The Summer News
×
Sunday, 28 April 2024

ਪੰਜਾਬ ਤੋਂ ਆਏ ਬੱਚਿਆਂ ਕੋਲ ਕੰਮ ਦਾ ਹੁਨਰ ਨਾ ਹੋਣ ਕਾਰਨ ਕੈਨੇਡਾ 'ਚ ਝੱਲਣੀ ਪੈ ਰਹੀ ਹੈ ਵੱਡੀ ਮੁਸੀਬਤ

ਚੰਡੀਗੜ੍ਹ, 13 ਅਪ੍ਰੈਲ: ਪੰਜਾਬ ਤੋਂ ਕੈਨੇਡਾ ਵਿੱਚ ਪੜ੍ਹਾਈ ਕਰਨ ਆਏ ਵਿਦਿਆਰਥੀਆਂ ਨੂੰ ਕੰਮ ਨਾ ਮਿਲਣ ਕਾਰਨ ਨਿਰਾਸ਼ਾ ਦੇ ਆਲਮ ਵਿਚ ਹਨ। ਜਿਸ ਕਾਰਨ ਉਹਨਾਂ ਨੂੰ ਵੱਡੀ ਮੁਸੀਬਤ ਝੱਲਣੀ ਪੈ ਰਹੀ ਹੈ।


ਇਸ ਸੰਬੰਧ ਵਿੱਚ ਕੈਨੇਡਾ 'ਚ ਸਥਾਈ ਤੌਰ 'ਤੇ ਰਹਿਣ ਵਾਲੇ ਪ੍ਰਵਾਸੀ ਪੰਜਾਬੀ ਜੋ ਅੱਜ ਕੱਲ੍ਹ ਪੰਜਾਬ ਆਇਆ ਹੋਇਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਵਿਦਿਆਰਥੀਆਂ ਕੋਲ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਹੁਨਰ ਦੀ ਘਾਟ ਹੋਣ ਕਾਰਨ ਵੀ ਉਹਨਾਂ ਨੂੰ ਕੰਮ ਨਹੀਂ ਮਿਲਦਾ ਜਦਕਿ ਦੂਜੇ ਦੇਸ਼ਾਂ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਖਾਣਾ ਬਨਾਉਣ ਤੋਂ ਲੈਕੇ ਵਰਤਾਉਣ ਵਿੱਚ ਏਨੇ ਮਾਹਿਰ ਹੁੰਦੇ ਹਨ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਉਹਨਾਂ ਕੰਮ ਨਹੀਂ ਕਰ ਸਕਦੇ। ਜਿਸ ਕਾਰਨ ਹੋਟਲਾਂ ਦੇ ਮਾਲਕ ਏਨਾ ਬੱਚਿਆਂ ਨੂੰ ਵੱਧ ਪੈਸੇ ਵਿੱਚ ਨੌਕਰੀਆਂ ਦੇ ਰਹੇ ਹਨ। ਜੇਕਰ ਇਸ ਸਭ ਨੂੰ ਵੇਖਿਆ ਜਾਵੇ ਤਾਂ ਦੂਜੇ ਮੁਲਕਾਂ ਦੇ ਮੁਕਾਬਲੇ ਖਾਸ ਕਰਕੇ ਪੰਜਾਬ ਤੋਂ ਆਏ ਬੱਚਿਆਂ ਕੋਲ ਕਿਸੇ ਪ੍ਰਕਾਰ ਦਾ ਹੁਨਰ ਨਹੀਂ ਜਿਸ ਕਰਕੇ ਬੱਚੇ ਕੰਮ ਤੋਂ ਅਣਜਾਣ ਹਨ। ਜਿਸ ਕਰਕੇ ਇਨ੍ਹਾਂ ਬੱਚਿਆਂ ਨੂੰ ਕੰਮ ਨਾ ਮਿਲਣ ਕਰਕੇ ਵੱਡੀ ਮੁਸੀਬਤ ਝੱਲਣੀ ਪੈ ਰਹੀ ਹੈ।

Story You May Like