The Summer News
×
Sunday, 16 June 2024

ਅਨੁਪਮਾ ਰਵਨੀਤ ਬਿੱਟੂ ਨੇ ਡੋਰ ਟੂ ਡੋਰ ਪ੍ਰਚਾਰ ਰਾਹੀਂ ਪਤੀ ਲਈ ਮੰਗੀਆਂ ਵੋਟਾਂ

-ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਕਾਰਜਕਾਲ ‘ਚ ਭਾਰਤ ਦਾ ਨਾਮ ਦੁਨੀਆ ਦੇ ਨਕਸ਼ੇ ‘ਤੇ ਚਮਕਿਆ : ਅਨੁਪਮਾ ਰਵਨੀਤ ਬਿੱਟੂ


ਲੁਧਿਆਣਾ,23 ਮਈ (ਦਲਜੀਤ ਵਿੱਕੀ) : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਧਰਮ ਪਤਨੀ ਅਨੁਪਮਾ ਰਵਨੀਤ ਬਿੱਟੂ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਹੈਬੋਵਾਲ ਜੇਡ ਬਲਾਕ, ਵਿਕਾਸ ਨਗਰ ਗੀਤਾ ਮੰਦਿਰ, ਸੁਖਦੇਵ ਨਗਰ, ਮਲੇਰਕੋਟਲਾ ਹਾਊਸ, ਘੁਮਾਰ ਮੰਡੀ ਦਾ ਦੌਰਾ ਕੀਤਾ, ਇਸ ਮੌਕੇ ਜਿੱਥੇ ਅਨੁਪਮਾ ਬਿੱਟੂ  ਗੀਤਾ ਮਾਤਾ ਮੰਦਿਰ ਵਿਖੇ ਮੱਥਾ ਟੇਕਿਆ, ਉਥੇ ਡੋਰ ਟੂ ਡੋਰ ਪ੍ਰਚਾਰ ਰਾਹੀਂ ਭਾਜਪਾ ਸਰਕਾਰ ਦੀਆਂ ਘਰ-ਘਰ ਪੰਹੁਚਾਉਂਦੇ ਹੋਏ ਆਪਣੇ ਪਤੀ ਰਵਨੀਤ ਸਿੰਘ ਬਿੱਟੂ ਲਈ ਵੋਟਾਂ ਮੰਗੀਆਂ। ਅਨੁਪਮਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਕਾਰਜਕਾਲ ‘ਚ ਭਾਰਤ ਦਾ ਨਾਮ ਦੁਨੀਆ ਦੇ ਨਕਸ਼ੇ ‘ਤੇ ਚਮਕਿਆ ਹੈ, ਅੱਜ ਦੁਨੀਆ ਭਾਰਤ ਦੀ ਵੱਧਦੀ ਤਰੱਕੀ ਵੱਲ ਦੇਖ ਰਹੀ ਹੈ। ਉਹਨਾਂ ਕਿਹਾ ਕਿ ਇੱਥੇ ਹੀ ਨਹੀਂ ਜਿੱਥੇ ਪੀਐੱਮ ਮੋਦੀ ਨੇ ਵਿਦੇਸ਼ਾਂ ‘ਚ ਭਾਰਤ ਦੀ ਚੜ੍ਹਤ ਦੇ ਝੰਡੇ ਗੱਡੇ ਹਨ, ਉਥੇ ਦੇਸ਼ ਦੇ ਅੰਦਰੂਨੀ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਹੈ। ਉਹਨਾਂ ਕਿਹਾ ਕਿ ਪੀਐੱਮ ਮੋਦੀ ਵੱਲੋਂ ਕੀਤੇ ਸਾਹਸੀ ਕਦਮਾਂ ਨੂੰ ਦੇਖਦੇ ਅੱਜ ਲੋੜ ਹੈ ਕਿ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ‘ਤੇ ਦੇਸ਼ ਨੂੰ ਹੋਰ ਵੀ ਬੁਲੰਦੀਆਂ ‘ਤੇ ਲਿਜਾਉਣ, ਇਸ ਲਈ ਜ਼ਰੂਰੀ ਹੈ ਕਿ ਅਸੀਂ 1 ਜੂਨ ਨੂੰ ਕਮਲ ਦੇ ਫੁੱਲ ਵਾਲਾ ਬਟਨ ਦਬਾਅ ਕੇ ਪੀਐੱਮ ਮੋਦੀ ਦੇ ਵਿਕਾਸਸ਼ੀਲ ਰੱਥ ‘ਤੇ ਸਵਾਰ ਹੋਈਏ।

Story You May Like