सिर्फ आम आदमी पार्टी ही काम के आधार पर वोट मांग सकती है - अशोक पराशर पप्पी
ਕੈਨੇਡਾ 'ਚ ਰਹਿਣ ਵਾਲੇ ਪਰਵਾਸੀਆਂ ਲਈ ਖੁਸ਼ਖਬਰੀ, ਕੈਨੇਡਾ ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ
ਚੰਡੀਗੜ੍ਹ, 30 ਮਾਰਚ। ਕੈਨੇਡਾ ਸਰਕਾਰ ਨੇ ਇਸ ਵਾਰ ਵੱਖ ਵੱਖ ਦੇਸ਼ਾਂ ਤੋਂ ਆਪਣਾ ਚੰਗਾ ਭਵਿੱਖ ਬਣਾਉਣ ਲਈ ਕੈਨੇਡਾ ਵਿੱਚ ਰਹਿ ਰਹੇ ਪਰਵਾਸੀਆਂ ਲਈ ਜਲਦ ਹੀ ਇਕ ਤੋਹਫ਼ਾ ਦੇਣਾ ਜਾ ਰਹੀ ਹੈ। ਜਿਸ ਦੀ ਉਹ ਉਡੀਕ ਕਰ ਰਹੇ ਸਨ। ਹਾਂ ਜੀ ਕੈਨੇਡਾ ਸਰਕਾਰ 14 ਹਜ਼ਾਰ ਪਰਵਾਸੀਆਂ ਨੂੰ ਐਕਸਪ੍ਰੈਸ ਐਂਟਰੀ ਡਰਾਅ ਰਾਹੀਂ ਪੀਆਰ ਦੇਣ ਲਈ ਸੱਦਾ ਭੇਜਿਆ ਗਿਆ ਹੈ।
ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਦਸ ਦਿਨਾਂ ਦੇ ਅੰਦਰ ਹੀ ਦੋ ਐਕਸਪ੍ਰੈੱਸ ਐਂਟਰੀ ਡਰਾਅ ਕੱਢੇ ਹਨ, ਜਿਸ ਰਾਹੀਂ 14 ਹਜ਼ਾਰ ਪਰਵਾਸੀਆਂ ਨੂੰ ਪੀਆਰ ਲਈ ਸੱਦਾ ਪੱਤਰ ਭੇਜਿਆ ਗਿਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਮ ਤੌਰ ’ਤੇ 15 ਦਿਨ ਬਾਅਦ ਐਕਸਪ੍ਰੈੱਸ ਐਂਟਰੀ ਡਰਾਅ ਕੱਢੇ ਜਾਂਦੇ ਹਨ ਪਰ ਇਸ ਵਾਰ ਹਫ਼ਤੇ ਬਾਅਦ ਹੀ ਡਰਾਅ ਕੱਢ ਦਿੱਤਾ ਗਿਆ। ਇਸ ਦੇ ਚੱਲਦਿਆਂ ਇੱਕ ਹਫ਼ਤਾ ਪਹਿਲਾਂ 7 ਹਜ਼ਾਰ ਪਰਵਾਸੀਆਂ ਨੂੰ ਪੀਆਰ ਲਈ ਸੱਦਾ ਪੱਤਰ ਭੇਜੇ ਗਏ ਸੀ। ਹੁਣ ਦੂਜਾ ਡਰਾਅ ਕੱਢਦੇ ਹੋਏ 7 ਹਾਜ਼ਰ ਹੋਰ ਪਰਵਾਸੀਆਂ ਨੂੰ ਪੱਕੇ ਕਰਨ ਵੱਲ ਪੇਸ਼ਕਦਮੀ ਕੀਤੀ ਹੈ।
ਏਥੇ ਦੱਸ ਦਈਏ ਕਿ ਐਕਸਪ੍ਰੈੱਸ ਐਂਟਰੀ ਅਜਿਹਾ ਪ੍ਰੋਗਰਾਮ ਹੈ, ਜਿਸ ਰਾਹੀਂ ਹੁਨਰਮੰਦ ਪਰਵਾਸੀ ਸਿੱਧੇ ਤੌਰ ’ਤੇ ਕੈਨੇਡਾ ਦੇ ਪੱਕੇ ਵਾਸੀ ਬਣ ਸਕਦੇ। ਇਸ ਵਿੱਚ ਬਿਨੈਕਾਰਾਂ ਨੂੰ ਉਮਰ, ਪੜ੍ਹਾਈ, ਤਜਰਬੇ ਤੇ ਆਇਲਟਸ ਆਦਿ ਦੇ ਨੰਬਰ ਮਿਲਦੇ ਹਨ। ਕੈਨੇਡਾ ਵਿਚ ਪੜ੍ਹਾਈ ਕਰ ਚੁੱਕੇ ਵਿਦਿਆਰਥੀ ਤੇ ਕੱਚੇ ਕਾਮਿਆਂ ਨੂੰ ਇਸ ਪ੍ਰੋਗਰਾਮ ਤਹਿਤ ਪੀਆਰ ਦੀ ਸਹੂਲਤ ਮਿਲ ਜਾਂਦੀ ਹੈ।