The Summer News
×
Friday, 17 May 2024

5 ਮਹੀਨੇ ਪਹਿਲਾਂ ਕਰਵਾਇਆ ਸੀ ਪ੍ਰੇਮ ਵਿਆਹ ਤੇ ਫਿਰ ਇਕੱਠੇ ਹੀ ਲਿਆ ਫਾਹਾ : ਵੀਡੀਓ

ਅੰਮ੍ਰਿਤਸਰ : ਅੰਮ੍ਰਿਤਸਰ ਚ ਸ਼ੱਕੀ ਹਾਲਾਤ ਵਿਚ ਇਕ ਨਵ-ਵਿਆਹੇ ਜੋੜੇ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਕੁਲਦੀਪ ਸਿੰਘ ਉਰਫ਼ ਸੰਨੀ ਦੇ ਨਾਨਾ ਨੇ ਦੱਸਿਆ ਕਿ ਮੁੰਡੇ ਦੀ ਉਮਰ ਇੱਕੀ ਸਾਲ ਸੀ,ਉਨ੍ਹਾਂ ਕਿਹਾ ਕਿ ਲੜਕੇ ਦੇ ਮਾਤਾ-ਪਿਤਾ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਖਰਚਾ ਚਲਾਉਂਦੇ ਹਨ ਅਤੇ ਮੁੰਡਾ ਵੀ ਪੱਲੇਦਾਰੀ ਦਾ ਕੰਮ ਕਰਦਾ ਸੀ। ਪੰਜ ਕੁ ਮਹੀਨੇ ਪਹਿਲਾਂ ਉਸ ਦਾ ਵਿਆਹ ਗੁਰੂ ਕੀ ਵਡਾਲੀ ‘ਚ ਰਹਿਣ ਵਾਲੀ ਲੜਕੀ ਰੇਨੂ ਨਾਲ ਹੋਇਆ ਸੀ ਅਤੇ ਦੋਵੇਂ ਆਪਣਾ ਜੀਵਨ ਸਹੀ ਤਰੀਕੇ ਨਾਲ ਬਿਤਾ ਰਹੇ ਸਨ। ਅੱਜ ਸਵੇਰੇ ਉਸ ਸਮੇਂ ਪਰਿਵਾਰ ’ਤੇ ਕਹਿਰ ਵਰ ਗਿਆ ਜਦੋਂ ਪਤਾ ਲੱਗਾ ਦੋਵਾਂ ਜੀਆਂ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਮੌਕੇ ਗੁਰੂ ਕੀ ਵਡਾਲੀ ਚੌਕੀ ਤੋਂ ਪਹੁੰਚੀ ਪੁਲਸ ਵਲੋਂ 174ਦੀ ਕਾਰਵਾਈ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ | ਪੁਲਸ ਵਲੋਂਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



 


Story You May Like