The Summer News
×
Monday, 13 May 2024

ਬੇਮੌਸਮੀ ਬਰਸਾਤ ਨਾਲ ਬਰਬਾਦ ਹੋਈਆਂ ਫ਼ਸਲਾਂ ਦੀ ਰਿਪੋਰਟ 10 ਅਪ੍ਰੈਲ ਤਕ ਮੁਕੰਮਲ ਕਰ ਜਲਦ ਕਿਸਾਨਾਂ ਨੂੰ ਮਿਲੇਗਾ ਮੁਆਵਜਾ

ਬਟਾਲਾ : ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਸੰਜੀਦਾ ਹੈ ਅਤੇ ਬੇਮੌਸਮੀ ਬਰਸਾਤ ਨਾਲ ਬਰਬਾਦ ਹੋਈਆਂ ਕਿਸਾਨਾਂ ਦੀਆ ਪੁੱਤਾਂ ਵਰਗੀਆਂ ਫ਼ਸਲਾਂ ਦੀ ਰਿਪੋਰਟ ਸਰਕਾਰ ਵਲੋਂ 10 ਅਪ੍ਰੈਲ ਤਕ ਮੁਕੰਮਲ ਕਰਨ ਦਾ ਪ੍ਰਸ਼ਾਸ਼ਨ ਨੂੰ ਆਦੇਸ਼ ਸਰਕਾਰ ਵਲੋਂ ਕੀਤੇ ਗਏ ਹਨ। ਇਹ ਕਹਿਣਾ ਹੈ। ਪਨਸਪ ਪੰਜਾਬ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦਾ ਬਟਾਲਾ ਦੇ ਫਤਹਿਗੜ੍ਹ ਚੂੜੀਆਂ ਦੇ ਵੱਖ ਵੱਖ ਪਿੰਡਾਂ ਚ ਪਹੁਚ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਕਿਸਾਨਾਂ ਦੀਆ ਨੁਕਸਾਨੀ ਗਈ ਫ਼ਸਲਾਂ ਦਾ ਜਾਇਜ਼ਾ ਲਿਆ।


ਪੰਜਾਬ ਦੇ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਵਲੋਂ ਫਤਿਹਗੜ੍ਹ ਚੂੜੀਆਂ ਦੇ ਵੱਖ ਵੱਖ ਪਿੰਡਾਂ 'ਚ ਨੁਕਸਾਨੀ ਗਈ ਫ਼ਸਲ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਦੱਸਿਆ ਕਿ ਉਹਨਾਂ ਨਾਲ ਪ੍ਰਸ਼ਾਸ਼ਨ ਦੇ ਅਧਕਾਰੀ ਵੀ ਮਜੂਦ ਹਨ ਅਤੇ ਚੇਅਰਮੈਨ ਨੇ ਦੱਸਿਆ ਕਿ ਜੋ ਕਿਸਾਨ ਚਿੰਤਤ ਹਨ ਕਿ ਉਹਨਾਂ ਦੀ ਗਿਰਦਾਵਰੀ ਨਹੀਂ ਹੋ ਰਹੀ ਉਹ ਚਿੰਤਤ ਨਾ ਹੋਣ ਕਿਉਕਿ ਪੰਜਾਬ ਸਰਕਾਰ ਵਲੋਂ ਪੰਜਾਬ ਭਰ 'ਚ ਕਿਸਾਨਾਂ ਦੀ ਨੁਕਸਾਨੀ ਗਈ ਫ਼ਸਲ ਦੀ ਪੂਰੀ ਰਿਪੋਰਟ ਪ੍ਰਸ਼ਾਸ਼ਨ ਕੋਲੋਂ 10 ਅਪ੍ਰੈਲ ਤਕ ਪੂਰੀ ਕਰਨ ਦੇ ਆਦੇਸ਼ ਦਿਤੇ ਹਨ ਅਤੇ ਸੰਬੰਧਤ ਪਟਵਾਰੀ ਅਤੇ ਤਹਿਸੀਲਦਾਰ ਹਰ ਪਿੰਡ ਅਤੇ ਹਰ ਫ਼ਸਲ ਦਾ ਜਿਆਜਾ ਲੈਕੇ ਜਲਦ ਰਿਪੋਰਟ ਤਿਆਰ ਕਰੇਂਗੇ ਅਤੇ ਜਲਦ ਕਿਸਾਨਾਂ ਨੂੰ ਉਹਨਾਂ ਦੀਆ ਬਰਬਾਦ ਹੋਈਆਂ ਫ਼ਸਲਾਂ ਦਾ ਪੂਰਾ ਮੁਆਵਜਾ ਸਰਕਾਰ ਵਲੋਂ ਜਾਰੀ ਹੋਵੇਗਾ ਅਤੇ ਕਿਸੇ ਵੀ ਕਿਸਾਨ ਨੂੰ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।

Story You May Like