The Summer News
×
Thursday, 02 May 2024

ਮਨਪ੍ਰੀਤ ਸਮਰਾ ਵੱਲੋਂ ਐਮ.ਏ ਪੱਤਰਕਾਰੀ ‘ਚ ਜਿੱਤੇ ਗੋਲਡ ਮੈਡਲ ਦਾ ਦੇਖੋ ਪਿਓ ਨੇ ਕੀ ਕੀਤਾ

ਸ੍ਰੀ ਫਤਹਿਗੜ੍ਹ ਸਾਹਿਬ : ਜਦੋਂ ਤੁਹਾਨੂੰ ਆਪਣੀ ਮਿਹਨਤ ਦਾ ਮੁੱਲ ਮਿਲਦੈ ਤਾਂ ਮਨ ਵਿੱਚ ਖ਼ੁਸ਼ੀ ਦੇ ਲੱਡੂ ਫੁੱਟਦੇ ਨੇ ਅਤੇ ਤੁਹਾਡੇ ਮਾਪਿਆਂ ਅਧਿਆਪਕਾਂ ਰਿਸ਼ਤੇਦਾਰਾਂ ਅਤੇ ਸਹੇਲੀਆਂ ਨੂੰ ਵੀ ਮਾਣ ਮਹਿਸੂਸ ਹੁੰਦਾ ਹੈ। ਦਾ ਸਮਰ ਨਿਊਜ਼ ਦੀ ਐਂਕਰ/ ਪ੍ਰੋਡਿਊਸਰ ਮਨਪ੍ਰੀਤ ਕੌਰ ਸਮਰਾ ਨੂੰ ਐਮ ਏ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਦੀ ਸਾਲ 2018 ਨੂੰ ਦਿੱਤੀ ਪ੍ਰੀਖਿਆ ਵਿਚੋਂ ਗੋਲਡ ਮੈਡਲ ਮਿਲਣ ‘ਤੇ ਹਰ ਪਾਸਿਓਂ ਮੁਬਾਰਕਾਂ ਮਿਲ ਰਹੀਆਂ ਹਨ। ਮਨਪ੍ਰੀਤ ਨੂੰ ਇਹ ਗੋਲਡ ਮੈਡਲ ਬੀਤੇ ਦਿਨ ਮਾਤਾ ਗੁਜਰੀ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਦੀ ਸਾਲਾਨਾ ਕਨਵੋਕੇਸ਼ਨ ਮੌਕੇ ਮੁੱਖ ਮਹਿਮਾਨ ਜਗਦੀਪ ਸਿੰਘ ਚੀਮਾ ਵੱਲੋਂ ਪ੍ਰਦਾਨ ਕੀਤਾ ਗਿਆ। 78.7 ਫੀਸਦੀ ਅੰਕਾਂ ਨਾਲ ਪੱਤਰਕਾਰੀ ਵਿੱਚ ਐਮ ਏ ਕਰਨ ਵਾਲੀ ਮਨਪ੍ਰੀਤ ਸਮਰਾ ਨੇ ਇਸੇ ਖੇਤਰ ਵਿੱਚ ਕਈ ਮਾਅਰਕੇ ਮਾਰੇ ਹਨ। ਕਾਲਜ ਸਮੇਂ ਵੀ ਉਸ ਦੀਆਂ ਵਿੱਦਿਅਕ ਤੇ ਸੱਭਿਆਚਾਰਕ ਪ੍ਰਾਪਤੀਆਂ ਮਾਪਿਆਂ ਨੂੰ ਮਾਣ ਮਹਿਸੂਸ ਕਰਵਾਉਂਦੀਆਂ ਰਹੀਆਂ ਹਨ।



ਸਾਲ 2017 ਵਿਚ ਦਿੱਲੀ ਵਿਖੇ ਗਣਤੰਤਰ ਦਿਵਸ ਦੀ ਪਰੇਡ ‘ਚ ਪੰਜਾਬ ਦੀ ਝਾਕੀ ਜਾਗੋ ਪੇਸ਼ ਕਰਨ ਮੌਕੇ 7 ਵਿਦਿਆਰਥਣਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਤੇ ਜਦੋਂ ਗਲ ‘ਚ ਗੋਲਡ ਮੈਡਲ ਪਾ ਕੇ ਘਰ ਪੁੱਜੀ ਤਾਂ ਮਾਪਿਆਂ ਦਾ ਸੀਨਾ ਵੀ ਫਖਰ ਚੌੜਾ ਹੋਇਆ ਤੇ ਧੀ ਦਾ ਮੈਡਲ ਪਿਤਾ ਨੇ ਆਪਣੇ ਗਲ ਵਿਚ ਪਾ ਕੇ ਅਤੇ ਮਾਂ ਨੇ ਜਿੱਤ ਦਾ ਸਰਟੀਫਿਕੇਟ ਹੱਥ ‘ਚ ਫੜ ਕੇ ਉਹ ਖੁਸ਼ੀ ਮਾਨੀ ਜੋ ਹਰ ਮਾਂ ਬਾਪ ਦਾ ਸੁਪਨਾ ਹੁੰਦਾ ਹੈ।



‘ਦਾ ਸਮਰ ਨਿਊਜ਼’ ਦੇ ਡਾਇਰੈਕਟਰ ਅਰਸ਼ਦੀਪ ਸਮਰ, ਰਿਤੇਸ਼ ਮਹਿੰਦਰਾ, ਪਾਇਲ ਮਹਿੰਦਰਾ, ਸੀਨੀਅਰ ਸੰਪਾਦਕ ਤਰਲੋਚਨ ਸਿੰਘ, ਸੰਪਾਦਕ ਤਪਿਨ ਮਲਹੋਤਰਾ ਅਤੇ ਸਮੂਹ ਸਟਾਫ ਵੱਲੋਂ ਮਨਪ੍ਰੀਤ ਸਮਰਾ ਨੂੰ ਗੋਲਡ ਮੈਡਲ ਮਿਲਣ ‘ਤੇ ਵਧਾਈਆਂ ਦਿੰਦਿਆਂ ਪੱਤਰਕਾਰੀ ਦੇ ਖੇਤਰ ਵਿੱਚ ਹੋਰ ਅੱਗੇ ਵਧਣ ਲਈ ਸ਼ੁਭਕਾਮਨਾ ਦਿੱਤੀਆਂ।


Story You May Like