The Summer News
×
Sunday, 16 June 2024

ਰਵਨੀਤ ਬਿੱਟੂ ਨੂੰ ਜਗਰਾਉਂ ਦੇ ਵੱਖ-ਵੱਖ ਪਿੰਡਾਂ ‘ਚੋਂ ਮਿਲਿਆ ਭਰਵਾਂ ਹੁੰਗਾਰਾ

ਆਪ ਸਰਕਾਰ ਦੇ ਮੁਫ਼ਤ ਬਿਜਲੀ ਦੇ ਦਾਅਵੇ ਖੋਖਲੇ ਹੋਏ : ਰਵਨੀਤ ਬਿੱਟੂ


ਜਗਰਾਉਂ, 23 ਮਈ (ਦਲਜੀਤ ਵਿੱਕੀ) : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ, ਜਿੱਥੇ ਉਹ ਪਿੰਡ ਗੋਰਸੀਆਂ ਖਾਨ ਮੁਹੰਮਦ, ਪਿੰਡ ਅੱਕੂਵਾਲ ਵਿਖੇ ਜਸ਼ਨਦੀਪ ਸਿੰਘ, ਖੁਰਸ਼ੇਦਪੁਰਾ ਵਿਖੇ ਚਰਨਜੀਤ ਸਿੰਘ, ਗੱਗ ਕਲਾਂ, ਬੰਗਸੀਪੁਰਾ ਵਿਖੇ ਮਨਜੀਤ ਸਿੰਘ ਵੱਲੋਂ ਕਰਵਾਏ ਚੋਣ ਮੀਟਿੰਗਾਂ ‘ਚ ਸ਼ਾਮਿਲ ਹੋਏ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਨ ਆਏ ਹਨ ਕਿ ਜੋ ਗਲਤੀ ਉਹਨਾਂ ਨੇ ਵਿਧਾਨ ਸਭਾ ‘ਚ ਕੀਤੀ ਹੈ ਉਹ ਇਸ ਵਾਰ ਨਾ ਕਰਨ, ਇੱਕ ਪਾਸੇ ਕੇਜਰੀਵਾਲ ਨੇ ਪੰਜਾਬ ਨੂੰ ਠੱਗਿਆ, ਆਪ ਸਰਕਾਰ ਦੇ ਮੁਫ਼ਤ ਬਿਜਲੀ ਦੇ ਦਾਅਵੇ ਖੋਖਲੇ ਹੋ ਗਏ, ਇਸੇ ਤਰ੍ਹਾਂ ਕਾਂਗਰਸ ਪਾਰਟੀ ਵੀ ਆਪ ਦੀ ਭਾਈਵਾਲ ਪਾਰਟੀ ਹੈ, ਇੱਥੇ ਪੰਜਾਬ ‘ਚ ਲੋਕਾ ਨੂੰ ਗੁੰਮਰਾਹ ਕਰਦੇ ਫਿਰ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਕੁਰਸੀ ਹਥਿਆਈ ਜਾਵੇ।


ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਲੋੜ ਸੱਚ ਪਹਿਚਾਣ ਦੀ ਹੈ ਕਿ ਉਕਤ ਰਿਵਾਇਤੀ ਪਾਰਟੀਆਂ ਤੋਂ ਹੁਣ ਕਿਸੇ ਕਿਸਮ ਦੀ ਆਸ ਰੱਖਣਾ ਵੱਡੀ ਕਿਸਮ ਦੀ ਭੁੱਲ ਹੈ, ਅੱਜ ਲੋੜ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਤੋਰੀਆ ਜਾਵੇ, ਜਿਸ ਲਈ ਸਾਨੂੰ ਭਾਜਪਾ ਦੀ ਵਿਕਾਸ ਦੀ ਨੀਤੀ ਅਪਣਾਉਣੀ ਪਵੇਗੀ। ਉਹਨਾਂ ਕਿਹਾ ਕਿ ਜਗਰਾਉਂ ਵਾਲੇ ਪਹਿਲੀ ਵਾਰ ਕਮਲ ਦੇ ਫੁੱਲ ‘ਤੇ ਬਟਨ ਦਬਾਉਣਗੇ ਤੇ ਉਹਨਾਂ ਨੂੰ ਲੱਗੇਗਾ ਕਿ ਭਾਜਪਾ ਜੋ ਕਹਿੰਦੀ ਹੈ ਉਹ ਕਰਦੀ ਹੈ, ਇਸ ਲਈ ਆਓ ਆਉਣ ਵਾਲੀ 1 ਤਾਰੀਕ ਨੂੰ ਭਾਜਪਾ ਦੇ ਦੇ ਕਮਲ ਦਾ ਫੁੱਲ ਵਾਲਾ ਬਟਨ ਦਬਾਅ ਕੇ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਪਾਇਏ। ਇਸ ਮੌਕੇ ਅਕਸ਼ਿਤ ਗਰਗ, ਰਾਕੇਸ਼ ਕੁਮਾਰ, ਅਮਿਤ ਬਾਂਸਲ, ਵਰੁਣ ਪੰਡਿਤ ਆਦਿ ਨੌਜਵਾਨ ਭਾਜਪਾ ‘ਚ ਸ਼ਾਮਿਲ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵੀਰ ਸਿੰਘ ਸਰਪੰਚ ਕੋਟ ਉਮਰਾ, ਰਣਜੀਤ ਸਿੰਘ, ਸੁਖਦੇਵ ਸਿੰਘ, ਹਰਮੇਸ਼ ਸਿੰਘ, ਸੋਨੂੰ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ, ਰਣਜੀਤ ਸਿੰਘ, ਨਰਿੰਦਰਪਾਲ ਸਿੰਘ, ਰਣਜੀਤ ਸਿੰਘ, ਗੁਰਜੰਟ ਸਿੰਘ, ਸਤਵਿੰਦਰ ਸਿੰਘ, ਗੁਰਮੇਲ ਸਿੰਘ ਪ੍ਰਧਾਨ, ਜੋਰਾ ਸਿੰਘ ਫੌਜੀ, ਚਮਕੌਰ ਸਿੰਘ ਗਿੱਲ, ਕੁਲਵੰਤ ਸਿੱਘ ਟੀਟੂ, ਗੁਰਦੀਪ ਸਿੰਘ ਗੀਪਾ, ਰਾਕੇਸ਼ ਕੁਮਾਰ ਮਿੱਤਲ, ਅਮਿਤ ਬਾਂਸਲ ਆਦਿ ਹਾਜ਼ਰ ਸਨ।

Story You May Like