The Summer News
×
Monday, 20 May 2024

ਨਸ਼ੇ ਵਿਰੁੱਧ ਲੜਣ ਵਾਲੇ ਐਂਟੀ ਡਰੱਗ ਅਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਉੱਤੇ ਅਣਪਛਾਤੇ ਲੋਕਾਂ ਨੇ ਕੀਤਾ ਹਮ/ਲਾ

ਪੱਟੀ/ਤਰਨ ਤਾਰਨ: (ਬਲਜੀਤ ਸਿੰਘ) | ਖੇਮਕਰਨ 'ਚ ਨਸ਼ੇ ਵਿਰੁੱਧ ਲੜਣ ਵਾਲੇ ਐਂਟੀ ਡਰੱਗ ਅਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਾਸਟਰ ਸਤਨਾਮ ਸਿੰਘ ਮਨਾਵਾਂ ਉੱਤੇ ਅਣਪਛਾਤੇ ਲੋਕਾਂ ਨੇ ਕੀਤਾ ਹਮਲਾ ਚਲਾਈਆਂ ਤਾਬੜ ਤੋੜ ਗੋਲੀਆਂ ਇਕ ਪਾਸੇ ਪੰਜਾਬ ਦੇ ਰਾਜਪਾਲ ਖੇਮਕਰਨ ਦੇ ਸਰਹੱਦੀ ਖੇਤਰ ਦਾ ਨਸ਼ਿਆਂ ਨੂੰ ਲੈਕੇ ਦੌਰਾ ਕਰ ਰਹੇ ਹਨ ਤੇ ਦੂਸਰੇ ਪਾਸੇ ਖੇਮਕਰਨ ਦੇ ਨਾਲ ਲੱਗਦੇ ਸਰਹੱਦੀ ਪਿੰਡ ਮਨਾਵਾਂ ਵਿੱਚ ਨਸ਼ਾ ਤਸਕਰਾਂ ਵੱਲੋਂ ਨਸ਼ੇ ਵਿਰੁੱਧ ਲੜਣ ਵਾਲੇ ਕਾਰਕੁੰਨ 'ਤੇ ਮਾਰੂ ਹਮਲਾ ਹਲਕਾ ਖੇਮਕਰਨ 'ਚ ਨਸ਼ੇ ਵਿਰੁੱਧ ਲੜਣ ਵਾਲੇ ਐਂਟੀ ਡਰੱਗ ਅਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਾਸਟਰ ਸਤਨਾਮ ਸਿੰਘ ਮਨਾਵਾਂ ਉੱਤੇ ਬੀਤੀ ਸ਼ਾਮ ਅਣਪਛਾਤੇ ਲੋਕਾਂ ਨੇ ਰਸਤੇ ਵਿੱਚ ਉਸ ਸਮੇਂ ਘੇਰਕੇ ਕਾਰ ਉੱਤੇ ਯਕਦਮ ਗੋਲੀਆਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ ਜਦੋਂ ਉਹ ਪਹੂਵਿੰਡ ਮੱਥਾ ਟੇਕਕੇ ਵਾਪਸ ਘਰ ਆ ਰਿਹਾ ਸੀ।


ਸਤਨਾਮ ਸਿੰਘ ਵੱਲੋਂ ਆਪਣੀ ਕਾਰ ਝੋਨੇ ਦੇ ਵੱਢ ਵਿੱਚ ਉਤਾਰਕੇ ਬਚਾ ਕੀਤਾ ਗਿਆ ਪਰ ਫਿਰ ਵੀ ਉਸਦੀ ਬਾਂਹ ਦੇ ਡੌਲੇ ਵਿੱਚੋਂ ਗੋਲੀ ਆਰ ਪਾਰ ਹੋ ਗਈ। ਮਾਸਟਰ ਸਤਨਾਮ ਸਿੰਘ ਇਸ ਵਕਤ ਹਸਪਤਾਲ 'ਚ ਜੇਰੇ ਇਲਾਜ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਮਾਸਟਰ ਸਤਨਾਮ ਸਿੰਘ ਮਨਾਵਾਂ ਨੇ ਕਿਹਾ ਕਿ ਰਾਤ ਦਾ ਉਹਨਾਂ ਉੱਪਰ ਹਮਲਾ ਹੋਇਆ ਹੈ ਪਰ ਪੁਲਿਸ ਵੱਲੋਂ ਨਾ ਤਾਂ ਅੱਜ ਤੱਕ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਨਾ ਹੀ ਹਮਲਾਵਰਾਂ ਤੇ ਕੋਈ ਕਾਰਵਾਈ ਕੀਤੀ ਗਈ ਹੈ ਉਹਨਾਂ ਜ਼ਿਲ੍ਹਾ ਤਰਨ ਤਾਰਨ ਦੇ ਐਸਐਸਪੀ ਤੋਂ ਇਨਸਾਫ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਹਨਾਂ ਉੱਪਰ ਹਮਲਾ ਕਰਨ ਵਾਲੇ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਧਰ ਜਦ ਇਸ ਮਾਮਲੇ ਨੂੰ ਲੈ ਕੇ ਥਾਣਾ ਖੇਮਕਰਨ ਦੇ ਐਸਐਚ ਓ ਹਰਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀਦਾ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ। 


 

Story You May Like