The Summer News
×
Sunday, 16 June 2024

ਅਖੌਤੀ ਇਨਕਲਾਬੀ ਦੱਸੇ ਕਿ ਵਰਦੀਆਂ ਦੇ ਘੁਟਾਲੇ ਦਾ ਕਮਿਸ਼ਨ ਕੌਣ ਖਾ ਰਿਹਾ-ਢਿੱਲੋਂ

ਲੁਧਿਆਣਾ 23 ਮਈ (ਦਲਜੀਤ ਵਿੱਕੀ) :  ਸਰਕਾਰੀ ਸਕੂਲਾਂ ਦੀਆਂ ਵਰਦੀਆਂ ਬਣਾਉਣ ਵਾਲੇ ਕਾਰੋਬਾਰੀਆਂ ਵੱਲੋਂ ਬਾਜਵਾ ਨਗਰ ਪੁਲੀ ਦੇ ਨੇੜੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸਰਕਾਰ ਖਿਲਾਫ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਅਤੇ ਪੰਜਾਬ ਦੇ ਸਪੋਕਸ ਪਰਸਨ ਹਰਜਿੰਦਰ ਸਿੰਘ ਬੋਬੀ ਗਰਚਾ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਦਾ ਪੈਸਾ ਖਰਚ ਕਰਕੇ ਬਾਹਰਲੇ ਸੂਬਿਆਂ ਤੋਂ ਯੂਨੀਫਾਰਮ ਮੰਗਵਾ ਰਹੀ ਹੈ। ਜਦਕਿ ਪੰਜਾਬ ਦੀ ਆਪਣੀ ਇੰਡਸਟਰੀ ਦੇ ਵਿੱਚ ਕੰਮ ਕਰਦੇ ਹਜ਼ਾਰਾਂ ਪਰਿਵਾਰ ਅੱਜ, ਬੇਰੁਜ਼ਗਾਰੀ, ਲਾਚਾਰੀ ਅਤੇ ਮੰਦਹਾਲੀ ਦੇ ਦੌਰ ਵਿੱਚੋਂ ਗੁਜਰ ਰਹੇ ਹਨ।


ਉਹਨਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਬਾਹਰਲਿਆਂ ਸੂਬਿਆਂ ਦੇ ਵਿੱਚ ਬੈਠੇ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਅਤੇ ਕਮਿਸ਼ਨ ਖਾਣ ਦੇ ਲਈ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਕਹੇ ਅਨੁਸਾਰ ਜਿਸ ਤਰਾਂ ਸ਼ਰਾਬ ਘੁਟਾਲੇ ਦਾ ਪੈਸਾ ਆਮ ਆਦਮੀ ਪਾਰਟੀ ਦੇ ਖਜ਼ਾਨੇ ਵਿੱਚ ਆਇਆ ਹੈ।ਉਸੇ ਤਰਾਂ ਵਰਦੀਆ ਸਮੇਤ ਹਰ ਤਰਾਂ ਦੀ ਚੀਜ਼ ਵਿੱਚੋਂ ਕਮਿਸ਼ਨ ਖਾਣ ਦਾ ਕੰਮ ਕਰਕੇ ਮਾਨ ਸਰਕਾਰ ਆਪਣਾ ਢਿੱਡ ਭਰ ਰਹੀ ਹੈ। ਉਹਨਾਂ ਕਿਹਾ ਕਿ ਸਿਰਫ ਇਨਾ ਹੀ ਨਹੀਂ ਮੋਦੀ ਸਰਕਾਰ ਅਤੇ ਮਾਨ ਸਰਕਾਰ ਦੇ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਮੋਦੀ ਸਰਕਾਰ ਈਡੀ ਦੇ ਡਰਾਵੇ ਵਾਲੇ ਹੱਥਕੰਡੇ ਅਪਣਾ ਕੇ ਧੱਕੇਸ਼ਾਹੀ ਵਾਲੀ ਨੀਤੀ ਅਪਣਾ ਰਹੀ ਹੈ, ਉਸੇ ਤਰ੍ਹਾਂ ਮਾਨ ਸਰਕਾਰ ਵੀ ਵਿਜੀਲੈਂਸ ਦੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਣ ਵਾਲੀ ਗੱਲ ਕਰ ਰਹੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬੀਆਂ ਦੀ ਮਿਹਨਤ ਅਤੇ ਹੱਕਾਂ ਦਾ ਖਾਧਾ ਗਿਆ ਪੈਸਾ ਮਾਨ ਸਰਕਾਰ ਹਜਮ ਨਹੀਂ ਕਰ ਸਕੇਗੀ। ਜਿਸ ਦਾ ਜਵਾਬ ਲੋਕਾਂ ਨੂੰ ਦੇਣਾ ਪਵੇਗਾ ਕਿਉਂਕਿ ਲੋਕ ਹੁਣ ਜਾਗਰੂਕ ਹੋ ਗਏ ਨੇ ਤੇ ਜਨਤਾ ਜਨਾਰਦਨ ਸਭ ਜਾਣਦੀ ਹੈ।

Story You May Like