The Summer News
×
Friday, 17 May 2024

ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਨਿੰਦਣਯੋਗ : ਫੌਜਾ ਸਿੰਘ ਸਰਾਰੀ

ਫ਼ਤਹਿਗੜ੍ਹ ਸਾਹਿਬ, 17 ਜੁਲਾਈ – ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਸਿਮਨਜੀਤ ਸਿੰਘ ਮਾਨ ਨੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ ਜੋਕਿ ਬਹੁਤ ਹੀ ਨਿੰਦਣਯੋਗ ਹੈ ਇਹ ਕਹਿਣਾ ਸੀ ਪੰਜਾਬ ਦੇ ਫੂਡ ਪ੍ਰੋਸੈਸਿੰਗ ਤੇ ਬਾਗ਼ਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਦਾ ਉਹ ਅੱਜ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਰਕਾਰੀ ਬਾਗ ਅਤੇ ਨਰਸਰੀਆਂ ਦਾ ਨਰੀਖਣ ਕਰਨ ਲਈ ਪਹੁੰਚੇ ਸਨ,ਇਸ ਮੌਕੇ ਉਨਾਂ ਅੱਗੇ ਕਿਹਾ ਕਿ ਵਿਭਾਗ ਜੋ ਕਮੀਆਂ ਹਨ ਉਨ੍ਹਾਂ ਨੂੰ ਜਲਦ ਦੂਰ ਕੀਤਾ ਜਾਵੇਗਾ ਤੇ ਇਸ ਦੀ ਆਮਦਨ ਵਧਾਉਣ ਲਈ ਕਦਮ ਚੁੱਕੇ ਜਾ ਰਹੀ ਹਨ,ਉੱਥੇ ਹੀ ਇਸ ਮੌਕੇਂ ਪ੍ਰਸ਼ਾਸਨ ਦੀ ਨਲਾਇਕੀ ਤੇ ਅਣਦੇਖੀ ਵੀ ਦੇਖਣ ਨੂੰ ਮਿਲੀ ਜਿਸ ਦਫ਼ਤਰ ਵਿਚ ਮੰਤਰੀ ਸਾਬ ਪਹੁੰਚੇ ਸਨ ਉਸ ਦੇ ਅੱਗੇ ਮੀਂਹ ਕਰਨ ਜਿੱਥੇ ਪਾਣੀ ਖੜਾ ਸੀ ਉਥੇ ਹੀ ਦਫ਼ਤਰ ਦੀ ਛਤ ਮੀਂਹ ਕਾਰਨ ਟਪਕ ਰਹੀ ਸੀ ਜਿਸ ਨੂੰ ਦਰੁਸਤ ਕਰਵਾਉਣ ਦੀ ਵੀ ਗੱਲ ਮੰਤਰੀ ਸਾਬ ਨੇ ਕਹੀ। ਪੰਜਾਬ ਸਰਕਾਰ ਵਲੋਂ ਚਲਾਇਆ ਗਈਆ ਸਕੀਮਾਂ ਨੂੰ ਲੈ ਕੇ ਮੰਤਰੀਆਂ ਦੇ ਦੌਰੇ ਜਾਰੀ ਹਨl


ਇਸੇ ਦੇ ਤਹਿਤ ਹਰਿਆਲੀ ਨੂੰ ਵਧਾਵਾ ਦੇਣ ਪੰਜਾਬ ਦੇ ਵਨ ਮੰਤਰੀ ਫੌਜਾ ਸਿੰਘ ਅੱਜ ਫਤਹਿਗੜ੍ਹ ਸਾਹਿਬ ਦਾ ਦੌਰਾ ਕਰਨ ਪਹੁੰਚੇ ਅਤੇ ਇਸ ਦੌਰਾਨ ਉਹਨਾਂ ਵਨ ਵਿਭਾਗ ਦੇ ਦਫ਼ਤਰ ਤੇ ਨਰਸਰੀਆਂ ਦਾ ਦੌਰਾ ਕਰ ਅਧਿਕਾਰੀਆਂ ਨਾਲ ਬੈਠਕ ਕੀਤੀ,ਮੰਤਰੀ ਸਾਹਿਬ ਦੇ ਦੌਰੇ ਨੂੰ ਲੈ ਕੇ ਪਰਸ਼ਾਸ਼ਨ ਦੇ ਹੱਥ ਪੈਰ ਵੀ ਫੂਲੇ ਹੋਏ ਨਜ਼ਰ ਆਏ,ਕਿਉੰਕਿ ਜਿਸ ਵਨ ਵਿਭਾਗ ਦੇ ਦਫਤਰ ਮੰਤਰੀ ਸਾਬ ਪਹੁੰਚੇ ਸਨ ਉਸਨੂੰ ਜਾਂਦੀ ਸੜਕ ਤੇ ਪਾਣੀ ਖੜ੍ਹਾ ਹੋਣ ਕਾਰਨ ਨਗਰ ਕੌਂਸਲ ਦੇ ਟੈਂਕਰ ਨਾਲ ਪਾਣੀ ਕੱਢਣ ਦੀ ਕੋਸ਼ਿਸ ਕੀਤੀ ਜਾ ਰਹੀ ਸੀ ਉੱਥੇ ਹੀ ਜਿਸ ਦਫ਼ਤਰ ਵਿੱਚ ਮੰਤਰੀ ਜੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ ਉਹ ਦਫ਼ਤਰ ਵੀ ਸਾਉਣ ਮਹੀਨੇ ਦੀ ਪਈ ਪਹਿਲੀ ਬਰਸਾਤ ਕਾਰਨ ਟਪਕ ਰਿਹਾ ਸੀ, ਜਿਸ ਦੀ ਜਾਂਚ ਕਰਵਾ ਠੀਕ ਕਰਵਾਉਣ ਦਾ ਮੰਤਰੀ ਜੀ ਨੇ ਭਰੋਸਾ ਵੀ ਦਵਾਇਆ,ਪਤਰਕਾਰਾਂ ਗੱਲਬਾਤ ਦੋਰਾਨ ਪੰਜਾਬ ਦੇ ਵਨ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਨੇ ਕਿਹਾ ਕੀ ਸਰਕਾਰ ਹਰਿਆਲੀ ਲਈ ਸੰਜ਼ੀਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਾਬਜਾਏ ਗਏ ਰਜਵਾਹੇ ਖ਼ਾਲੀ ਕਰਵਾ ਉਸ ਤੇ ਮੁੜ ਫ਼ਲਦਾਰ ਰੁੱਖ ਲਗਾਏ ਜਾਣਗੇ,ਜਿਸ ਤੋਂ ਵਨ ਵਿਭਾਗ ਦੀ ਆਮਦਨ ਵੱਧ ਸਕੇ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਮੁੱਖ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ ਭਗਤ ਸਿੰਘ ਨੂੰ ਲੈਕੇ ਦਿੱਤੇ ਵਿਵਾਦਿਤ ਬਿਆਨ ਤੇ ਬੋਲਦਿਆਂ ਫੌਜਾ ਸਿੰਘ ਦਾ ਕਹਿਣਾ ਸੀ ਕਿ ਮਾਨ ਉਮਰ ‘ਚ ਬੜੇ ਨੇ ਇਸ ਕਾਰਨ ਉਹ ਸਤਿਕਾਰ ਯੋਗ ਹਨ ਪਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕੁਬਾਨੀ ਦਾ ਦੇਣ ਕੋਈ ਨਹੀਂ ਦੇ ਸਕਦਾ ਉਨ੍ਹਾਂ ਨੂੰ ਅੱਤਵਾਦੀ ਕਹਿਣਾ ਅਤਿ ਨਿੰਦਣਯੋਗ ਹੈ ਅਤੇ ਉਨ੍ਹਾਂ ਮਹਾਨ ਸ਼ਹੀਦਾਂ ਦਾ ਅਪਮਾਨ ਹੈ,ਓਥੇ ਹੀ ਉਹਨਾਂ ਬਰਸਾਤ ਕਾਰਨ ਟਪਕ ਰਹੇ ਦਫ਼ਤਰ ਬਾਰੇ ਬੋਲਦਿਆਂ ਕਿਹਾ ਕੀ ਇਸਦੀ ਜਾਂਚ ਕਰਵਾ ਇਸ ਨੂੰ ਠੀਕ ਕਰਵਾਇਆ ਜਾਵੇਗਾ।


Story You May Like