Academic Star Shines Bright: Trisha Mahajan Achieves Remarkable 98.9 Percent in 10th Grade Science stream Exams
ਕਿਸਾਨ ਆਗੂ ਗੁਰਪ੍ਰਤਾਪ ਸਿੰਘ ਸਾਥੀਆਂ ਸਮੇਤ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ
ਜ਼ਿਲ੍ਹਾ ਗੁਰਦਾਸਪੁਰ ਦੇ ਜੋ਼ਨ ਸ਼ਹੀਦ ਬੀਬੀ ਸੁੰਦਰੀ ਦੇ ਸਾਬਕਾ ਪ੍ਰਧਾਨ ਗੁਰਪ੍ਰਤਾਪ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਲਗਾਤਾਰ ਜਥੇਬੰਦੀ ਵਿਰੋਧੀ ਗਤੀਵਿਧੀਆਂ ਚੱਲ ਰਹੀਆਂ ਸਨ। ਜਿਸ ਦਾ ਗੰਭੀਰ ਨੋਟਿਸ ਲੈਂਦਿਆਂ ਸੂਬੇ ਵੱਲੋਂ ਅੱਜ ਗੁਰਪ੍ਰਤਾਪ ਸਿੰਘ, ਬੀਬੀ ਦਵਿੰਦਰ ਕੌਰ,ਤੇ ਨਿਰਮਲ ਸਿੰਘ ਨੂੰ ਜਥੇਬੰਦੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਹੈ। ਜ਼ੋਨ ਦੀ ਕੋਰ ਕਮੇਟੀ ਭੰਗ ਕਰਕੇ ਗੁਰਪ੍ਰਤਾਪ ਸਿੰਘ ਨੂੰ ਪਹਿਲਾਂ ਹੀ ਪ੍ਰਧਾਨਗੀ ਦੇ ਅਹੁਦੇ ਤੋਂ ਲਾਹ ਕੇ ਸ਼ਹੀਦ ਬੀਬੀ ਸੁੰਦਰੀ ਜ਼ੋਨ ਦਾ ਕਾਰਜਕਾਰੀ ਪ੍ਰਧਾਨ ਸੁਖਜਿੰਦਰ ਸਿੰਘ ਨੂੰ ਨਿਯੁਕਤ ਕਰ ਦਿੱਤਾ ਗਿਆ ਸੀ।
ਇੱਕ ਪ੍ਰੈਸ ਬਿਆਨ ਰਾਹੀਂ ਜ਼ਿਕਰ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਅਤੇ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਨੇ ਕਿਹਾ ਕਿ ਜਿਲ੍ਹਾ ਕਮੇਟੀ ਵੱਲੋਂ ਸਥਾਪਤ ਤਿੰਨ ਮੈਂਬਰੀ ਕਮੇਟੀ, ਸੋਹਣ ਸਿੰਘ ਗਿੱਲ, ਹਰਵਿੰਦਰ ਸਿੰਘ ਮਸਾਣੀਆਂ, ਸੂਬੇਦਾਰ ਰਛਪਾਲ ਸਿੰਘ ਭਰਥ ਨੇ ਪੂਰੀ ਪੜਤਾਲ ਕਰਕੇ ਰਿਪੋਰਟ ਵਿੱਚ ਜ਼ਿਕਰ ਕੀਤਾ ਹੈ ਕਿ ਗੁਰਪ੍ਰਤਾਪ ਸਿੰਘ ਤੇ ਉਸਦੇ ਸਾਥੀ ਜਥੇਬੰਦੀ ਦੇ ਵਿਚ ਉਚ ਅਹੁਦਿਆਂ ਤੇ ਬੈਠ ਕੇ ਜਥੇਬੰਦੀ ਨੂੰ ਆਪਣੇ ਨਿੱਜੀ ਹਿਤਾਂ ਲਈ ਵਰਤ ਰਹੇ ਹਨ। ਜਿਸਦੀ ਮਿਸਾਲ ਜੰਗਲ ਦੀ ਜ਼ਮੀਨ ਤੇ ਕਬਜ਼ਾ ਕਰਨਾ ਹੈ। ਜਥੇਬੰਦੀ ਕਦੇ ਵੀ ਜੰਗਲਾਂ ਦੀ ਕਟਾਈ ਦੇ ਹੱਕ ਵਿੱਚ ਨਹੀਂ ਹੈ।ਰਿਪੋਰਟ ਵਿਚ ਹੋਰ ਵੀ ਗੰਭੀਰ ਦੋਸ਼ਾਂ ਦਾ ਜਿਕਰ ਆਇਆ ਹੈ।
ਅਨੁਸ਼ਾਸ਼ਨੀ ਕਮੇਟੀ ਵੱਲੋਂ ਰਿਪੋਰਟ ਜਿਲ੍ਹਾ ਕੋਰ ਕਮੇਟੀ ਤੋਂ ਪਾਸ ਕਰਵਾ ਕੇ ਸੂਬਾ ਕਮੇਟੀ ਦੀ ਪ੍ਰਵਾਨਗੀ ਲੈ ਲਈ ਹੈ। ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਜੱਥੇਬੰਦੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜਿੱਥੇ ਇਕ ਪਾਸੇ ਪੂਰੇ ਪੰਜਾਬ ਵਿੱਚ ਜੰਗਲ ਲਗਾਉਣ ਦੀ ਕੋਸਿਸ ਹੋ ਰਹੀ ਓਥੇ ਇਹਨਾਂ ਆਗੂਆਂ ਵਲੋ ਹਜਾਰਾਂ ਦਰੱਖਤ ਵਢ ਕੇ ਜਥੇਬੰਦੀ ਦੇ ਨਾਮ ਵਰਤਣ ਦੀ ਕੋਸਿਸ ਕੀਤੀ ਗਈ।