ਪੰਜਾਬੀ ਡਰਾਈਵਿੰਗ ਲਾਇਸੈਂਸਾਂ ਵਾਂਗ ਬਣਵਾ ਰਹੇ ਹਨ ਪਾਸਪੋਰਟ
ਚੰਡੀਗੜ੍ਹ : ਪੰਜਾਬੀ ਡਰਾਈਵਿੰਗ ਲਾਇਸੈਂਸਾਂ ਵਾਂਗ ਬਣਵਾ ਪਾਸਪੋਰਟ ਰਹੇ ਹਨ। ਹਰੇਕ ਪੰਜਾਬੀ ਆਪਣੇ ਪੰਜਾਬ ਨੂੰ ਅਲਵਿਦਾ ਕਹਿ ਕੇ ਵਿਦੇਸ਼ ਉਡਾਰੀ ਮਾਰਨ ਲਈ ਕਾਹਲਾ ਹੋਇਆ ਪਿਆ ਹੈ। ਪੰਜਾਬ ਦੇ 77 ਲੱਖ ਤੋਂ ਵੱਧ ਵਸਨੀਕਾਂ ਨੇ ਪਾਸਪੋਰਟ ਬਣਾਏ ਹਨ। ਦੇਸ਼ ਭਰ ਵਿਚ 9.60 ਕਰੋੜ ਪਾਸਪੋਰਟ ਹੋਲਡਰ ਹਨ। ਪੰਜਾਬ ਪਾਸਪੋਰਟ ਬਣਾਉਣ ਦੇ ਮਾਮਲੇ ਵਿਚ ਦੇਸ਼ ਭਰ ਵਿਚੋਂ ਚੌਥੇ ਨੰਬਰ ‘ਤੇ ਹੈ। ਕੇਰਲਾ ਵਿਚ ਸਭ ਤੋਂ ਵੱਧ 1.10 ਕਰੋੜ ਪਾਸਪੋਰਟ ਹੋਲਡਰ ਹਨ। ਮਹਾਰਾਸ਼ਟਰ ਵਿਚ ਇਕ ਕਰੋੜ ਦੇ ਕਰੀਬ ਵਿਅਕਤੀਆਂ ਨੇ ਪਾਸਪੋਰਟ ਬਣਾਏ ਗਏ ਹਨ। ਉਤਰ ਪ੍ਰਦੇਸ਼ ਵਿਚ 87 ਲੱਖ ਪਾਸਪੋਰਟ ਹੋਲਡਰ ਹਨ। ਪੰਜਾਬ ਤੋਂ ਸਟੱਡੀ ਵੀਜ਼ਿਆਂ ‘ਤੇ ਜਾਣ ਵਾਲਿਆਂ ਦੀ ਭਰਮਾਰ ਕਾਰਨ ਪਾਸਪੋਰਟ ਵੱਡੇ ਪੱਧਰ ‘ਤੇ ਬਣ ਰਹੇ ਹਨ। ਜਲੰਧਰ ਜ਼ਿਲ੍ਹੇ ਵਿਚ ਬਣੇ ਸਭ ਤੋਂ ਵੱਧ 9.60 ਲੱਖ ਪਾਸਪੋਰਟ ਹਨ।