The Summer News
×
Sunday, 28 April 2024

ਕੈਨੇਡਾ ਸਰਹੱਦ 'ਤੇ ਹੋਏ ਹਾਦਸੇ ਨੂੰ ਲੈਕੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਗੰਭੀਰ

ਚੰਡੀਗਡ੍ਹ, 6 ਅਪ੍ਰੈਲ : ਬੀਤੇ ਦਿਨੀਂ ਕੈਨੇਡਾ ਸਰਹੱਦ ’ਤੇ ਭਾਰਤ ਤੇ ਰੋਮਾਨੀਅਨ ਨਾਗਰਿਕਾਂ ਦੀ ਮੌਤ ਦੀ ਜਾਂਚ ਨੂੰ ਲੈਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਨਿਟ ਟਰੂਡੋ ਕਾਫੀ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਅਸਲ ਵਿੱਚ ਕੀ ਹੋਇਆ ਇਸ ਬਾਰੇ ਕਈ ਸਵਾਲ ਹਨ। ਇਸ ਲਈ ਇਨ੍ਹਾਂ ਦੇ ਜਵਾਬ ਮਿਲਣੇ ਜ਼ਰੂਰੀ ਹਨ। ਇਸ ਕਰਕੇ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਢੁਕਵੀਂ ਜਾਂਚ ਕਰਵਾਉਣ ਦੀ ਜਰੂਰਤ ਹੈ।  ਦੱਸ ਦੇਈਏ ਕਿ ਪਿਛਲੇ ਹਫਤੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋਣ ਦੌਰਾਨ ਦੋ ਪਰਿਵਾਰਾਂ ਦੇ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਸਾਰੇ ਅੱਠ ਪ੍ਰਵਾਸੀ ਸੇਂਟ ਲਾਰੈਂਸ ਨਦੀ ਵਿੱਚ ਡੁੱਬ ਗਏ। ਉਸ ਦੀ ਲਾਸ਼ ਐਕਵੇਸਨ ਨੇੜੇ ਲਾਰੈਂਸ ਨਦੀ ਦੇ ਕੰਢੇ ਮਿਲੀ ਸੀ।  


ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗੀ ਕਿ ਕੀ ਐਕੁਸੈਨ ਵਿਖੇ ਵਾਪਰੇ ਹਾਦਸੇ ਦਾ ਰੌਕਸਹੈਮ ਰੋਡ 'ਤੇ ਬਾਰਡਰ ਕਰਾਸਿੰਗ ਦੇ ਬੰਦ ਹੋਣ ਨਾਲ ਕੋਈ ਲੈਣਾ-ਦੇਣਾ ਸੀ ਜਾਂ ਨਹੀਂ। ਕੁਝ ਸ਼ਰਨਾਰਥੀ ਅਤੇ ਇਮੀਗ੍ਰੇਸ਼ਨ ਸਮੂਹਾਂ ਦਾ ਕਹਿਣਾ ਹੈ ਕਿ ਸਰਹੱਦ ਦੀ ਸਖਤੀ ਕਾਰਨ ਲੋਕ ਇਨ੍ਹਾਂ ਦੇਸ਼ਾਂ ਵਿਚ ਦਾਖਲ ਹੋਣ ਲਈ ਅਜਿਹੇ ਨਵੇਂ ਰੂਟਾਂ ਦੀ ਵਰਤੋਂ ਕਰ ਰਹੇ ਹਨ। ਟਰੂਡੋ ਨੇ ਕਿਹਾ ਕਿ ਸਾਨੂੰ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਲੋੜ ਹੈ।

Story You May Like