The Summer News
×
Monday, 20 May 2024

ਸਰਬਜੀਤ ਲਾਡੀ ਵੱਲੋਂ ਢਿੱਲੋਂ ਦੇ ਹੱਕ ਚ ਕਰਵਾਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਲੁਧਿਆਣਾ 8 ਮਈ (ਦਲਜੀਤ ਵਿੱਕੀ) : ਲੋਕ ਸਭਾ ਹਲਕਾ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਦੇ ਹੱਕ ਦੇ ਵਿੱਚ ਵਾਰਡ ਨੰਬਰ 6 ਵਿਖੇ ਸਰਬਜੀਤ ਸਿੰਘ ਲਾਡੀ ਵੱਲੋਂ ਇੱਕ ਵਿਸ਼ਾਲ ਮੀਟਿੰਗ ਕਰਵਾਈ ਗਈ ਜਿਸ ਨੇ ਕਿ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਾਰਡ ਵਾਸੀਆਂ ਨੇ ਰਣਜੀਤ ਸਿੰਘ ਢਿੱਲੋ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰਵਾਏ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਕਿ ਅਸੀਂ ਅੱਜ ਵੀ ਸ਼੍ਰੋਮਣੀ ਅਕਲ ਦੇ ਨਾਲ ਖੜੇ ਆਂ ਤੇ ਸਾਡੀ ਹਰ ਇੱਕ ਵੋਟ ਰਣਜੀਤ ਸਿੰਘ ਢਿੱਲੋ ਦੀ ਝੋਲੀ ਜਾਵੇਗੀ।


ਉਹਨਾਂ ਵਿਸ਼ਵਾਸ਼ ਜਤਾਇਆ ਕਿ ਰਣਜੀਤ ਸਿੰਘ ਢਿੱਲੋ ਨੇ ਜਿਸ ਤਰਾਂ ਵਿਧਾਇਕ ਬਣ ਕੇ ਹਲਕਾ ਪੂਰਵੀ ਦੀ ਨੁਹਾਰ ਬਦਲੀ ਸੀ ਉਸੇ ਤਰ੍ਹਾਂ ਮੈਂਬਰ ਪਾਰਲੀਮੈਂਟ ਬਣ ਕੇ ਲੋਕ ਸਭਾ ਹਲਕੇ ਦੀ ਵੀ ਬੇੜੀ ਪਾਰ ਲਗਾਉਣਗੇ। ਇਸ ਮੌਕੇ ਢਿੱਲੋ ਨੇ ਵੀ ਕਿਹਾ ਕਿ ਝਾੜੂ ਸਮੇਤ ਕਾਂਗਰਸ ਤੇ ਭਾਜਪਾ ਤੋਂ ਅੱਕੇ ਲੁਧਿਆਣਾ ਵਾਸੀ ਇਸ ਵਾਰ ਆਪਣੀਂ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਸੰਸਦ ਚ ਭੇਜਣ ਲਈ ਪੱਬਾਂ ਭਰ ਹਨ। ਇਸ ਮੌਕੇ ਰਣਜੀਤ ਸਿੰਘ ਢਿੱਲੋਂ ਦੇ ਨਾਲ ਬਲਵਿੰਦਰ ਸਿੰਘ ਐਮਡੀ, ਰੂੜ ਸਿੰਘ ਢਿੱਲੋ, ਵਿੱਕੀ ਭਾਜੀ ਤੋਂ ਇਲਾਵਾ ਵਾਰਡ ਵਾਸੀਆਂ ਦੇ ਵਿੱਚ ਸੁਰਿੰਦਰ ਸਿੰਘ , ਚੌਧਰੀ ਦਰਸ਼ਨ ਲਾਲ, ਸੰਤੋਖ ਸਿੰਘ, ਅਜਮੇਰ ਸਿੰਘ ਖੰਗੂੜਾ, ਗੁਰਨਾਮ ਸਿੰਘ, ਬਲਜਿੰਦਰ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਸਿੰਘ ਸੋਢੀ ਚੌਧਰੀ ਗੁਰਦਿਆਲ ਆਦਿ ਸਮੇਤ ਵੱਡੀ ਗਿਣਤੀ ਦੇ ਵਿੱਚ ਹੋਰ ਵਾਰਡ ਵਾਸੀ ਹਾਜ਼ਰ ਸਨ।

Story You May Like