The Summer News
×
Friday, 17 May 2024

ਕਵਿਤਾ ਕਥਾ ਕ‍ਾਰਵਾਂ ਨੇ ਸਾਵਣ ਕਵੀ ਦਰਬਾਰ ਕਰਵਾਇਆ

ਲੁਧਿਆਣਾ : ਕਵਿਤਾ ਕਥਾ ਕਾਰਵਾਂ (ਰਜਿ.) ਵੱਲੋਂ ਅੱਜ ਸਾਵਣ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਸਿੱਧ ਕਵੀ ਸਰਦਾਰ ਪੰਛੀ ਸਨ। ਇਸ ਮੌਕੇ ਸੰਸਥਾ ਦੀ ਪ੍ਰਧਾਨ ਡਾ: ਜਸਪ੍ਰੀਤ ਕੌਰ ਫ਼ਲਕ ਨੇ ਕਵੀਆਂ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾl ਸਰੋਜ ਵਰਮਾ ਨੇ ਸਰਸਵਤੀ ਵੰਦਨਾ ਦਾ ਪਾਠ ਕੀਤਾ। ਸਰਦਾਰ ਪੰਛੀ ਨੇ ਆਪਣੀਆਂ ਖ਼ੂਬਸੂਰਤ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਇਸ ਕਵੀ ਦਰਬਾਰ ਵਿੱਚ ਡਾ: ਜਸਪ੍ਰੀਤ ਕੌਰ ਫ਼ਲਕ, ਡਾ: ਜਗਤਾਰ ਧੀਮਾਨ, ਦਾਨਿਸ਼ ਭਾਰਤੀ, ਰਜਿੰਦਰ ਸਾਹਿਲ, ਅੰਮ੍ਰਿਤਪਾਲ ਗੋਗੀਆ, ਹਰਦੀਪ ਬਿਰਦੀ, ਰਸ਼ਮੀ ਅਸਥਾਨਾ, ਗੁਰਚਰਨ ਨਾਰੰਗ, ਨਵਪ੍ਰੀਤ ਹੈਰੀ ਅਤੇ ਡਾ: ਰਵਿੰਦਰ ਸਿੰਘ ਚੰਦੀ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਦਾਨਿਸ਼ ਭਾਰਤੀ ਨੇ ਸਟੇਜ ਦਾ ਸੰਚਾਲਨ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਅੰਤ ਵਿੱਚ ਸ਼੍ਰੀਮਤੀ ਰਸ਼ਮੀ ਅਸਥਾਨਾ, ਸਕੱਤਰ, ਕਵਿਤਾ ਕਥਾ ਕਾਰਵਾਂ (ਰਜਿ.) ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।


Story You May Like