The Summer News
×
Friday, 10 May 2024

NRI ਨੌਜਵਾਨ ਨੇ ਲੱਖਾਂ ਰੁਪਏ ਖਰਚ ਕਰ ਬਦਲੀ ਪਿੰਡ ਦੀ ਨੁਹਾਰ, ਪੜੋ ਖਬਰ

ਬਟਾਲਾ/ਵਿੱਕੀ ਮਲਿਕ : ਜਿਥੇ ਪੰਜਾਬ ਦੇ ਪਿੰਡਾਂ ਦੇ ਬੁਰੇ ਹਾਲਤ ਨੂੰ ਲੈਕੇ ਇਥੋਂ ਦੇ ਪੰਜਾਬੀ ਨੌਜਵਾਨ ਵਿਦੇਸ਼ਾ ਨੂੰ ਭੱਜ ਰਹੇ ਹਨ ਉਥੇ ਹੀ ਕੁਛ ਐਸੇ ਵੀ ਪੰਜਾਬੀ ਹਨ ਜੋ ਵਿਦੇਸ਼ਾਂ ਚ ਰਹਿੰਦੇ ਹੋਏ ਵੀ ਆਪਣੇ ਪਿੰਡਾਂ ਨਾਲ ਪੰਜਾਬ ਨਾਲ ਜੁੜੇ ਹਨ ਇਸੇ ਤਰ੍ਹਾਂ ਦੀ ਮਿਸਾਲ ਹੈ ਜ਼ਿਲਾ ਗੁਰਦਾਸਪੁਰ ਦੇ ਪਿੰਡ ਬੁਲੇਵਾਲ ਦਾ ਰਹਿਣ ਵਾਲਾ ਨੌਜਵਾਨ ਗੁਰਜੀਤ ਸਿੰਘ (ਸਾਹਬ ਬੁਲੇਵਾਲ )ਜੋ ਪਿਛਲੇ ਕਈ ਸਾਲਾਂ ਤੋਂ ਚਾਹੇ ਨਾਰਵੇ ਚ ਵੱਸ ਰਿਹਾ ਹੈ ਤੇ ਇਹ ਐਨ ਐਰ ਈ ਪੰਜਾਬੀ ਆਪਣੇ ਪਿੰਡ ਨਾਲ ਇਨ੍ਹਾਂ ਜੁੜਿਆ ਹੈ ਕਿ ਇਸ ਵਲੋਂ ਆਪਣੇ ਪਿੰਡ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਪਿੰਡ ਦੇ ਵਿਕਾਸ ਲਈ ਹੁਣ ਤਕ ਉਸ ਵਲੋਂ 75 ਲੱਖ ਰੁਪਏ ਤੋਂ ਵੱਧ ਆਪਣੇ ਕੋਲੋਂ ਖਰਚ ਕੀਤੇ ਗਏ ਹਨ। ਉਥੇ ਹੀ ਇਸ ਪਿੰਡ ਦੀ ਚਰਚਾ ਥਾਂ ਥਾਂ ਤੇ ਹੈ ਅਤੇ ਦੂਰ ਦੁਰਾਡੇ ਤੋਂ ਲੋਕ ਇਸ ਮਾਡਲ ਪਿੰਡ ਨੂੰ ਦੇਖਣ ਪਹੁਚ ਰਹੇ ਹਨ ਅਤੇ ਲੋਕ ਐਨ ਐਰ ਈ ਪੰਜਾਬੀ ਨੌਜਵਾਨ ਗੁਰਜੀਤ ਦੀ ਪ੍ਰਸ਼ੰਸ਼ਾ ਕਰਦੇ ਥੱਕਦੇ ਨਹੀਂ ਹਨ।


ਦੱਸ ਦੇਈਏ ਕਿ ਗੁਰਦਾਸਪੁਰ ਦੇ ਪਿੰਡ ਬੁਲੇਵਾਲ ਦਾ ਰਹਿਣ ਵਾਲਾ ਐਨ ਐਰ ਈ ਗੁਰਜੀਤ (ਸਾਹਬ ਬੁਲੇਵਾਲ )ਅੱਜ ਤੋਂ ਕਰੀਬ 15 ਸਾਲ ਪਹਿਲਾ ਨਾਰਵੇ ਚੰਗੇ ਭੱਵਿਖ ਦੀ ਸੋਚ ਨਾਲ ਗਿਆ ਅਤੇ ਅਕਸਰ ਹੀ ਗੁਰਜੀਤ ਜਦ ਪਿੰਡ ਆਉਂਦਾ ਤਾ ਪਿੰਡ ਦੇ ਵਿਕਾਸ ਨੂੰ ਲੈਕੇ ਚਿੰਤਤ ਰਹਿੰਦਾ ਸੀ ਅਤੇ ਗੁਰਜੀਤ ਆਖਦਾ ਹੈ ਕਿ ਉਸਨੇ ਪਿੰਡ ਦੀ ਨੁਹਾਰ ਬਦਲਣ ਦਾ ਮਨ ਬਣਾਇਆ ਅਤੇ ਸ਼ੁਰੂਆਤ ਕਰੀਬ 7 ਸਾਲ ਪਹਿਲਾ ਕੀਤੀ ਅਤੇ ਸ਼ੁਰੁਆਤ ਪਿੰਡ ਸਾਫ ਸਫਾਈ ਅਤੇ ਬੂਟੇ ਲਾਉਣ ਤੋਂ ਕੀਤੀ ਅਤੇ ਗੁਰਜੀਤ ਦਸਦਾ ਹੈ ਕਿ ਉਸ ਨੇ ਹੁਣ ਤਕ ਹਜ਼ਾਰਾਂ ਦੀ ਗਿਣਤੀ ਚ ਪਿੰਡ ਦੇ ਆਲੇ ਦੁਵਾਲੇ ਅਤੇ ਸ਼ਮਸ਼ਾਨ ਘਾਟ ਚ ਬੂਟੇ ਲਗਾਏ ਹਨ ਅਤੇ ਇਸ ਦੇ ਨਾਲ ਹੀ ਪਿੰਡ ਦੀ ਲੋੜ ਮੁਤਾਬਿਕ ਸਟ੍ਰੀਟ ਲਾਈਟ ਅਤੇ ਹੋਰ ਵਿਕਾਸ ਕੀਤਾ ਹੈ ਜਿਸ ਤੇ ਉਸ ਵਲੋਂ ਸਾਰੇ ਪੈਸੇ ਆਪਣੀ ਜੇਬ ਤੋਂ ਖਰਚ ਕੀਤੇ ਗਏ ਹਨ ਅਤੇ ਗੁਰਜੀਤ ਜਦ ਵਿਦੇਸ਼ ਚ ਹੁੰਦਾ ਹੈ ਤਾ ਉਸਦੇ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਇਥੇ ਪਿੰਡ ਦੇ ਵਿਕਾਸ ਦਾ ਪੂਰਾ ਕਮ ਸੰਭਾਲਦੇ ਹਨ। ਉਥੇ ਹੀ ਗੁਰਜੀਤ ਦੇ ਦੋਸਤ ਜੋ ਨਾਰਵੇ ਉਸਦੇ ਨਾਲ ਰਹਿੰਦਾ ਹੈ ਉਹ ਖਾਸ ਤੌਰ ਤੇ ਪਿੰਡ ਦੇਖਣ ਪਹੁਚਿਆ ਤਾ ਉਸਦਾ ਕਹਿਣਾ ਸੀ ਇਹ ਪਿੰਡ ਖਿੱਚ ਦਾ ਕੇਂਦਰ ਹੈ ਅਤੇ ਗੁਰਜੀਤ ਨੂੰ ਵੀ ਨਾਰਵੇ ਬੈਠੇ ਹਮੇਸ਼ਾ ਪਿੰਡ ਦੇ ਕੰਮਾਂ ਦੀ ਫਿਕਰ ਰਹਿੰਦੀ ਹੈ ਅਤੇ ਉਥੇ ਵੀ ਹਮੇਸ਼ਾ ਚਰਚਾ ਬੁਲੇਵਾਲ ਪਿੰਡ ਦੀ ਹੁੰਦੀ ਹੈ।

Story You May Like