The Summer News
×
Sunday, 28 April 2024

ਜੈਨ ਸਮਾਜ ਦਾ ਮਹਾ ਤਿਉਹਾਰ ਭਰੂਸ਼ਨ 24 ਅਗਸਤ ਤੋਂ ਹੋਵੇਗਾ ਸ਼ੁਰੂ

ਲੁਧਿਆਣਾ (ਤਮੰਨਾ ਬੇਦੀ): ਜੈਨ ਸਮਾਜ ਦਾ ਇਕ ਬੇਹੱਦ ਮਹੱਤਵਪੂਰਨ ਤਿਉਹਾਰ ਹੈ ਪ੍ਰੂਸ਼ਨ ਪਰਵ ਜੋ ਕਿ ਇਸ ਸਾਲ 24 ਅਗਸਤ ਤੋਂ ਸ਼ੁਰੂ ਹੋਵੇਗਾ । ਇਹ ਤਿਉਹਾਰ ਸ਼ਵੇਤਾਂਬਰ ਸਮੁਦਾਇ ਦੇ ਵੱਲੋਂ ਅੱਠ ਦਿਨ ਤਕ ਮਨਾਇਆ ਜਾਂਦਾ ਹੈ । ਨੌਵੇਂ ਦਿਨ ਜੈਨ ਧਰਮ ਦੇ ਲੋਕਾਂ ਦਾ ਮਹੱਤਵਪੂਰਨ ਤਿਉਹਾਰ ਸਵੰਤ ਸਰੀ ਮਹਾ ਪਰਵ ਮਨਾਇਆ ਜਾਂਦਾ ਹੈ ਇਸ ਦੀ ਸਮਾਪਤੀ ਤੇ ਸ਼ਮ੍ਹਾ ਯਾਚਨਾ ਦਾ ਪਰਵ ਮਨਾਇਆ ਜਾਂਦਾ ਹੈ । ਜਿਸ ਤੋਂ ਬਾਅਦ ਦਿਗੰਬਰ ਸਮੁਦਾਏ ਵਾਲੇ ਦਸ ਦਿਨ ਤਕ ਪਯੂਸ਼ਣ ਤਿਉਹਾਰ ਨੂੰ ਮਨਾਉਂਦੇ ਹਨ । ਪ੍ਰਦੂਸ਼ਨ ਦਾ ਅਰਥ ਹੁੰਦਾ ਹੈ ਪਰੀ ਯਾਨੀ ਚਾਰੋ ਪੱਖੋਂ ਅਤੇ ਊਸ਼ਣ ਯਾਨੀ ਕਿ ਧਰਮ ਦੀ ਅਰਾਧਨਾ । ਸ਼ਵੇਤਾਂਬਰ ਅਤੇ ਦਿਗੰਬਰ ਸਮਾਜ ਤੇ ਪ੍ਰਦੂਸ਼ਨ ਪਰਬ ਭਾਦਰੋਂ ਮਹੀਨੇ ਚ ਮਨਾਏ ਜਾਂਦੇ ਹਨ । ਇਹ ਤਿਉਹਾਰ ਮਹਾਂਵੀਰ ਸਵਾਮੀ ਦੇ ਮੂਲ ਸਿਧਾਂਤ ਅਹਿੰਸਾ,ਜੀਓ ਅਤੇ ਜੀਣ ਦਿਓ ਦੀ ਰਾਹ ਤੇ ਚੱਲਣਾ ਸਿਖਾਉਂਦੇ ਹਨ ਅਤੇ ਮੁਕਤੀ ਦੇ ਰਾਹ ਖੋਲ੍ਹਦੇ ਹਨ।


Story You May Like