The Summer News
×
Monday, 29 April 2024

ਸ੍ਰੀ ਜਗਦੰਬੇ ਫਰੀ ਮੈਡੀਕਲ ਏਡ ਸੁਸਾਇਟੀ ਸਮਰਾਲਾ ਵੱਲੋਂ ਮਾਤਾ ਨੈਣਾ ਦੇਵੀ ਵਿਖੇ 55ਵਾਂ ਫਰੀ ਮੈਡੀਕਲ ਕੈਂਪ ਲਗਾਇਆ

ਸਮਰਾਲਾ, 31 ਜੁਲਾਈ – ਕਿਸੇ ਵੀ ਤਰ੍ਹਾਂ ਦੀ ਧਾਰਮਿਕ ਆਸਥਾ ਵਿੱਚ ਅਥਾਹ ਵਿਸ਼ਵਾਸ਼ ਰੱਖਣ ਵਾਲੇ ਸਾਡੇ ਭਾਰਤੀ ਲੋਕ ਸਾਉਣ ਮਹੀਨੇ ਵਿੱਚ ਲੱਗਣ ਵਾਲੇ ਧਾਰਮਿਕ ਮੇਲਿਆਂ ਵਿੱਚ ਆਪਣੀਆਂ ਸੁਖਣਾ ਪੂਰੀਆਂ ਕਰਨ ਲਈ ਵੱਖ ਵੱਖ ਢੰਗਾਂ ਰਾਹੀਂ ਆਪਣੇ ਮਿੱਥੇ ਅਸਥਾਨਾਂ ਤੇ ਪੁੱਜਦੇ ਹਨ, ਅਜਿਹੀ ਹੀ ਆਸਥਾ ਆਪਣੇ ਮਨ ਲੈ ਕੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਨੈਣਾ ਦੇਵੀ ਦੇ ਭਗਤ ਨੈਣਾ ਦੇਵੀ ਦੇ ਮੰਦਿਰ ਵਿਖੇ ਸਾਉਣ ਦੇ ਮਹੀਨੇ ਦੇ ਚਾਲੇ ਵਿੱਚ ਪੁੱਜਦੇ ਹਨ, ਇਸ ਗੱਲ ਦਾ ਪ੍ਰਗਟਾਵਾ ਸਮਰਾਲਾ ਸੋਸ਼ਲ ਫੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਦੁਆਰਾ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ 29 ਜੁਲਾਈ ਤੋਂ ਮਾਤਾ ਨੈਣਾ ਦੇਵੀ ਦਾ ਸਾਊਣ ਦਾ ਚਾਲਾ ਸ਼ੁਰੂ ਹੋ ਚੁੱਕਾ ਹੈ, ਇਸ ਚਾਲੇ ਦੌਰਾਨ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਮੰਦਿਰ ਵਿੱਚ ਪੁੱਜਦੇ ਹਨ। ਇਸ ਮੇਲੇ ਦੌਰਾਨ ਸ੍ਰੀ ਜਗਦੰਬੇ ਫਰੀ ਮੈਡੀਕਲ ਏਡ ਸੁੁਸਾਇਟੀ ਸਮਰਾਲਾ ਵੱਲੋਂ ਪਿਛਲੇ 55 ਸਾਲਾਂ ਤੋਂ ਲਗਾਤਾਰ ਆਮ ਲੋਕਾਂ ਦੀ ਸੁੱਖ ਸਹੂਲਤ ਲਈ ਡਾ. ਯੋਗੇਸ਼ ਸ਼ਰਮਾ ਦੀ ਅਗਵਾਈ ਹੇਠ ਫਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ।


ਸਪੈਸ਼ਲ ਤੌਰ ਤੇ ਡਾਕਟਰਾਂ ਦੀ ਟੀਮ 24 ਘੰਟੇ ਤਿਆਰ ਰਹਿੰਦੀ ਹੈ, ਜੋ ਆਮ ਲੋਕਾਂ ਨੂੰ ਹਰ ਤਰ੍ਹਾਂ ਦੀ ਮੁੱਢਲੀ ਸਹਾਇਤਾ ਅਤੇ ਬਿਮਾਰ ਲੋਕਾਂ ਨੂੰ ਫਰੀ ਮੈਡੀਕਲ ਸੇਵਾ ਉਪਲਬਧ ਕਰਵਾਈ ਜਾਂਦੀ ਹੈ ਅਤੇ ਉਨ੍ਹਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਜਿਆਦਾ ਬਿਮਾਰ ਵਿਅਕਤੀਆਂ ਨੂੰ ਨੇੜੇ ਦੇ ਹਸਪਤਾਲ ਵਿਖੇ ਭਰਤੀ ਕਰਵਾਉਣ ਵਿੱਚ ਸਹਾਇਤਾ ਕੀਤੀ ਜਾਦੀ ਹੈ। ਇਸ ਕੈਂਪ ਵਿੱਚ ਸਮਰਾਲਾ ਤੋਂ ਸਪੈਸ਼ਲ ਤੌਰ ਤੇ ਵੱਖ ਵੱਖ ਵਲੰਟੀਅਰਾਂ ਦੀ ਟੀਮ ਵਾਰੋ ਵਾਰੀ ਸੇਵਾ ਕਰਦੀ ਰਹਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਕੈਂਪ ਵਿੱਚ ਦਵਾਈਆਂ ਅਤੇ ਹੋਰ ਖਰਚਾ ਦਾਨੀ ਸੱਜਣਾ ਵੱਲੋਂ ਕੀਤਾ ਜਾਂਦਾ ਹੈ, ਜਿਨ੍ਹਾਂ ਦੀ ਬਦੌਲਤ ਇਹ ਕੈਂਪ ਨੇਪਰੇ ਚਾੜਿਆ ਜਾਂਦਾ ਹੈ ਅਤੇ ਲਗਾਤਾਰ ਚੱਲ ਰਿਹਾ ਹੈ। ਅੱਜ ਕੈਂਪ ਵਿੱਚ ਸੇਵਾ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਨੀਰਜ ਸਿਹਾਲਾ ਪ੍ਰਧਾਨ, ਇੰਦਰੇਸ਼ ਜੈਦਿਕਾ, ਡਾ.ਮੋਹਣ ਲਾਲ ਸ਼ਰਮਾ ਸਲੇਮਪੁਰ, ਡਾ. ਸ਼ਿਵ ਕੁਮਾਰ, ਡਾ. ਸਤੀਸ਼ ਕੁਮਾਰ, ਡਾ. ਵਿਸ਼ਵ ਕੁਮਾਰ, ਡਾ. ਸੁਰੇਸ਼ ਕੁਮਾਰ, ਧਨਪੱਤ ਰਾਏ ਭੋਲਾ, ਵਿਨੋਦ ਕੁਮਾਰ, ਪ੍ਰਵੀਨ ਸ਼ਰਮਾ, ਸੰਦੀਪ ਸ਼ਰਮਾ, ਰਮਨ ਸ਼ਰਮਾ, ਸੌਰਵ ਅਰੋੜਾ ਆਦਿ ਹਾਜਰ ਸਨ।


Story You May Like