The Summer News
×
Sunday, 12 May 2024

ਥਾਣਾ ਕਬੀਰਪੁਰ ਪੁਲਿਸ ਵੱਲੋ 550 ਕਿਲੋ ਲਾਹੁਣ ਸਮੇਤ 17250 ML ਨਜਾਇਜ ਸ਼ਰਾਬ ਕੀਤੀ ਬ੍ਰਾਮਦ

ਕਪੂਰਥਲਾ :  ਰਾਜਪਾਲ ਸਿੰਘ IPS ਮਾਣਯੋਗ ਐਸ.ਐਸ.ਪੀ ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾ ਵਿਰੁੱਧ ਛੇੜੀ ਮੁਹਿਮ ਤਹਿਤ ਹਰਵਿੰਦਰ ਸਿੰਘ SP/D ਕਪੂਰਥਲਾ ਬਬਨਦੀਪ ਸਿੰਘ PPS ਡੀ.ਐਸ.ਪੀ ਸਬਡਵੀਜਨ ਸੁਲਤਾਨਪੁਰ ਲੋਧੀ ਦੀਆ ਹਦਾਇਤਾ ਤੇ ਐਸ.ਆਈ ਲਖਵਿੰਦਰ ਸਿੰਘ ਥਿੰਦ ਮੁੱਖ ਅਫਸਰ ਥਾਣਾ ਕਬੀਰਪੁਰ ਨੇ ASI ਜਰਨੈਲ ਸਿੰਘ ਸਮੇਤ ਐਕਸਾਈਜ ਇੰਨਸਪੈਕਟਰ ਕੁਲਵੰਤ ਸਿੰਘ ਅਤੇ ਸਾਥੀ ਕਰਮਚਾਰੀਆ ਦੇ ਐਕਸਾਈਜ ਰੇਡ ਸੰਬੰਧੀ ਮੁੰਡ ਏਰੀਆ ਦਰਿਆ ਬਿਆਸ ਦੀ ਸਰਚ ਕਰ ਰਿਹਾ ਸੀ।


ਜਿਸ ਮੌਕੇ ਤੇ ਬੂਟਾ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਦਿਆਲ ਸਿੰਘ ਪੁੱਤਰ ਸੁਰਜਨ ਸਿੰਘ ਵਾਸੀਆਨ ਮੰਨੂ ਮਾਛੀ ਥਾਣਾ ਮੱਖੂ ਜਿਲਾ ਫਿਰੋਜਪੁਰ ਆਹਲੀਖੁਰਦ ਵਿਖੇ ਦਰਿਆ ਦੇ ਕੰਢੇ ਪਰ ਨਜੈਜ ਸ਼ਰਾਬ ਕੱਢ ਰਹੇ ਹਨ ਮੁਖਬਰ ਵੱਲੋ ਇਤਲਾਹ ਮਿਲਣ ਤੇ ASI ਜਰਨੈਲ ਸਿੰਘ ਸਮੇਤ ਸਾਥੀ ਕਰਮਚਾਰੀਆ ਤੇ ਐਕਸਾਈਜ ਇੰਸਪੈਕਟਰ ਸਮੇਤ EX ਸਟਾਫ ਦੇ ਮੋਕਾ ਵਰ੍ਹਿਆ ਆਹਲੀਖੁਰਦ ਦਰਿਆ ਕੰਢੇ ਤੋ ਥੌੜਾ ਪਿਛੇ ਸੀ ਤਾ ਦੋਨੇ ਜਾਣੇ ਪੁਲਿਸ ਪਾਰਟੀ ਨੂੰ ਵੇਖ ਕਿ ਦਰਿਆ ਵਿੱਚ ਤੈਰ ਕੇ ਦੌੜ ਗਏ ਜੋ ਬੂਟਾ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਦਿਆਲ ਸਿੰਘ ਪੁੱਤਰ ਸੁਰਜਨ ਸਿੰਘ ਵਾਸੀਆਨ ਮੰਨੂ ਮਾਛੀ ਥਾਣਾ ਮੱਖੂ ਜਿਲਾ ਫਿਰੋਜਪੁਰ ਨੇ ਆਪਣੇ ਕਬਜਾ ਵਿੱਚ 550 ਲੀਟਰ ਲਾਹਣ ਅਤੇ 17250 ML ਸ਼ਰਾਬ ਨਜੈਜ ਰੱਖ ਕੇ ਜੁਰਮ 61-1-14 EX ACT ਦਾ ਕੀਤਾ ਗਿਆ ਹੈ ਜਿਸਤੇ ਦੋਸ਼ੀਆਨ ਉਕਤਾਨ ਖਿਲਾਫ ਮੁਕੱਦਮਾ ਨੰਬਰ 11 ਮਿਤੀ 1-4-2023 ਅ/ਧ 61-1-14 EXACT ਥਾਂਣਾ ਕਬੀਰਪੁਰ ਦਰਜ ਰਜਿਸਟਰ ਕੀਤਾ ਗਿਆ ।

Story You May Like