The Summer News
×
Tuesday, 14 May 2024

ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਨਾਗਰਾ ਬਲਾਕ ਸਮਰਾਲਾ ਵਿਖੇ ਵਿਦਿਆਰਥੀਆਂ ਨੂੰ ਵੰਡੀ ਸਟੇਸ਼ਨਰੀ

ਸਮਰਾਲਾ, 31 ਜੁਲਾਈ – ਸਰਕਾਰੀ ਪ੍ਰਾਇਮਰੀ ਸਕੂਲ ਸੈਂਟਰ ਨਾਗਰਾ ਵਿਖੇਂ ਪੁਲੀਸ ਸਾਂਝ ਕੇਂਦਰ ਸਮਰਾਲਾ ਵੱਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ।ਇਸ ਮੌਕੇ ਤੇ ਸਾਂਝ ਕੇਂਦਰ ਸਬ ਇੰਸਪੈਕਟਰ ਵਿਪਨ ਕੁਮਾਰ, ਸਮਾਜ ਸੇਵੀ ਸ਼ਿਵ ਕੁਮਾਰ ਸਿਵਲੀ, ਏ. ਐਸ .ਆਈ ਤਜਿੰਦਰ ਸਿੰਘ ਟ੍ਰੈਫਿਕ ਇੰਚਾਰਜ ਸਮਰਾਲਾ, ਸਾਬਕਾ ਕੋਂਸਲਰ ਅੰਮ੍ਰਿਤ ਪੂਰੀ ,ਮੈਡਮ ਅਮਨਦੀਪ ਕੌਰ, ਹੌਲਦਾਰ ਰਾਜਵਿੰਦਰ ਸਿੰਘ ,

ਹੌਲਦਾਰ ਕੁਲਵਿੰਦਰ ਸਿੰਘ ਅਤੇ ਮਾਸਟਰ ਵਰਿੰਦਰ ਅਗਨੀਹੋਤਰੀ ਹਾਜ਼ਰ ਸਨ।


ਇਸ ਮੌਕੇ ਸਾਬਕਾ ਕੋਂਸਲਰ ਅੰਮ੍ਰਿਤ ਪੁਰੀ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਿਦਿਆਰਥੀਆਂ ਨੂੰ ਭਵਿੱਖ ਲਈ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ । ਸਕੂਲ ਇੰਚਾਰਜ ਹਰਪ੍ਰੀਤ ਸਿੰਘ ਵਲੋਂ ਪੁਲਿਸ ਸਾਂਝ ਕੇਂਦਰ ਸਮਰਾਲਾ ਟੀਮ ਦਾ ਇਸ ਮੌਕੇ ਨੇਕ ਉਪਰਾਲੇ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਪੁਲਿਸ ਸਾਂਝ ਕੇਂਦਰ ਸਮਰਾਲਾ ਇੰਚਾਰਜ ਵਿਪਨ ਕੁਮਾਰ ਅਤੇ ਸਮੂਹ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।


Story You May Like