The Summer News
×
Friday, 24 May 2024

ਨੇਤਰਹੀਣਾਂ ਦੇ ਆਸ਼ਰਮ’ਚ ਅੱਜ ਮਨਾਇਆ ਜਾਵੇਗਾ ਵਿਸਾਖੀ ਦਾ ਤਿਉਹਾਰ

ਲੁਧਿਆਣਾ 15 ਅਪ੍ਰੈਲ : ਨੇਤਰਹੀਣਾਂ ਦੀ ਭਲਾਈ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਨਿਵੇਕਲੀ ਪਹਿਚਾਣ ਬਣਾਉਣ ਵਾਲੀ ਸ਼ੰਸਥਾਂ ਭਾਰਤ ਨੇਤਰਹੀਣ ਸੇਵਕ ਸਮਾਜ (ਰਜ਼ਿ) ਵੱਲੋਂ 16 ਅਪ੍ਰੈਲ ਨੂੰ ਸਵੇਰੇ 10 ਤੋਂ 3 ਵਜੇ ਤੱਕ ਵਿਖਾਸੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸਮਾਗਮ ਕਰਵਾਇਆ ਜਾ ਰਿਹਾ ਹੈ।


ਇਹ ਜਾਣਕਾਰੀ ਦਿੰਦਿਆਂ ਪ੍ਰਧਾਨ ਇਕਬਾਲ ਸਿੰਘ ਅਤੇ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਚਾਹਲ ਨੇ ਦੱਸ਼ਿਆਂ ਕਿ ਗਿੱਲ ਰੋਡ ਤੇ ਸਥਿਤ ਦਸਮੇਸ਼ ਨਗਰ ਵਿੱਚ ਬਣੇ ਨੇਤਰਹੀਣਾਂ ਦੇ ਆਸ਼ਰਮ ਵਿੱਚ ਕਰਵਾਏ ਜਾ ਰਹੇ ਸਮਾਗਮ ਵਿੱਚ ਪੰਜਾਬ ਸਮੇਤ ਦੇਸ਼ ਭਰ ਵਿੱਚੋ ਕੋਈ ਵੀ ਨੇਤਰਹੀਣ ਆਪਣਾ ਯੂ.ਡੀ.ਆਈ.ਡੀ ਕਾਰਡ ਜਾਂ ਸਿਵਲ ਸਰਜਨ ਵੱਲੋ ਜਾਰੀ ਹੋਇਆ ਮੈਡੀਕਲ ਸਾਰਟੀਫਿਕੇਟ ਜੋਂ ਨੇਤਰਹੀਣਤਾ ਨੂੰ ਦਰਸਾਉਂਦਾ ਹੋਵੇ ਉਨ੍ਹਾਂ ਨੂੰ ਫੋਲਡਿੰਗ ਸਟਿੱਕਾ,ਚੀਲਿੰਡ ਬੋਤਲਾਂ,ਬੈਗ ਅਤੇ ਕਾਲੀਆ ਐਨਕਾਂ ਮੁਫਤ ਵੰਡੀਆਂ ਜਾਣਗੀਆਂ।


ਜਨਰਲ ਸੈਕਟਰੀ ਚਾਹਲ ਨੇ ਦਾਨੀ ਸ਼ੱਜਣਾਂ ਨੂੰ ਨੇਤਰਹੀਣਾਂ ਦੇ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੇ ਲੰਗਰ ਲਾਉਣ ਦੀ ਅਪੀਲ ਕੀਤੀ ।ਉਨ੍ਹਾਂ ਦੱਸ਼ਿਆਂ ਕਿ ਨੇਤਰਹੀਣਾਂ ਦੀ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਵੰਡਣ ਵਿੱਚ ਰੇਡੀਉ ਚੰਨ ਪ੍ਰਦੇਸ਼ੀ ਦੇ ਸਰੋਤੇ ਜਸਵਿੰਦਰ ਸਿੰਘ ਮਿੱਸੀ ਸਿੱਪੀ ਨੇ 2 ਲੱਖ ਰੂਪੈ ਅਤੇ ਕਰਨੈਲ ਸਿੰਘ ਅਮਰੀਕਾ ਨੇ 10 ਹਜ਼ਾਰ ਦੀ ਰਾਸ਼ੀ, ਲਖਵਿੰਦਰ ਸਿੰਘ ਜਨਤਾ ਨਗਰ ਅਤੇ ਹੋਰ ਦਾਨੀ ਸੱਜ਼ਣਾਂ ਨੇ ਦਿਲ ਖੋਲ ਕੇ ਮਾਲੀ ਮਦਦ ਕੀਤੀ ਹੈ। ਜੋਗਿੰਦਰ ਸਿੰਘ ਅਹਿਮਦਗੜ੍ਹ, ਵਿਵੇਕ ਮੌਂਗਾ, ਦਰਬਾਰਾ ਸਿੰਘ ਭੱਟੀ ਨੇ ਦੱਸ਼ਿਆਂ ਕਿ ਸਮਾਗਮ ਵਿੱਚ 500 ਤੋਂ ਵੱਧ ਨੇਤਰਹੀਣਾਂ ਦੇ ਆਉਣ ਦੀ ਸੰਭਾਵਨਾਂ ਹੈ। ਨੇਤਰਹੀਣਾਂ ਲਈ ਚਾਹ ਪੌਕੜੇ, ਟੋਸਟ,ਆਈਸ ਕਰੀਮ ਅਤੇ ਗੁਰੂ ਕਾ ਲੰਗਰ ਆਟੁੱਟ ਵਰਤਾਇਆ ਜਾਵੇਗਾ। ਨੇਤਰਹੀਣਾਂ ਦੀ ਸੇਵਾ ਸੰਭਾਲ ਲਈ ਰਾਜਿੰਦਰ ਸਿੰਘ ਸੋਨੂੰ, ਬਲਵਿੰਦਰ ਸਿੰਘ ਚਾਹਲ, ਬਾਬਾ ਜਸਪ੍ਰੀਤ ਸਿੰਘ, ਪਰਮਿੰਦਰ ਫੁੱਲਾਂਵਾਲ, ਤਰਸੇਮ ਲਾਲ ਬਸੀ ਪਠਾਨਾ , ਅਮਨਦੀਪ ਗੋਨੇਆਣਾ, ਸੋਨੂੰ ਬਿਲਗਾ, ਥੋਮਸ ਮਸੀਹ, ਰਾਗੀ ਜਸਵੰਤ ਸਿੰਘ, ਜਗਜੀਤ ਸਿੰਘ ਤਰਨਤਾਰਨ, ਅਜੇ ਕੁਮਾਰ, ਸੁਖਵਿੰਦਰ ਸਿੰਘ ਪ੍ਰਤਾਪ ਚੌਂਕ, ਸੁਖਵਿੰਦਰ ਸਿੰਘ ਅਹਿਮਦਗੜ੍ਹ, ਮੈਡਮ ਅੰਜੂ ਸ਼ਰਮਾਂ, ਮਨਦੀਪ ਸਿੰਘ ਰੰਧਾਵਾ ਆਦਿ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੇ ਹਨ।

Story You May Like