The Summer News
×
Friday, 19 April 2024

PGI ਦੇ ਬਕਾਏ ‘ਚੋਂ 65 ਫੀਸਦੀ ਭੁਗਤਾਨ ਪੰਜਾਬ ਸਰਕਾਰ ਨੇ ਕੀਤਾ

ਚੰਡੀਗੜ੍ਹ, 9 ਅਗਸਤ, 2022: ਪੰਜਾਬ ਸਰਕਾਰ ਨੇ ਸੋਮਵਾਰ ਨੂੰ ਪੀ ਜੀ ਆਈ ਚੰਡੀਗੜ੍ਹ ਵਿਚ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕੁੱਲ 16 ਕਰੋੜ ਰੁਪਏ ਬਕਾਏ ਵਿਚੋਂ 65 ਫੀਸਦੀ ਦਾ ਭੁਗਤਾਨ ਕਰ ਦਿੱਤਾ ਹੈ।


1 ਅਗਸਤ ਨੂੰ ਪੀ ਜੀ ਆਈ ਨੇ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਸੀ ਕਿਉਂਕਿ ਪੰਜਾਬ ਸਰਕਾਰ ਸਿਰ 7 ਮਹੀਨਿਆਂ ਦੇ 16 ਕਰੋੜ ਰੁਪਏ ਬਕਾਇਆ ਖੜ੍ਹੇ ਹੋ ਗਏ ਸਨ। ਇਸ ਮਾਮਲੇ ਵਿਚ ਜਨਤਕ ਰੌਲਾ ਪੈਣ ’ਤੇ ਪੰਜਾਬ ਦੇ ਸਿਹਤ ਸਕੱਤਰ ਅਜੋਹੇ ਸ਼ਰਮਾ ਨੇ ਛੇਤੀ ਅਦਾਇਗੀ ਦਾ ਭਰੋਸਾ ਦੁਆਇਆ ਤਾਂ ਪੀ ਜੀ ਆਈ ਨੇ 5 ਅਗਸਤ ਤੋਂ ਇਲਾਜ ਮੁੜ ਸ਼ੁਰੂ ਕੀਤਾ ਸੀ। ਅਗਸਤ 2019 ਵਿਚ ਸ਼ੁਰੂ ਕੀਤੀ ਗਈ ਇਸ ਸਕੀਮ ਤਹਿਤ ਪੰਜਾਬ ਸਰਕਾਰ ਸੂਬੇ ਦੇ 39.66 ਲੱਖ ਪਰਿਵਾਰਾਂ ਨੂੰ 5 ਲੱਖ ਤੱਕ ਮੁਫਤ ਇਲਾਜ ਦੀ ਸਹੂਲਤ ਪ੍ਰਦਾਨ ਕਰਦੀ ਹੈ। ਸੋਮਵਾਰ ਨੂੰ ਪੰਜਾਬ ਸਰਕਾਰ ਨੇ ਪਹਿਲੀ ਕਿਸ਼ਤ ਵਜੋਂ 10.44 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ।ਹਰ ਮਹੀਨੇ ਤਕਰੀਬਨ ਪੰਜਾਬ ਦੇ 1400 ਬੰਦੇ ਪੀ ਜੀ ਆਈ ਵਿਚੋਂ ਇਲਾਜ ਕਰਵਾਉਂਦੇ ਹਨ।



 


Story You May Like