The Summer News
×
Sunday, 28 April 2024

ਪਰਵਾਸੀ ਭਾਰਤੀਆਂ ਕੈਨੇਡਾ ਤੋਂ ਅਮਰੀਕਾ ਜਾਣ ਲਈ ਕਿਉਂ ਕਰਦੇ ਨੇ ਮੌਤ ਦਾ ਸਫ਼ਰ, ਜਾਣੋਂ ਪੂਰਾ ਸੱਚ

ਚੰਡੀਗੜ੍ਹ, 03 ਅਪ੍ਰੈਲ : ਕੈਨੇਡਾ ਤੋਂ ਅਮਰੀਕਾ ਕਿਉਂ ਜਾਂਦੇ ਹਨ ਪ੍ਰਵਾਸੀ ਭਾਰਤੀ, ਇਹ ਸਵਾਲ ਬਹੁਤ ਵੱਡਾ ਹੈ, ਅਜਿਹਾ ਕੀ ਕਾਰਨ ਹੈ ਕਿ ਪ੍ਰਵਾਸੀ ਭਾਰਤੀ ਪਹਿਲਾਂ ਕੈਨੇਡਾ ਤੇ ਫਿਰ ਅਮਰੀਕਾ ਵੱਲ ਆਕਰਸ਼ਿਤ ਹੋ ਰਹੇ ਹਨ।  ਆਖਰ ਅਜਿਹਾ ਕੀ ਹੈ ਕਿ ਪ੍ਰਵਾਸੀ ਭਾਰਤੀ ਅਮਰੀਕਾ ਜਾਣ ਲਈ ਮੌਤ ਦਾ ਸਫ਼ਰ ਕਰਨ ਤੋਂ ਨਹੀਂ ਡਰਦੇ। ਦਰਅਸਲ, ਅਮਰੀਕਾ ਵਿੱਚ ਰੁਜ਼ਗਾਰ ਦੇ ਵਧੇਰੇ ਮੌਕੇ, ਬਿਹਤਰ ਤਨਖਾਹ, ਉੱਚ ਜੀਵਨ ਪੱਧਰ ਅਤੇ ਬਿਹਤਰ ਸਿੱਖਿਆ ਪ੍ਰਣਾਲੀ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਦੀ ਹੈ। ਇਸ ਦੇ ਲਈ ਉਹ ਕਿਸੇ ਵੀ ਕੀਮਤ 'ਤੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਅਮਰੀਕਾ ਵਿਚ ਵੀਜ਼ਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ, ਪਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ।


ਦੁਨੀਆ ਭਰ ਵਿੱਚ ਭਾਰਤੀ ਪ੍ਰਵਾਸੀਆਂ ਦੀ ਇੱਕ ਵੱਡੀ ਗਿਣਤੀ ਹੈ। 2020 ਦੀ ਰਿਪੋਰਟ ਦੇ ਅਨੁਸਾਰ 1.8 ਕਰੋੜ ਵਿਦੇਸ਼ੀ ਭਾਰਤੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਯੂਏਈ, ਅਮਰੀਕਾ, ਸਾਊਦੀ ਅਰਬ ਵਿੱਚ ਸਭ ਤੋਂ ਵੱਧ ਭਾਰਤੀ ਪ੍ਰਵਾਸੀਆਂ ਹਨ। ਇਸ ਤੋਂ ਇਲਾਵਾ ਆਸਟ੍ਰੇਲੀਆ, ਕੈਨੇਡਾ, ਕੁਵੈਤ, ਓਮਾਨ, ਕਤਰ ਅਤੇ ਬਰਤਾਨੀਆ ਵਿਚ ਰਹਿ ਰਹੇ ਵਿਦੇਸ਼ੀ ਭਾਰਤੀਆਂ ਦੀ ਗਿਣਤੀ ਵੀ ਕਾਫੀ ਹੈ। ਕਿਹਾ ਜਾਂਦਾ ਹੈ ਕਿ ਕੈਨੇਡਾ ਦੀ ਕੁੱਲ ਆਬਾਦੀ ਦਾ 7 ਫੀਸਦੀ ਭਾਰਤੀ ਹਨ।


ਪ੍ਰਵਾਸੀ ਬਿਹਤਰ ਜੀਵਨ ਲਈ ਕੈਨੇਡਾ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਕਾਰਨ ਕੈਨੇਡਾ-ਅਮਰੀਕਾ ਸਰਹੱਦ 'ਤੇ ਕੜਾਕੇ ਦੀ ਠੰਡ 'ਚ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ 'ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਵਿੱਚ ਕਈ ਭਾਰਤੀ ਵੀ ਸ਼ਾਮਲ ਹਨ। ਅਜੋਕੇ ਸਮੇਂ ਵਿੱਚ ਕਈ ਭਾਰਤੀ ਅਮਰੀਕਾ ਜਾਣ ਦੀ ਇੱਛਾ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਪਰ ਵੱਡਾ ਸਵਾਲ ਇਹ ਹੈ ਕਿ ਅਜਿਹਾ ਕੀ ਕਾਰਨ ਹੈ ਜੋ ਭਾਰਤੀਆਂ ਨੂੰ ਪਹਿਲਾਂ ਕੈਨੇਡਾ ਅਤੇ ਫਿਰ ਅਮਰੀਕਾ ਵੱਲ ਆਕਰਸ਼ਿਤ ਕਰ ਰਿਹਾ ਹੈ?

Story You May Like