Academic Star Shines Bright: Trisha Mahajan Achieves Remarkable 98.9 Percent in 10th Grade Science stream Exams
ਪੰਜਾਬ ‘ਚ ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦੀ ਭਵਿੱਖਬਾਣੀ, ਯੈਲੋ ਅਲਰਟ ਕੀਤਾ ਜਾਰੀ
(ਭਰਤ ਸ਼ਰਮਾਂ)
ਲੁਧਿਆਣਾ : ਪੰਜਾਬ ਭਰ ਦੇ ਵਿੱਚ ਮੌਨਸੂਨ ਦੇ ਦਸਤਕ ਦੇਣ ਤੋਂ ਬਾਅਦ ਲਗਾਤਾਰ ਬਾਰਿਸ਼ਾਂ ਦਾ ਸਿਲਸਿਲਾ ਜਾਰੀ ਹੈ ਕਈ ਇਲਾਕਿਆਂ ਵਿਚ ਭਰਪੂਰ ਬਾਰਿਸ਼ ਹੋ ਰਹੀ ਹੈ ਪਰ ਕਈ ਇਲਾਕੇ ਹਾਲੇ ਵੀ ਬਾਰਿਸ਼ ਤੋਂ ਸੱਖਣੇ ਰਹੇ| ਜੇਕਰ ਆਉਂਦੇ ਦੋ ਤਿੰਨ ਦਿਨ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਮੀਂਹ ਦੀ ਚਿਤਾਵਨੀ ਹੈ ਕਈ ਥਾਵਾਂ ਤੇ ਦਰਮਿਆਨੀ ਅਤੇ ਕਈ ਥਾਵਾਂ ਤੇ ਭਾਰੀ ਬਾਰਿਸ਼ ਪੈਣ ਦੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ 26 ਜੁਲਾਈ ਯਾਨੀ ਅੱਜ ਤੋਂ ਇਹ ਸਿਸਟਮ ਸ਼ੁਰੂ ਹੋ ਜਾਵੇਗਾ ਅਤੇ 28 ਜੁਲਾਈ ਤੱਕ ਪੰਜਾਬ ਭਰ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ| ਉੱਥੇ ਹੀ ਤਾਪਮਾਨ ਦੇ ਵਿੱਚ ਵੀ ਫ਼ਰਕ ਦੇਖਣ ਨੂੰ ਮਿਲੇਗਾ; ਇਹ ਬਾਰਿਸ਼ਾਂ ਫਸਲਾਂ ਲਈ ਵੀ ਕਾਫ਼ੀ ਫ਼ਾਇਦੇਮੰਦ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਝੋਨੇ ਦੀ ਫ਼ਸਲ ਨੂੰ ਭਰਪੂਰ ਪਾਣੀ ਦੀ ਲੋੜ ਹੈ ਅਤੇ ਬਾਰਿਸ਼ਾਂ ਪਾਣੀ ਦੀ ਕਮੀ ਪੂਰੀ ਕਰ ਰਹੀਆਂ ਨੇ ਨਾਲ ਹੀ ਧਰਤੀ ਹੇਠਲੇ ਪਾਣੀਆਂ ਨੂੰ ਵੀ ਰੀਚਾਰਜ ਕਰ ਰਹੀ ਹੈ|
ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਦੱਸਿਆ ਕਿ ਦੋ ਤੋਂ ਤਿੰਨ ਦਿਨ ਵਿਚਕਾਰ ਪੰਜਾਬ ਦੇ ਅੰਦਰ ਬਾਰਿਸ਼ ਹੋਵੇਗੀ ਖਾਸ ਕਰਕੇ ਦੋਆਬਾ ਅਤੇ ਮਾਝਾ ਵਿੱਚ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ ਉਨ੍ਹਾਂ ਕਿਹਾ ਜੇਕਰ ਮੌਜੂਦਾ ਹਾਲਾਤਾਂ ਦੇ ਵਿਚ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਉਹ ਆਮ ਚੱਲ ਰਹੇ ਨੇ ਦਿਨ ਦਾ ਤਾਪਮਾਨ ਘੱਟੋ ਘੱਟ 27 ਡਿਗਰੀ ਦੇ ਕਰੀਬ ਹੈ ਜਦੋਂਕਿ ਵੱਧ ਤੋਂ ਵੱਧ ਟੈਂਪਰੇਚਰ 33 ਡਿਗਰੀ ਦੇ ਕਰੀਬ ਹੈ ਜੋ ਕਿ ਆਮ ਹੈ ਪਰ ਉਨ੍ਹਾਂ ਕਿਹਾ ਕਿ ਗਰਮੀ ਇਸ ਕਰਕੇ ਵੀ ਜ਼ਿਆਦਾ ਮਹਿਸੂਸ ਹੁੰਦੀ ਹੈ|
ਕਿਉਂਕਿ ਮੌਸਮ ਦੇ ਵਿੱਚ ਇਮਿਊਨਿਟੀ ਯਾਨੀ ਨਮੀ ਵੱਧ ਹੈ ਜਿਸ ਕਰਕੇ ਹਾਲਾਤ ਸੌਖੇ ਨਹੀਂ ਹਨ| ਉਨ੍ਹਾਂ ਇਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਜੁਲਾਈ ਮਹੀਨੇ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੀ ਹੋਈ ਹੈ ਉਨ੍ਹਾਂ ਕਿਹਾ ਕਿ ਮੌਨਸੂਨ ਇਸ ਵਾਰ ਆਮ ਨਾਲੋਂ ਵੀ ਚੰਗਾ ਰਿਹਾ ਹੈ| ਉੱਥੇ ਹੀ ਉਨ੍ਹਾਂ ਦੱਸਿਆ ਕਿ ਆਉਂਦੇ ਦੋ ਦਿਨ ਵਿਚਕਾਰ ਯੈਲੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਜਿਸ ਤੋਂ ਜ਼ਾਹਿਰ ਹੈ ਕਿ ਸੂਬੇ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਹੈ| ਉਨ੍ਹਾਂ ਵੀ ਕਿਹਾ ਕਿ ਬਾਰਿਸ਼ ਫ਼ਸਲਾਂ ਲਈ ਕੋਈ ਬਹੁਤਾ ਨੁਕਸਾਨ ਨਹੀਂ ਹੈ ਪਰ ਸਬਜ਼ੀਆਂ ਦੀਆਂ ਫਸਲਾਂ ਦੇ ਵਿਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ|