ਅੱਜ ਦੇ ਸਮੇਂ ਵਿੱਚ ਆਲੀਆ ਤੋਂ ਵੱਡਾ ਕੋਈ ਹੋਰ ਸਟਾਰ ਨਹੀਂ ਹੈ।


Story You May Like