The Summer News
×
Thursday, 02 May 2024

ਇੰਨੀ ਤਰੀਕ ਤੋਂ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਲਗਾਇਆ ਜਾਵੇਗਾ ਮੋਰਚਾ, ਪੜੋ ਪੂਰੀ ਖਬਰ

ਚੰਡੀਗੜ੍ਹ : ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਪਾਣੀ ਬਚਾਓ ਖੇਤੀ ਬਚਾਓ ਤਹਿਤ 21 ਜੁਲਾਈ ਤੋ ਪੰਜਾਬ ਭਰ ਵਿੱਚ ਲੱਗਣ ਵਾਲੇ 5 ਰੋਜ਼ਾ ਪੱਕੇ ਮੋਰਚਿਆਂ ਦੀਆਂ ਤਿਆਰੀਆਂ ਜੋਰਾਂ ਤੇ,ਹਜ਼ਾਰਾਂ ਕਿਸਾਨ,ਮਜ਼ਦੂਰ,ਬੀਬੀਆਂ ਹੋਣਗੇ ਸ਼ਾਮਲ।


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸਾਂਝੇ ਤੌਰ ਤੇ ਲਿਖਤੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਹੈਡਕੁਆਰਟਰ ਦਫ਼ਤਰ ਵਿਖੇ ਕੀਤੀ ਗਈ,ਜਿਸ ਵਿੱਚ 15 ਜਿਲ੍ਹਿਆਂ ਦੇ ਪ੍ਰਧਾਨ, ਸਕੱਤਰ ਅਤੇ ਹੋਰ ਆਗੂ ਸ਼ਾਮਲ ਹੋਏ।ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਾਣੀ ਬਚਾਓ,ਖੇਤੀ ਬਚਾਓ ਮੁਹਿੰਮ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਪੰਜਾਬ ਭਰ ਵਿੱਚ 21 ਜੁਲਾਈ ਤੋ 25 ਜੁਲਾਈ ਤੱਕ 5 ਰੋਜ਼ਾ ਪੱਕੇ ਧਰਨੇ ਦੇਣ ਦੀ ਕੜੀ ਤਹਿਤ ਜਥੇਬੰਦੀ ਵੱਲੋਂ ਪੰਜਾਬ ਵਿੱਚ 11 ਥਾਵਾਂ ਉੱਤੇ ਪੱਕੇ ਮੋਰਚੇ ਲਗਾਏ ਜਾਣਗੇ।ਇਹ ਮੋਰਚੇ ਅੰਮ੍ਰਿਤਸਰ (ਪਿੰਡ ਵੱਲਾ),ਤਰਨਤਾਰਨ (ਸ਼ਰਾਬ ਫੈਕਟਰੀ ਲੋਹਕਾ ਅਤੇ ਹਰੀਕੇ ਹੈੱਡ ਵਰਕਸ),ਗੁਰਦਾਸਪੁਰ, ਹੁਸ਼ਿਆਰਪੁਰ,ਕਪੂਰਥਲਾ (ਜਗਤਜੀਤ ਸ਼ਰਾਬ ਫੈਕਟਰੀ), ਜਲੰਧਰ,ਮੋਗਾ (ਨਹਿਰੀ ਦਫ਼ਤਰ),ਫਿਰੋਜ਼ਪੁਰ (ਨਹਿਰੀ ਐੱਸ.ਈ. ਦਫ਼ਤਰ), ਫਾਜ਼ਿਲਕਾ (ਮਲੋਟ ਰੋਡ ਉੱਤੇ ਨਹਿਰੀ ਪ੍ਰੋਜੈਕਟ, ਅਤੇ ਮਾਨਸਾ ਨਹਿਰੀ ਦਫ਼ਤਰ ਅੱਗੇ ਲੱਗਣਗੇ।


ਇਨ੍ਹਾਂ ਮੋਰਚਿਆਂ ਦੀਆਂ ਪੰਜਾਬ ਭਰ ਵਿੱਚ ਪਿੰਡ ਪੱਧਰ ਉਤੇ ਤਿਆਰੀਆਂ ਚੱਲ ਰਹੀਆਂ ਹਨ ਅਤੇ ਹਜ਼ਾਰਾਂ ਕਿਸਾਨ, ਮਜ਼ਦੂਰ,ਬੀਬੀਆਂ, ਨੌਜਵਾਨਾਂ ਇਨ੍ਹਾਂ ਧਰਨਿਆਂ ਵਿੱਚ ਸ਼ਿਰਕਤ ਕਰਨਗੇ।ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਵਿਸ਼ਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦਾ ਪਾਣੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਹੈ।ਦਰਿਆਵਾਂ, ਨਹਿਰਾਂ, ਡਰੇਨਾਂ ਦਾ ਪਾਣੀ ਫੈਕਟਰੀਆਂ ਵਾਲੇ ਗੰਦਾ ਕਰ ਰਹੇ ਹਨ,ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ,ਇਹ ਸਭ ਲਈ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਇਨ੍ਹਾਂ ਦੁਆਰਾ ਲਿਆਂਦਾ ਗਿਆ ਰਸਾਇਣਿਕ ਖੇਤੀ ਮਾਡਲ ਜ਼ਿੰਮੇਵਾਰ ਹੈ।ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੁਦਰਤ ਪੱਖੀ ਖੇਤੀ ਮਾਡਲ ਲਿਆ ਕੇ ਰਸਾਇਣਿਕ ਖੇਤੀ ਮਾਡਲ ਰੱਦ ਕੀਤਾ ਜਾਵੇ, ਕਿਸਾਨਾਂ ਨੂੰ ਝੋਨੇ ਦੇ ਗੇੜ ਵਿਚੋਂ ਬਾਹਰ ਕੱਢਣ ਲਈ ਪੰਜਾਬ ਵਿੱਚ ਬੀਜੀਆਂ ਜਾਂਦੀਆਂ ਸਾਰੀਆਂ ਫ਼ਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ,ਪੰਜਾਬ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਪਾਣੀਆਂ ਸਬੰਧੀ ਲੱਗ ਰਹੇ ਸਾਰੇ ਪ੍ਰੋਜੈਕਟ ਰੱਦ ਕੀਤੇ ਜਾਣ, ਪੇਂਡੂ ਜਲ ਸਪਲਾਈ ਦਾ ਪਹਿਲਾਂ ਵਾਲਾ ਢਾਂਚਾ ਮੁੜ ਬਹਾਲ ਕੀਤਾ ਜਾਵੇ,ਨਹਿਰੀ ਸਿੰਚਾਈ ਲਈ ਵੱਧ ਬਜਟ ਰੱਖ ਕੇ ਖੇਤੀ ਦਾ ਵੱਧ ਤੋਂ ਵੱਧ ਰਕਬਾ ਨਹਿਰੀ ਪਾਣੀ ਹੇਠ ਕੀਤਾ ਜਾਵੇ।


ਦਰਿਆਵਾਂ,ਨਹਿਰਾਂ,ਡਰੇਨਾਂ ਨੂੰ ਪ੍ਰਦੂਸ਼ਿਤ ਕਰ ਰਹੀਆਂ ਫੈਕਟਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ,ਬਰਸਾਤੀ ਪਾਣੀ ਨੂੰ ਸਟੋਰ ਕਰਕੇ ਧਰਤੀ ਹੇਠ ਭੇਜਿਆ ਜਾਵੇ,ਦੂਜੇ ਰਾਜਾਂ ਨਾਲ ਪੰਜਾਬ ਦੇ ਪਾਣੀਆਂ ਦੀ ਵੰਡ ਰਿਪੇਰੀਅਨ ਕਾਨੂੰਨ ਅਨੁਸਾਰ ਵਿਗਿਆਨਕ ਢੰਗ ਨਾਲ ਕੀਤੀ ਜਾਵੇ।ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ,ਗੁਰਬਚਨ ਸਿੰਘ ਚੱਬਾ,ਰਾਣਾ ਰਣਬੀਰ ਸਿੰਘ ਫਿਰੋਜ਼ਪੁਰ,ਰਣਜੀਤ ਸਿੰਘ ਕਲੇਰਬਾਲਾ ਲਖਵਿੰਦਰ ਸਿੰਘ ਅੰਮ੍ਰਿਤਸਰ,ਸਤਨਾਮ ਸਿੰਘ ਤਰਨਤਾਰਨ,ਗੁਰਪ੍ਰੀਤ ਸਿੰਘ ਗੁਰਦਾਸਪੁਰ,ਜਗਦੀਸ਼ ਸਿੰਘ ਫਾਜ਼ਿਲਕਾ,ਸਰਵਣ ਸਿੰਘ ਕਪੂਰਥਲਾ,ਗੁਰਦੇਵ ਸਿੰਘ ਮੋਗਾ, ਪਰਮਜੀਤ ਸਿੰਘ ਹੁਸ਼ਿਆਰਪੁਰ, ਸਲਵਿੰਦਰ ਸਿੰਘ ਜਲੰਧਰ ਤੋ ਇਲਾਵਾ ਹੋਰ ਜਿਲ੍ਹਿਆਂ ਦੇ ਪ੍ਰਧਾਨ,ਸਕੱਤਰ ਤੇ ਹੋਰ ਆਗੂ ਮੌਜੂਦ ਸਨ।


Story You May Like