The Summer News
×
Saturday, 27 April 2024

ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ‘ਚ ਸਥਿਤ ਮਾਂ ਕਾਲਿਕਾ ਧਾਮ, 41 ਦਿਨ ਦੀਪਕ ਜਲਾਉਣ ਵਾਲੇ ਦੀ ਹੁੰਦੀ ਹੈ ਹਰ ਮਨੋਕਾਮਨਾ ਪੂਰੀ

ਲੁਧਿਆਣਾ (ਤਮੰਨਾ ਬੇਦੀ): ਲੁਧਿਆਣਾ ਵਿਖੇ ਮਾਂ ਕਾਲੀਕਾ ਦੇਵੀ ਦਾ ਇੱਕ ਅਜਿਹਾ ਧਾਮ ਹੈ ਜੋ ਕਿ ਲੋਕਾਂ ਦੀ ਆਸਥਾ ਦਾ ਕੇਂਦਰ ਅਤੇ ਇੱਥੇ ਮੱਥਾ ਟੇਕਣ ਵਾਲੇ ਹਰ ਭਗਤ ਦੀ ਮਨੋਕਾਮਨਾ ਪੂਰੀ ਹੁੰਦੀ ਹੈ । ਲੁਧਿਆਣਾ ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਚ ਸਥਿਤ ਹੈ ਇਹ ਮਾਂ ਕਾਲਿਕਾ ਧਾਮ। ਇੱਥੋਂ ਦੀ ਮਾਨਤਾ ਹੈ ਕਿ ਰੇਲਵੇ ਸਟੇਸ਼ਨ ਤੇ ਕੰਮ ਕਰਨ ਵਾਲਾ ਹਰ ਕਰਮਚਾਰੀ ਸਭ ਤੋਂ ਪਹਿਲਾਂ ਮਾਤਾ ਦੇ ਚਰਨਾਂ ਚ ਸੀਸ ਝੁਕਾ ਕੇ ਹੀ ਆਪਣੇ ਕੰਮ ਦੀ ਸ਼ੁਰੂਆਤ ਕਰਦਾ ਹੈ । ਜ਼ਿਕਰਯੋਗ ਹੈ ਕਿ ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਦੀ ਸਥਾਪਨਾ ਦੇ ਸਮੇਂ ਤੋਂ ਹੀ ਪਿੱਪਲ ਅਤੇ ਬਰਗਦ ਦੇ ਪੇੜ ਦੇ ਨੀਚੇ ਮਾਂ ਕਾਲਿਕਾ ਦਾ ਛੋਟਾ ਜਿਹਾ ਮੰਦਰ ਸਥਾਪਤ ਸੀ ਉਦੋਂ ਤੋਂ ਇੱਥੇ ਆਉਣ ਵਾਲੇ ਹਰ ਵਿਅਕਤੀ ਦੇ ਵੱਲੋਂ ਮਾਂ ਦੇ ਚਰਨਾਂ ਚ ਮੱਥਾ ਟੇਕਿਆ ਗਿਆ।


1997 ਵਿੱਚ ਮਾਲ ਗੋਦਾਮ ਚ ਲੋਡਿੰਗ ਅਤੇ ਅਣਲੋਡਿੰਗ ਦਾ ਕੰਮ ਕਰਨ ਵਾਲਿਆਂ ਤੇ ਵੱਲੋਂ ਮਾਂ ਕਾਲਿਕਾ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਅਤੇ ਸਮਾਂ ਬੀਤਣ ਦੇ ਨਾਲ ਇਸ ਮੰਦਿਰ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲਦੀ ਗਈ ਜਿਸ ਤੋਂ ਬਾਅਦ ਇੱਥੇ ਹੋਰ ਵੀ ਦੇਵੀ ਦੇਵਤਾਵਾਂ ਦੀ ਮੂਰਤੀ ਸਥਾਪਤ ਕੀਤੀ ਗਈ । ਲੋਕਾਂ ਦੀ ਅਟੁੱਟ ਆਸਥਾ ਤੇ ਸ਼ਰਧਾ ਦਾ ਕੇਂਦਰ ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਚ ਸਥਿਤ ਮਾਂ ਕਾਲਿਕਾ ਧਾਮ ਚ ਮਾਨਤਾ ਹੈ ਕਿ ਚਾਲੀ ਦਿਨ ਤਕ ਇੱਥੇ ਦੀਪ ਜਲਾਉਣ ਵਾਲੇ ਹਰ ਸ਼ਖਸ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਇੱਥੋਂ ਦੇ ਪੁਜਾਰੀ ਦੱਸਦੇ ਨੇ ਕਿ ਇਕ ਭਗਤ ਤੇ ਵੱਲੋਂ ਮਾਂ ਦੇ ਚਰਨਾਂ ਵਿੱਚ ਆਪਣੀ ਜੀਭ ਹੀ ਕੱਟ ਕੇ ਭੇਂਟ ਕਰ ਦਿੱਤੀ ਜਿਸ ਤੋਂ ਬਾਅਦ ਉਸ ਡਾਕਟਰਾਂ ਦੇ ਵੱਲੋਂ ਉਸ ਦੀ ਜੀਭ ਤਾਂ ਦੁਬਾਰਾ ਜੋੜ ਦਿੱਤੀ ਗਈ ਪਰ ਉਹ ਕਾਫੀ ਸਮੇਂ ਤੱਕ ਬੋਲਣ ਤੋਂ ਅਸਮਰੱਥ ਹੋ ਗਿਆ ਪਰ ਜਦ ਉਹ ਸ਼ਾਮ ਨੂੰ ਮਾਂ ਕਾਲਕਾ ਦੇ ਦਰਬਾਰ ਪੁੱਜਾ ਤਾਂ ਉਥੇ ਪਹੁੰਚ ਉਸ ਦੇ ਵੱਲੋਂ ਭਜਨ ਗਾਏ ਗਏ।


Story You May Like