The Summer News
×
Sunday, 28 April 2024

ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ ‘ਤੇ ਕੀਤਾ ਕੇਸ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ : ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਨਾਮਵਰ ਅਦਾਕਾਰਾ ਉਪਾਸਨਾਸਿੰਘ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲ ਵਿੱਚ ਮਿਸ ਯੂਨੀਵਰਸ 2021 ਹਰਨਾਜ ਕੌਰ ਸੰਧੂਖ਼ਿਲਾਫ਼ ਇਕ ਪਟੀਸ਼ਨ ਦਾਇਰ ਕੀਤੀ ਹੈ । ਉਪਾਸਨਾ ਸਿੰਘ ਨੇ ਆਪਣੇ ਵਕੀ ਲ ਕਰਨ ਸੱਚਦੇਵਾ ਅਤੇ ਇਰਵਿਨਨੀਤ ਕੌਰ ਜ਼ਰੀਏ ਸਿਵਲ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਦਿਆਂ ਮਾਣਯੋਗ ਅਦਾਲਤ ਨੂੰਦੱਸਿ ਆ ਕਿ ਹਰਨਾਜ ਕੌਰ ਸੰਧੂ ਉਹਨਾਂ ਦੀ 19 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ “ ਬਾਈ ਜੀ ਕੁੱਟਣਗੇ ” ਦੀ ਹੀਰੋਇਨ ਹੈ । ਮਿਸ ਯੂਨੀਵਰਸ ਬਣਨ ਤੋਂ ਬਾਅਦ ਹੁਣ ਉਹ ਇਸ ਫ਼ਿਲਮ ਦੇ ਪ੍ਰਚਾਰ ਵਿੱਚ ਕਿਸੇ ਕਿਸਮ ਦਾ ਕੋਈ ਸਹਿਯੋਗ ਨਹੀਂ ਕਰ ਰਹੀ ਅਤੇ ਨਾ ਹੀ ਲਿਖਤੀ ਕਾਨੂੰਨੀ ਵਾਅਦੇਮੁਤਾਬਕ ਫ਼ਿਲਮ ਦੀ ਪ੍ਰੋਮੋਸ਼ਨ ਲਈ ਵਕਤ ਦੇ ਰਹੀ ਹੈ ।


ਇਸ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹਰਨਾਜ ਕੌ ਰ ਸੰਧੂ ਦਾ ਇਸ ਫ਼ਿਲਮ ਨੂੰ ਬਣਾਉਣ ਵਾਲੀ ਕੰਪਨੀ “ ਸੰਤੋਸ਼ ਇੰਟਰਟੇਨਮੈਂਟ ਸਟੂਡੀਓ ‘ ਨਾਲ ਬਾਕਾਇਦਾ ਕਾਨੂੰਨੀਐਗਰੀਮੈਂਟ ਹੋਇਆ ਸੀ , ਜਿਸ ਮੁਤਾਬਕ ਹਰਨਾਜ ਸੰਧੂ ਨੇ ਫ਼ਿਲਮ ਦੇ ਪ੍ਰੋਮੋਸ਼ਨ ਪਲੈਨ ਮੁਤਾਬਕ ਕੁਝ ਦਿਨ ਫ਼ਿਲਮ ਦੀ ਪ੍ਰੋਮੋਸ਼ਨ ਐਕਟੀਵਿਟੀ ਲਈ ਦੇਣੇ ਸ ਨ । ਹੁਣ ਉਹ ਇਸ ਫ਼ਿਲਮ ਤੋਂ ਬਿਲਕੁਲ ਕਿਨਾਰਾ ਕਰ ਰਹੀ ਹੈ । ਉਪਾਸਨਾ ਸਿੰਘ ਮੁਤਾਬਕ ਉਹਨਾਂ ਨੇ ਇਹ ਫ਼ਿਲਮ “ ਸੰਤੋਸ਼ ਇੰਟਰਟੇਨਮੈਂਟ ਸਟੂਡੀਓ ‘ ਦੇ ਬੈਨਰ ਹੇਠਾਂ ਬਣਾਈ ਹੈ । ਇਸ ਫ਼ਿਲਮ ਉਪਰ ਕਰੋੜਾਂ ਰੁਪਏ ਦੀ ਲਾਗਤਆਈ ਹੈ । ਹਰਨਾਜ ਸੰਧੂ ਇਸ ਫ਼ਿਲਮ ਦੀ ਹੀਰੋਇਨ ਹੈ । ਪਟੀਸ਼ਨ ਮੁਤਾਬਕ ਉਹ ਹਰਨਾਜ ਕੌਰ ਸੰਧੂ ਨੂੰ ਫ਼ਿ ਲਮ ਦੀ ਪ੍ਰੋਮੋਸ਼ਨ ਬਾਬਤ ਈਮੇਲ ਵੀ ਕਰ ਚੁੱਕੇ ਹਨ । ਬਹੁਤ ਵਾਰ ਫ਼ੋਨ ਵੀ ਕਰ ਚੁੱਕੇ ਹਨ ਪਰ ਉਹ ਨਾ ਤਾਂ ਫ਼ੋਨ ‘ ਤੇ ਗੱਲ ਕਰ ਰਹੀ ਹੈ ਅ ਤੇ ਨਾ ਹੀ ਕਿਸੇ ਈਮੇਲ ਦਾ ਜਵਾਬ ਦੇ ਰਹੀ ਹੈ । ਫ਼ਿਲਮ ਦੇ ਨਿਰਦੇਸ਼ਕ ਸਮੀਪਕੰਗ ਵੀ ਕਈ ਵਾਰ ਮਿਸ ਸੰਧੂ ਨੂੰ ਫ਼ੋਨ ਕਰ ਚੁੱਕੇ ਹਨ ਪਰ ਉਹ ਫ਼ਿਲਮ ਦੀ ਟੀਮ ਦੇ ਕਿਸੇ ਮੈਂਬਰ ਦਾ ਫ਼ੋਨ ਅਟੈਂਡ ਨਹੀਂ ਕਰ ਰਹੀ । ਫ਼ਿਲਮ ਦੀ ਮੁੱਖ ਹੀਰੋਇਨ ਮਿਸਸੰਧੂ ਦਾ ਇਹ ਵਤੀਰਾ ਬੇਹੱਦ ਬੁ ਰਾ ਹੈ । ਮਿਸ਼ ਸੰਧੂ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ । ਹਰ ਕਲਾਕਾਰ ਲਈ ਉਸਦੀ ਪਹਿਲੀ ਫ਼ਿਲਮ ਬੇਹੱਦ ਅਹਿਮ ਅਤੇ ਯਾਦਗਾਰੀ ਹੁੰਦੀ ਹੈ ਪਰ ਮਿਸ ਸੰਧੂ ਪੰਜਾਬੀਹੋਣ ਦੇ ਬਾਵਜੂਦ ਵੀ ਆਪਣੀ ਮਾਂ ਬੋਲੀ ਪੰਜਾਬੀ ਦੀ ਇਸ ਫ਼ਿਲਮ ਨੂੰ ਪ੍ਰੋਮੋਟ ਨਹੀਂ ਕਰ ਰਹੀ ਹੈ ।


ਉਸਨੇ ਹੁਣ ਤੱਕ ਆਪਣੇ ਸ਼ੋਸ਼ਲ ਮੀਡੀਆ ‘ ਤੇ ਫ਼ਿਲਮ ਸੰਬੰਧੀ ਇਕਵੀ ਪੋਸਟ ਸਾਂਝੀ ਨਹੀਂ ਕੀਤੀ । ਜਿਸ ਤੋਂ ਇੰਜ ਲੱਗ ਰਿਹਾ ਹੈ ਕਿ ਉਹ ਕਿਸੇ ਪੰਜਾ ਬੀ ਫ਼ਿਲਮ ਦਾ ਹਿੱਸਾ ਬਣਨ ‘ ਤੇ ਸ਼ਰਮ ਤੇ ਛੋਟਾ ਮਹਿਸੂਸ ਕਰ ਰਹੀ ਹੈ । ਜਦਕਿਭਾਰਤੀ ਸਿਨਮਾ ਦੇ ਵੱਡੇ ਵੱਡੇ ਨਾਮੀਂ ਚਿਹਰਿਆਂ ਨੇ ਆਪ ਦੀ ਸ਼ੁਰੂਆਤ ਹੀ ਪੰਜਾਬੀ ਸਿਨਮਾ ਤੋਂ ਕੀਤੀ ਸੀ । ਹਰਨਾਜ ਕੌਰ ਸੰਧੂ ਨੇ ਫ਼ਿਲਮ ਦੀ ਸਾਰੀ ਟੀਮ ਨੂੰ ਠੇਸ ਪਹੁੰਚਾਈ ਹੈ । ਇਹ ਫ਼ਿਲਮ ਉਸਨੇ ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਸਾਈਨ ਕੀਤੀ ਸੀ । ਉਸਦਾ ਇਹ ਖ਼ਿਤਾਬ ਜਿੱਤਣ ਤੋਂ ਪਹਿਲਾਂ ਇਹ ਫ਼ਿਲਮ ਨੂੰ ਕਮਲ ਹੋ ਗਈ ਸੀ । ਇਹ ਖਿਤਾਬ ਜਿੱਤਣ ਤੋਂ ਬਾਅਦ ਉਸਦੇ ਵਤੀਰੇ ਵਿੱਚ ਇਕ ਦਮ ਬਦਲਾਅ ਆ ਗਿਆ । ਉਸਨੇ ਫ਼ਿਲਮ ਪ੍ਰਤੀ ਆਪ ਣੀਆਂ ਸਾਰੀਆਂ ਜਿੰਮੇਵਾਰੀਆਂ ਭੁਲਾ ਦਿੱਤੀਆਂ । ਇਸ ਫ਼ਿਲਮ ਦੀ ਰਿਲੀਜ਼ ਡੇਟ ਪਹਿਲਾਂ 27-05- 2022 ਸੀ । ਹਰਨਾਜ ਸੰਧੂ ਵੱਲੋਂ ਪ੍ਰੋਮੋਸ਼ਨ ਲਈ ਕੋਈ ਰਿਪਲਾਈ ਨਾ ਕਰਨ ਕਰਕੇ ਹੀ ਇਹ ਤਾਰੀਕ 19-08 2022 ਕੀਤੀ ਗਈ ਪਰ ਅਜੇ ਤੱਕ ਵੀ ਉਸ ਵੱਲੋਂ ਕੋਈ ਰਿਪਲਾਈ ਨਹੀਂ ਕੀਤਾ ਗਿਆ।ਉਪਾਸਨਾ ਸਿੰਘ ਨੇ ਦੱਸਿਆ ਕਿ ਹਰਨਾਜ ਕੌਰ ਸੰਧੂ ਨੇ ਸਭ ਦਾ ਭਰੋਸਾ ਤੋੜਨ ਦੇ ਨਾਲ ਨਾਲ ਕਾ ਨੂੰਨੀ ਐਗਰੀਮੈਂਟ ਦੀ ਵੀ ਉਲਘਣਾ ਕੀਤੀ ਹੈ , ਜੋ ਕਿ ਬੇਹੱਦਸ਼ਰਮਨਾਕ ਹੈ । ਉਹਨਾਂ ਨੇ ਆਪਣੇ 25 ਸਾਲਾਂ ਤੋਂ ਵੱਧ ਦੇ ਕੈਰੀਅਰ ਵਿੱਚ ਪ ਹਿਲੀ ਵਾਰ ਦੇਖਿਆਂ ਹੈ ਕਿ ਕੋਈ ਹੀਰੋਇਨ ਆਪਣੀ ਪਹਿਲੀ ਫ਼ਿਲਮ ਨੂੰ ਲੈ ਕੇ ਹੀ ਇਹਵਤੀਰਾ ਅਪਣਾ ਰਹੀ ਹੋਵੇ । ਹਰਨਾਜ ਸੰਧੂ ਵੱਲੋਂ ਵਾਰ ਵਾਰ ਸੰਪਰਕ ਕਰਨ ‘ ਤੇ ਵੀ ਕੋਈ ਰਿਪਲਾਈ ਨਾ ਕਰਨ ‘ ਤੇ ਹੀ ਆਖਰ ਉਹਨਾਂ ਮਾਣਯੋਗ ਅਦਾਲਤ ਵੱਲ ਰੁਖਕੀਤਾ ਹੈ ।


Story You May Like