The Summer News
×
Friday, 17 May 2024

ਮਲਕੀਤ ਸਿੰਘ ਨੇ ‘ਦ ਸਮਰ ਨਿਊਜ਼’ ਡਾਇਰੈਕਟਰ ਅਰਸ਼ਦੀਪ ਸਮਰ ਨਾਲ ਕੀਤੀਆਂ ਮਨ ਦੀਆਂ ਗੱਲਾਂ

ਗੋਲਡਨ ਸਟਾਰ ਮਲਕੀਤ ਦ ਸਮਰ ਨਿਊਜ਼ ਦੇ ਦਫਰਤ ਆਏ


ਚੰਡੀਗੜ੍ਹ : ਗੋਲਡਨ ਸਟਾਰ ਦੇ ਨਾਮ ਨਾਲ ਮਸ਼ਹੂਰ ਪ੍ਰਮੁੱਖ ਗਾਇਕ ਮਲਕੀਤ ਸਿੰਘ ‘ਦ ਸਮਰ ਨਿਊਜ਼’ ਦੇ ਦਫਤਰ ਆਏ। ਦ ਸਮਰ ਨਿਊਜ਼ ਦੇ ਡਾਇਰੈਕਟਰ ਅਰਸ਼ਦੀਪ ਸਮਰ ਨਾਲ ਪੰਜਾਬੀ ਗਾਇਕੀ ਨਾਲ ਹੀ ਪੰਜਾਬ ਦੀ ਸਿਆਸਤ ਬਾਰੇ ਗੈਰਰਸਮੀ ਗਲਬਾਤ ਕੀਤੀ। ਇਸ ਮੌਕੇ ਮਲਕੀਤ ਸਿੰਘ ਨੇ ਆਪਣੇ ਪੁਰਾਣੇ ਮਿੱਤਰ ਤੇ ‘ਦ ਸਮਰ ਨਿਊਜ਼’ ਦੇ ਸੀਨੀਅਰ ਸੰਪਾਦਕ ਤਰਲੋਚਨ ਸਿੰਘ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।ਇਸ ਮੌਕੇ ਉਹਨਾਂ ਆਪਣੇ ਆਏ ਨਵੇਂ ਗਾਣੇ ਕਾਲੀ ਐਨਕ ਬਾਬਤ ਚਰਚਾ ਕੀਤੀ।



ਇਸ ਦੌਰਾਨ ਉਹਨਾਂ ਇਹ ਵੀ ਦੱਸੀਆ ਕੀ ਜਲਦ ਹੀ ਉਹਨਾਂ ਦੀ ਫਿਲਮ ਲੇਖ ਵੀ ਆ ਰਹੀ ਹੈ। ਮਲਕੀਤ ਸਿੰਘ ਦੀ ਫਿਲਮ ਲੇਖ ਦੀ ਸ਼ੂਟਿੰਗ ਇੰਗਲੈਂਡ ਅਤੇ ਗਾਣੇ ਦੀ ਵੀਡਿਓ ਪੰਜਾਬ ਵਿੱਚ ਸ਼ੂਟ ਕੀਤੀ ਗਈ ਹੈ।



ਮਲਕੀਤ ਸਿੰਘ ਨੇ ਆਪਣੀ ਯਾਦ ਸਾਂਝੀ ਕਰਦੇ ਹੋਏ ਦੱਸੀਆ ਕੀ ਗਰੀਬੀ ਤੋਂ ਉਭਰਨ ਲਈ ਦੋ ਝੋਲੇ ਚੱਕ ਕੇ ਉਹ ਇੰਗਲੈਂਡ ਦੇ ਜਹਾਜ ਚੜੇ ਸਨ। ਅਤੇ ਅੱਜ ਪੰਜਾਬੀ ਮਾਂ ਬੋਲੀ ਗੀਤਾਂ ਰਾਹੀ ਸੇਵਾ ਕਰਨ ਕਾਰਨ ਦੁਨੀਆਂ ਭਰ ਵਿੱਚ ਉਸ  ਦੀ ਪਛਾਣ ਬਣੀ ਹੋਈ ਹੈ।



ਇਸ ਮੌਕੇ ਉਹਨਾਂ ਦੱਸੀਆ ਕੀ ਜਿਵੇਂ ਉਹ ਦਸਤਾਰ ਸਜਾ ਕੇ ਇੰਗਲੈਂਡ ਗਏ ਸਨ ਉਸ ਦਸਤਾਰ ਨੇ ਦਹਾਕਿਆਂ ਬਾਅਦ ਵੀ ਉਸਦੀ ਸ਼ਾਨ ਬਣਾ ਕੇ ਰੱਖੀ ਹੋਈ ਹੈ। ਤੂਤਕ ਤੂਤੀਆ ਗੀਤ ਅਤੇ ਗੁਡ ਨਾਲੋਂ ਇਸ਼ਕ ਮੀਠਾ ਆਦਿ ਗੀਤਾਂ ਰਾਹੀ ਆਪਣੀ ਗਾਇਕੀ ਦਾ ਸਫਰ ਸ਼ੁਰੂ ਕਰ ਕੇ ਸਿਖਰ ‘ਤੇ ਪੁੱਜੇ। ਮਲਕੀਤ ਨੇ ਇਸ ਮੌਕੇ ਪੰਜਾਬ, ਬਿਜਲੀ, ਬੇਰੁਜ਼ਗਾਰੀ ਉਪਰ ਵੀ ਚਿੰਤਾ ਪ੍ਰਗਟ ਕੀਤੀ।


Story You May Like