The Summer News
×
Friday, 10 May 2024

ਪੰਜਾਬ ਸਟੇਟ ਐਥਲੈਟਿਕਸ ਕਰਾਸ ਕੰਟਰੀ ਚੈਂਪੀਅਨਸ਼ਿਪ ਦੌਰਾਨ ਮੈਰਾਥਨ ਦੌੜਾ ਕਰਵਾਈਆਂ ਗਈਆਂ

ਤਰਨਤਾਰਨ (25 ਦਸੰਬਰ): 58 ਵੀਂ ਪੰਜਾਬ ਸਟੇਟ ਐਥਲੈਟਿਕਸ ਕਰਾਸ ਕੰਟਰੀ ਚੈਂਪੀਅਨਸ਼ਿਪ ਦੌਰਾਨ ਮੈਰਾਥਨ ਦੌੜਾ ਕਰਵਾਈਆਂ ਗਈਆਂ। ਜਿਸ ਵਿੱਚ ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼+ਹੀਦਾਂ ਜੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਨਲਾਹਾਰੀ ਸਿਮਰਨ ਸਿੰਘ ਨੇ ਦੱਸਿਆ ਕਿ ਫੌਜ ਵੱਲੋਂ ਅਗਲੇ ਮਹੀਨੇ ਕਰਵਾਏ ਜਾ ਰਹੇ ਨੈਸ਼ਨਲ ਮੁਕਾਬਲਿਆ ਨੂੰ ਮੁੱਖ ਰੱਖਦੇ ਹੋਏ ਇਹ ਮੈਰਾਥਨ ਦੌੜਾ ਕਰਵਾਈਆਂ ਗਈਆਂ ਹਨ।



ਜਿਨਾਂ ਦੀ ਜਿੰਮੇਵਾਰੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸੌਂਪੀ ਗਈ ਸੀ। ਉਹਨਾਂ ਦੱਸਿਆ ਕਿ ਇਸ ਮੈਰਾਥਨ ਦੌੜਾਂ ਵਿੱਚ 10 ਕਿਲੋਮੀਟਰ, 8, 6,4 ਅਤੇ 2 ਕਿਲੋਮੀਟਰ ਤੱਕ ਬੱਚਿਆਂ ਨੇ ਹਿੱਸਾ ਲਿਆ ਹੈ। ਉਹਨਾਂ ਦੱਸਿਆ ਕਿ ਫਸਟ ਆਏ ਬੱਚਿਆਂ ਨੂੰ ਪੰਜਾਬ ਸਟੇਟ ਐਥਲੈਟਿਕਸ ਕਰਾਸ ਕੰਟਰੀ ਚੈਂਪੀਅਨਸ਼ਿਪ ਇਨਾਮ ਵਜੋਂ ਸਿਲਡਾ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਵੱਖ-ਵੱਖ ਮਹਿਮਾਨਾਂ ਵੱਲੋਂ ਹੋਈ ਇਸ ਮੈਰਥਨ ਦੌੜ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਇਸ ਨੂੰ ਬਾਬਾ ਦੀਪ ਸਿੰਘ ਜੀ ਸ਼.ਹੀਦ ਫਾਊਂਡੇਸ਼ਨ ਦਾ ਸਲਾਘਾਯੋਗ ਕਦਮ ਦੱਸਿਆ।

Story You May Like