The Summer News
×
Tuesday, 14 May 2024

ਜੇਕਰ ਤੁਸੀ ਵੀ ਹੋ ਮੁਟਾਪੇ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਨੁਕਤੇ ਇੱਕ ਹਫਤੇ ‘ਚ ਹੀ ਦਿਖੇਗਾ ਅਸਰ

ਚੰਡੀਗੜ੍ਹ : ਸਾਡੇ ਸਰੀਰ ‘ਚ ਮੋਟਾਪਾ ਆਉਣਾ ਆਮ ਜਿਹੀ ਗੱਲ ਹੈ, ਕਿਉਂਕਿ ਅੱਜ ਦੇ ਸਮੇਂ ਅਸੀਂ ਘਰ ਖਾਣਾ ਬਣਾਉਣ ਨਾਲੋਂ ਬਾਹਰਲਾ ਭੋਜਨ ਖਾਣਾ ਵੱਧ ਪਸੰਦ ਕਰਦੇ ਹਾਂ। ਜਿਸ ਦੀ ਵਜ੍ਹਾ ਨਾਲ ਜੋ ਸਾਡੀ ਰੋਟੀਨ ਦੀ ਖੁਰਾਕ ਹੈ, ਉਸ ‘ਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ।ਜਿਸ ਕਾਰਨ ਸਾਡੇ ਸਰੀਰ ‘ਚ ਵੀ ਬਦਲਾਅ ਹੋਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਅਸੀਂ ਦਫਤਰ ‘ਚ ਬੈੱਠ ਕੇ ਕੰਮ ਕਰਦੇ ਹਾਂ ਅਤੇ ਸੂਰਜ਼ ਦੀ ਰੋਸ਼ਨੀ ਨਾ ਲੱਗਣ ਕਾਰਨ ਵੀ ਸਾਡੇ ਸਰੀਰ ‘ਚ ਮੁਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਸੂਰਜ਼ ਦੀ ਰੋਸ਼ਨੀ ਤੋਂ ਸਾਡੇ ਸਰੀਰ ਨੂੰ   ਪੋਸ਼ਿਕ ਤੱਤ ਮਿਲਦਾ ਰਹਿੰਦਾ ਹੈ।

ਜੇਕਰ ਤੁਸੀਂ ਵੀ ਆਪਣੇ ਮੁਟਾਪੇ ਤੋਂ ਪ੍ਰੇਸ਼ਾਨ ਹੋ ਅਤੇ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਖਾਣੇ-ਪੀਣੇ ਦਾ ਖਾਸ ਧਿਆਨ ਰੱਖਣਾ ਪਵੇਗਾ। ਘੱਟ ਤੋਂ ਘੱਟ ਬਾਹਰਲੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ।


ਭਾਰ ਘਟਾਉਣ ਲਈ ਤੁਹਾਨੂੰ ਕਿਸ ਖੁਰਾਕ ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਉਹ ਵੀ ਤੁਹਾਨੂੰ ਦਸ ਦਿੰਦੇ ਹਾਂ :

ਕੱਦੂ ਦਾ ਸੂਪ ਪੀਣ ਨਾਲ ਮੋਟਾਪਾ ਹੀ ਨਹੀਂ ਸਗੋਂ ਸਰੀਰ ਅੰਦਰਲੀਆਂ ਕਮਜ਼ੋਰੀਆਂ ਵੀ ਦੂਰ ਹੁੰਦੀਆਂ ਹਨ। ਤੁਸੀ ਇਸ ਸੂਪ ਦਾ ਕਿਸੇ ਵੀ ਸਮੇਂ ਸੇਵਨ ਕਰ ਸਕਦੇ ਹੋ। ਜੋ ਸਾਨੂੰ ਵਾਰ-ਵਾਰ ਭੁੱਖ ਲੱਗਦੀ ਹੈ ਕੱਦੂ ਦਾ ਸੂਪ ਉਸ ਭੁੱਖ ਨੂੰ ਵੀ ਦੂਰ ਕਰ ਦਿੰਦਾ ਹੈ।


ਆਖਿਰ ਕਿਵੇਂ ਬਣਾ ਸਕਦੇ ਹੋ ਤੁਸੀਂ ਕੱਦੂ ਦਾ ਸੂਪ :he

ਤੁਹਾਨੂੰ ਸੂਪ ਬਣਾਉਣ ਲਈ ਸਭ ਤੋਂ ਪਹਿਲਾ 250 ਗ੍ਰਾਮ ਕੱਦੂ ਲੈਣਾ ਪਵੇਗਾ, ਅਤੇ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਉਸ ਦਾ ਛਿੱਲਕ ਕੱਟ ਲਓ।ਜਿਸ ਵਿੱਚ ਤੁਸੀਂ ਸੂਪ ਬਨਾਉਣਾ ਹੈ ਉਸ ਬਰਤਨ ‘ਚ 1 ਗਲਾਸ ਪਾਣੀ ਅਤੇ ਹਲਕਾ ਜਿਹਾ ਨਮਕ ਪਾਓ । ਇਸ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਪੱਕਣ ਦਿਓ।


 


 


Story You May Like