The Summer News
×
Friday, 10 May 2024

ਬਾਹਰਲੇ ਦੇਸ਼ ਵੇਚ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਦਾ ਸਾਰਾ ਕੁਝ ਬਣਾ ਦਿੱਤਾ, ਬਿਮਾਰੀ ਦਾ ਇਲਾਜ ਕਰਾਉਣ ਖਾਤਿਰ ਆਪਣੇ ਵਾਰੀ 10 ਰੁਪਏ ਤੱਕ ਨਹੀਂ

ਤਰਨ ਤਾਰਨ- ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਕਲਸੀਆਂ ਕਲਾਂ ਵਿਖੇ ਇੱਕ ਐਸਾ ਤਰਸਯੋਗ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਬੱਚਿਆਂ ਲਈ ਬਾਹਰਲੇ ਦੇਸ਼ ਵੇਚ ਮਿਹਨਤ ਮਜ਼ਦੂਰੀ ਕਰਕੇ ਉਹਨਾਂ ਦਾ ਸਾਰਾ ਕੁਝ ਬਣਾ ਦਿੱਤਾ ਅਤੇ ਜਦ ਹੁਣ ਉਹ ਵਿਅਕਤੀ ਬਾਹਰਲੇ ਦੇਸ਼ ਵਿੱਚ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਕੇ ਭਾਰਤ ਆ ਗਿਆ ਅਤੇ ਮੰਜੇ ਤੇ ਪੈ ਗਿਆ ਹੈ ਤਾਂ ਉਸ ਕੋਲ ਆਵਦਾ ਇਲਾਜ ਕਰਵਾਉਣ ਲਈ 10 ਰੁਪਏ ਤੱਕ ਨਹੀਂ ਹੈਗੇ।


ਜਿਸ ਕਰਕੇ ਉਕਤ ਵਿਅਕਤੀ ਨੇ ਸਮਾਜ ਸੇਵੀਆਂ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਆਪਣਾ ਇਲਾਜ ਕਰਵਾਉਣ ਦੀ ਗੁਹਾਰ ਲਾਈ ਹੈ ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਮੰਜੇ ਤੇ ਇਲਾਜ ਦੁੱਖੋਂ ਤੜਫ ਰਹੇ ਵਿਅਕਤੀ ਗੁਰਮੀਤ ਸਿੰਘ ਦੇ ਪਿਤਾ ਸੁਖਰਾਜ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅੱਜ ਤੋਂ 15 ਸਾਲ ਪਹਿਲਾ ਮਸਗੜ ਬਾਹਰਲੇ ਦੇਸ਼ ਵਿੱਚ ਕੰਮ ਕਾਰ ਕਰਨ ਲਈ ਚਲਾ ਗਿਆ ਅਤੇ ਉਥੋਂ ਕੰਮ ਕਾਰ ਕਰਕੇ ਸਾਰੇ ਪੈਸੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਭੇਜਦਾ ਰਿਹਾ ਤੇ ਜਦ ਉਹ ਉਥੇ ਬਿਮਾਰ ਹੋ ਗਿਆ ਤਾਂ ਬਾਹਰਲੇ ਦੇਸ਼ ਦੇ ਵਿਅਕਤੀਆਂ ਨੇ ਉਸ ਨੂੰ ਭਾਰਤ ਭੇਜ ਦਿੱਤਾ ਜਦ ਉਹ ਭਾਰਤ ਆਣ ਕੇ ਆਪਣੀ ਪਤਨੀ ਅਤੇ ਬੱਚਿਆਂ ਕੋਲ ਗਿਆ ਤਾਂ ਉਹਨਾਂ ਵੀ ਉਸ ਦਾ ਇਲਾਜ ਕਰਵਾਉਣ ਤੋਂ ਮਨਾ ਕਰ ਦਿੱਤਾ ਅਤੇ ਉਸ ਨੂੰ ਘਰੋਂ ਕੱਢ ਦਿੱਤਾ।


ਜਿਸ ਤੋਂ ਬਾਅਦ ਗੁਰਮੀਤ ਸਿੰਘ ਪੀੜਤ ਹਾਲਾਤਾਂ ਵਿੱਚ ਉਸ ਦੇ ਕੋਲ ਆ ਗਿਆ ਅਤੇ ਹੁਣ ਮੰਜੇ ਤੇ ਪੈਸੇ ਨਾ ਹੋਣ ਕਾਰਨ ਇਲਾਜ ਦੁੱਖੋਂ ਤੜਫ ਰਿਹਾ ਹੈ ਪੀੜਤ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਗੁਰਮੀਤ ਸਿੰਘ ਦੇ ਗੁਰਦਿਆਂ ਵਿੱਚ ਖਰਾਬੀ ਹੋਣ ਕਾਰਨ ਡਾਕਟਰ ਉਸ ਨੂੰ ਅਠਵੇਂ ਦਿਨ ਬਾਅਦ ਗੁਰਦਿਆਂ ਦੀ ਸਫਾਈ ਕਰਵਾਉਣ ਨੂੰ ਕਹਿੰਦੇ ਹਨ ਜਿਸ ਵਿੱਚ ਕਾਫੀ ਪੈਸੇ ਖਰਚ ਹੁੰਦੇ ਹਨ ਪੀੜਤ ਬਜ਼ੁਰਗ ਨੇ ਦੱਸਿਆ ਕਿ ਗੁਰਮੀਤ ਸਿੰਘ ਦੀ ਮਾਂ ਦੀ ਵੀ ਇਲਾਜ ਨਾ ਹੋਣ ਕਾਰਨ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਉਸ ਦਾ ਲੜਕਾ ਗੁਰਮੀਤ ਸਿੰਘ ਉਸਦੀਆਂ ਅੱਖਾਂ ਸਾਹਮਣੇ ਮੰਜੇ ਤੇ ਤੜਫ ਰਿਹਾ ਹੈ, ਪੀੜਤ ਬਜ਼ੁਰਗ ਨੇ ਦੱਸਿਆ ਕਿ ਉਹ ਬਿਰਧ ਅਵਸਥਾ ਵਿੱਚ ਨਾ ਤਾਂ ਕੋਈ ਕੰਮ ਹੀ ਕਰ ਸਕਦਾ ਹੈ ਅਤੇ ਨਾ ਹੀ ਉਹ ਗੁਰਮੀਤ ਸਿੰਘ ਦਾ ਇਲਾਜ ਕਰਵਾਉਣ ਲਈ ਕਿਤੇ ਉਸ ਨੂੰ ਚੁੱਕ ਕੇ ਲਿਜਾ ਸਕਦਾ ਹੈ। ਜਿਸ ਕਰਕੇ ਪਿੰਡ ਦੇ ਲੋਕ ਉਹ ਗਰਾਹੀ ਕਰਕੇ ਇਲਾਜ ਕਰਵਾ ਰਹੇ ਹਨ ਪਰ ਉਸਦੀ ਪਤਨੀ ਉਸ ਦਾ ਸਾਰਾ ਪੈਸਾ ਸਾਂਭ ਕੇ ਆਪ ਕੋਠੀ ਪਾ ਕੇ ਬੈਠੀ ਹੋਈ ਹੈ ਇਸ ਦਾ ਇਲਾਜ ਨਹੀਂ ਕਰਵਾ ਰਹੀ ਪੀੜਤ ਬਜ਼ੁਰਗ ਔਰਤ ਅਤੇ ਉਸਦੇ ਸਾਰੇ ਪਰਿਵਾਰ ਨੇ ਸਮਾਜ ਸੇਵੀ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੁਰਮੀਤ ਸਿੰਘ ਦਾ ਇਲਾਜ ਹੀ ਕਰਵਾ ਦਿੱਤਾ ਜਾਵੇ ਤਾਂ ਜੋ ਉਹ ਦੋ ਵਕਤ ਦੀ ਰੋਟੀ ਕਮਾਉਣ ਜੋਗਾ ਹੋ ਸਕੇ।


ਉਧਰ ਹੀ ਪਿੰਡ ਦੇ ਮੋਹਤਬਾਰ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਤਰਸੇਮ ਸਿੰਘ ਕਲਸੀਆਂ ਨੇ ਦੱਸਿਆ ਕਿ ਗੁਰਮੀਤ ਸਿੰਘ ਦੇ ਹਾਲਾਤ ਬਹੁਤ ਹੀ ਜ਼ਿਆਦਾ ਨਾਜ਼ੁਕ ਹਨ ਜਿਸ ਕਰਕੇ ਸਮਾਜ ਸੇਵੀਆਂ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਸ ਵੱਲ ਧਿਆਨ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਦੁਰਘਟਨਾ ਨਾਮ ਵਾਪਰ ਸਕੇ ਤਰਸੇਮ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦਾ ਮੋਬਾਇਲ ਨੰਬਰ ਗੁਰਮੀਤ ਸਿੰਘ ਨੇ ਵੀਡੀਓ ਵਿੱਚ ਬੋਲ ਕੇ ਦੱਸਿਆ ਹੈ ਜੇ ਕੋਈ ਸਮਾਜ ਸੇਵੀ ਇਸ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਸਿੱਧਾ ਸੰਪਰਕ ਗੁਰਮੀਤ ਸਿੰਘ ਅਤੇ ਉਸਦੇ ਪਰਿਵਾਰ ਨਾਲ ਕਰ ਸਕਦਾ ਹੈ।

Story You May Like