The Summer News
×
Sunday, 16 June 2024

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਫੜਿਆ ਅਕਾਲੀ ਦਲ ਦਾ ਪੱਲਾ

ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ : ਭਿੰਦਾ-ਗਰਚਾ


ਲੁਧਿਆਣਾ, 23 ਮਈ (ਦਲਜੀਤ ਵਿੱਕੀ) : ਲੋਕ ਸਭਾ ਚੋਣਾ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ ਜਦੋਂ ਵੱਖ-ਵੱਖ ਪਾਰਟੀ ਦੇ ਅਹੁਦੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ, ਜਿਹਨਾਂ ‘ਚ ਸੁਖਵਿੰਦਰ ਸਿੰਘ ਬਿੰਦਰ ਮੀਤ ਪ੍ਰਧਾਨ ਹਲਕਾ ਪੱਛਮੀ, ਪ੍ਰੇਮ ਲਤਾ ਮਹਿਲਾ ਵਿੰਗ ਮੀਤ ਪ੍ਰਧਾਨ ਹਲਕਾ ਗਿੱਲ ਅਤੇ ਸੌਰਵ ਸ਼ਰਮਾ ਨਾਮ ਸ਼ਾਮਿਲ ਹਨ, ਪਾਰਟੀ ‘ਚ ਸ਼ਾਮਿਲ ਹੋਏ ਨਵੇਂ ਮੈਂਬਰਾਂ ਦਾ ਜ਼ਿਲ੍ਹਾ ਅਕਾਲੀ ਜੱਥਾ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਅਕਾਲੀ ਦਲ ਦੇ ਕੌਮੀ ਬੁਲਾਰੇ ਬੌਬੀ ਗਰਚਾ, ਕੁਲਵਿੰਦਰ ਸਿੰਘ ਕਿੰਦਾ, ਆਰਪੀਐੱਸ ਧਾਲੀਵਾਲ ਅਤੇ ਪਰਮਜੀਤ ਸਿੰਘ ਭਾਰਜ ਨੇ ਸਵਾਗਤ ਕੀਤਾ। ਇਸ ਮੌਕੇ ਭੁਪਿੰਦਰ ਭਿੰਦਾ ਅਤੇ ਬੋਬੀ ਗਰਚਾ ਨੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਪੰਜਾਬ ਹਿਤੈਸ਼ੀ ਨੀਤੀਆਂ ਦੇ ਚੱਲਦੇ ਲਗਾਤਾਰ ਅਕਾਲੀ ਦਲ ਦੇ ਪਰਿਵਾਰ ‘ਚ ਵਾਧਾ ਹੋ ਰਿਹਾ ਹੈ ਕਿਉਂਕਿ ਪੰਜਾਬ ਵਾਸੀਆਂ ਦਾ ਮੰਨਣਾ ਹੈ ਕਿ ਸੂਬੇ ‘ਚ ਜੋ ਵੀ ਵਿਕਾਸ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਕਾਂਗਰਸ, ਆਪ ਤੇ ਭਾਜਪਾ ਦਿੱਲੀ ਦੀਆਂ ਪਾਰਟੀਆਂ ਹਨ, ਜਿਹਨਾਂ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ‘ਤੇ ਡੱਟ ਕੇ ਪਹਿਰਾ ਦਿੱਤਾ ਹੈ, ਇਸ ਲਈ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਦਿੱਲੀ ਦੀਆਂ ਪਾਰਟੀਆਂ ਨੂੰ ਨੱਕਾਰਦੇ ਹੋਏ, ਆਪਣੀ ਪਾਰਟੀ ਸ਼੍ਰੋਮਣੀ ਦਲ ਦੇ ਉਮੀਦਵਾਰਾਂ ਦੀ ਚੋਣ ਕਰੋ।

Story You May Like