The Summer News
×
Sunday, 28 April 2024

ਜੇਕਰ ਤੁਸੀ ਵੀ ਬਣਾਉਂਦੇ ਹੋ ਇੰਸਟਾਗ੍ਰਾਮ ‘ਤੇ Reels ਤਾਂ ਅਪਣਾਓ ਇਹ ਨੁਕਤੇ

(ਮਨਪ੍ਰੀਤ ਰਾਓ)


ਚੰਡੀਗੜ੍ਹ : ਅੱਜ ਦੇ ਯੁੱਗ ਵਿੱਚ ਅਸੀ ਸਾਰੇ ਸੋਸ਼ਲ ਮੀਡੀਆਂ ਦੀ ਵਰਤੋਂ ਕਰਦੇ ਹੀ ਹਾਂ, ਅਤੇ ਇਹਨਾਂ ਸਾਰਿਆਂ ਪਲੇਟਫਾਰਮਾਂ ਵਿੱਚੋ ਆਉਦਾ ਹੈ ਇੰਸਟਾਗ੍ਰਾਮ। ਤੁਹਾਨੂੰ ਦਸ ਦਈਏ ਕੀ  ਇੰਸਟਾਗ੍ਰਾਮ ਦੀ ਵਰਤੋਂ ਅਸੀ ਸਾਰੇ ਕਰਦੇ ਹੀ ਹਾਂ। ਕਰੋੜਾਂ ਭਰ ਦੇ ਲੋਕ ਇਸ ਪਲੇਟ ਫਾਰਮ ਦੀ ਵਰਤੋਂ ਕਰਦੇ ਹਨ। ਜ਼ਿਆਦਾਤਰ ਲੋਕੀ ਇਸ ਉਪਰ ਆਪਣੀਆਂ ਰੀਲਜ਼ ਅਤੇ ਪੋਸਟਾਂ ਨੂੰ ਇੱਕ-ਦੂਜੇ ਨਾਲ ਸ਼ੇਅਰ ਕਰਦੇ ਹਨ।


ਆਪਣੀਆਂ ਰੀਲਜ਼ ਤੇ ਵਿਊਜ਼ ਵਧਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਹਾਂ। ਜੇਕਰ ਤੁਸੀ ਵੀ ਆਪਣੀਆਂ ਰੀਲਜ਼ ਜਾਂ ਪੋਸਟਾਂ ਤੇ ਲਾਈਕਸ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਅਸੀ ਤੁਹਾਨੂੰ ਕੁੱਝ ਅਜਿਹੇ ਨੁਕਤੇ ਦਸਣ  ਜਾ ਰਹੇ ਹਾਂ ਜਿਸ ਨੂੰ ਫੋਲੋ ਕਰਕੇ ਤੁਸੀ ਵੀ ਆਪਣੀ ਇੰਸਟਾਗ੍ਰਾਮ ਦੇ ਫਾਲੋਅਰਜ਼ ਬਹੁਤ ਤੇਜ਼ੀ ਨਾਲ ਵਧਾ ਸਕਦੇ ਹੋ।


ਚਲੋ ਤੁਹਾਨੂੰ ਫਾਲੋਅਰਜ਼ ਵਧਾਉਣ ਦੇ ਤਰੀਕਿਆ ਬਾਰੇ ਵੀ ਦਸ ਦਿੰਦੇ ਹਾਂ :-



  1. ਜੇਕਰ ਤੁਸੀ ਵੀ ਆਪਣੀਆ ਰੀਲਜ਼ ਨੂੰ ਵੱਧ ਤੋਂ ਵੱਧ ਲੋਕਾਂ ਸਾਹਮਣੇ ਦਿਖਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਰੈਗੁਲਰ ਆਪਣੀਆਂ ਪੋਸਟਾਂ ਜਾਂ ਰੀਲਜ਼ ਨੂੰ ਇੰਸਟਾਗ੍ਰਾਮ ਉਪਰ ਅਪਲੋਡ ਕਰਨਾ ਪਵੇਗਾ।

  2. ਜਿਹੜੀਆਂ ਰੀਲਜ਼ ਟ੍ਰੈਡਿੰਗ ‘ਚ ਚਲ ਰਹੀਆਂ ਹੁੰਦੀਆਂ ਹਨ ਤੁਹਾਨੂੰ ਹਮੇਸ਼ਾ ਉਸ ਉਪਰ ਹੀ ਆਪਣੀਆ ਰੀਲਜ਼ ਬਨਾਉਣੀਆਂ ਚਾਹੀਦੀਆਂ ਹਨ। ਕਿਉਂਕਿ ਲੋਕੀ ਜ਼ਿਆਦਾਤਰ ਟ੍ਰੈਡਿੰਗ ‘ਚ ਰਹੀਆਂ ਰੀਲਜ਼ ਦੇਖਣਾ ਵੱਧ ਪਸੰਦ ਕਰਦੇ ਹਨ।

  3. ਹਮੇਸ਼ਾ ਆਪਣੀਆਂ ਰੀਲਜ਼ ਉਪਰ ਹੈਸ਼ਟੈਗ ਦਾ ਇਸਤੇਮਾਲ ਜ਼ਰੂਰ ਕਰੋ।


Story You May Like