The Summer News
×
Sunday, 28 April 2024

ਮੋਬਾਇਲ ਬਣਦਾ ਜਾ ਰਿਹਾ ਸਾਡੀ ਕਮਜੋਰੀ ਦਾ ਸਾਧਨ, ਜਾਣੋ ਇਸ ਦੇ ਨਾਲ ਜੁੜੇ ਕੁਝ ਕੌੜੇ ਸੱਚ

(ਮਨਪ੍ਰੀਤ ਰਾਓ)


ਚੰਡੀਗੜ੍ਹ : ਜੇ ਦੇਖਿਆ ਜਾਵੇ ਤਾਂ ਅੱਜ ਦਾ ਯੁੱਗ ਇੱਕ ਵਿਗਿਆਨਕ ਯੁੱਗ ਹੈ, ਅਨੇਕਾਂ ਹੀ ਤਕਨੀਕਾਂ ਆ ਚੁੱਕੀਆ ਹਨ। ਜਿਸ ਨੇ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ। ਉਹਨਾਂ ਤਕਨੀਕਾਂ ਵਿੱਚ ਮੋਬਾਇਲ ਵੀ ਗਿਆ ਹੈ। ਅੱਜ ਦੇ ਯੱਗ ਵਿੱਚ ਮੋਬਾਇਲ ਸਾਡੇ ਲਈ ਇੱਕ ਅਜਿਹਾ ਸਾਧਨ ਬਣ ਚੁੱਕਿਆ ਹੈ, ਜਿਸ ਦੇ ਬਿਨਾ ਸਾਡਾ ਜੀਵਨ ਅਧੂਰਾ ਜਿਹਾ ਜਾਪਦਾ ਹੈ, ਇਹ ਇੱਕ ਤਰ੍ਹਾਂ ਦਾ ਸਾਡੇ ਜੀਵਨ ਲਈ ਹਰਮਨ-ਪਿਆਰਾ ਬਣ ਗਿਆ ਹੈ। ਮੋਬਾਇਲ ਦੇਖਣ ‘ਚ ਛੋਟਾ ਯੰਤਰ ਹੈ, ਪ੍ਰੰਤੂ ਇਹ ਸਾਡੇ ਜੀਵਨ ਦੇ ਨਾਲ-ਨਾਲ ਵਕਤ ਦਾ ਵੀ ਸਾਧਨ ਬਣ ਗਿਆ ਹੈ। ਅਸੀ ਸਾਰਾ ਦਿਨ ਮੋਬਾਇਲ ਚਲਾ ਕੇ ਆਪਣਾ ਵਕਤ ਬਤੀਤ ਕਰ ਦਿੰਦੇ । ਇਹ ਸਾਡੇ ਮਨੋਰੰਜਨ ਵੀ ਸਾਧਨ ਹੈ, ਇਸ ਦੇ ਨਾਲ ਹੀ ਇਹ ਵਿੱਚ ਸਾਨੂੰ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਕਈ ਵਾਰ ਅਸੀਂ ਲੋੜ ਤੋਂ ਵੱਧ ਵੀ ਇਸ ਦੀ ਵਰਤੋਂ ਕਰ ਲੈਂਦੇ ਹਾਂ। ਜੇਕਰ ਅਸੀ ਸਾਰਾ ਦਿਨ ਵੀ ਮੋਬਾਇਲ ਚਲਾ ਲਈਏ ਤਾਂ ਵੀ ਅਸੀ ਨਹੀਂ ਥੱਕਦੇ। ਕਿਉਂਕਿ ਇਹ ਇੱਕ ਤਰ੍ਹਾਂ ਦਾ ਸਾਡਾ ਸਾਥੀ ਹੀ ਬਣ ਗਿਆ ਹੈ।


ਮੋਬਾਇਲ ਦਾ ਇਤਿਹਾਸ :-


ਮੋਬਾਇਲ ਦਾ ਵਿਕਾਸ 1921 ਵਿੱਚ ਅਮਰੀਕਾ ਵਿੱਚ ਹੋਇਆ ਸੀ ਅਤੇ ਇਸ ਦੀ ਪਹਿਲੀ ਵਰਤੋਂ ਡੈਟਰਾਇਟ ਮਿਸ਼ੀਗਨ ਪੁਲਿਸ ਡਿਪਾਰਟਮੈਂਟ ਨੇ ਕੀਤੀ ਸੀ।


ਭਾਰਤ ਵਿੱਚ ਇਸ ਦੀ ਪਹਿਲੀ ਵਰਤੋਂ 1994 ਵਿੱਚ ਕੀਤੀ ਗਈ ਸੀ। ਪੁਰਾਤਨ ਸਮੇਂ ਵਿੱਚ ਮੋਬਾਇਲ ਦੀ ਕੋਈ ਮਹੱਤਤਾ ਨਹੀਂ ਹੁੰਦੀ ਸੀ ਕਿਉਂਕਿ ਪਹਿਲਾ ਸਮਾਰਟਫੋਨ ਨਹੀਂ ਹੁੰਦੇ ਸੀ, ਉਸ ਸਮੇਂ ਕਿਸੇ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਇੰਨ੍ਹਾਂ ਨਹੀਂ ਪਤਾ ਸੀ। ਜਿਵੇ ਹੀ ਦੇਸ਼ ਦਾ  ਵਿਕਾਸ ਹੋਣ ਲੱਗਾ, ਨਵੀਆਂ –ਨਵੀਆਂ ਤਕਨੀਕਾ ਆਉਣ ਲੱਗੀਆ ਅਤੇ ਲੋਕੀ ਆਪਸੀ ਵਿਕਾਸ ਕਰਨ ਲੱਗੇ।


ਮੋਬਾਇਲ ਦੀ ਵਰਤੋਂ :


ਅੱਜ ਦੇ ਯੁੱਗ ਵਿੱਚ ਮੁਬਾਇਲ ਦੀ ਬਹੁਤ ਮਹੱਤਤਾਂ ਹੈ, ਜੇਕਰ ਦੇਖਿਆ ਜਾਵੇ ਤਾਂ ਛੋਟੇ ਬੱਚੇ ਤੋਂ ਲੈਕੇ ਬਜ਼ੁਰਗ ਤਕ ਹਰ ਕਿਸੇ ਕੋਲ ਮੋਬਾਇਲ ਹੈ।ਇੱਕ ਛੋਟਾ ਜਿਹਾ ਯੰਤਰ ਜਿਹੜਾ ਕਿ ਪੂਰੀ ਦੁਨੀਆਂ ਨੂੰ ਹੀ ਆਪਣੀ  ਮੁੱਠੀ ਵਿੱਚ ਲਪੇਟੀ ਬੈਠਾ ਹੈ, ਐਵੇ ਜਾਪਦਾ ਹੈ ਜਿਵੇ ਕਿ ਮਨੁੱਖ ਦੀ ਜ਼ਿੰਦਗੀ ਹੀ ਮੋਬਾਇਲ ਦੇ ਸਹਾਰੇ ਚਲ ਰਹੀ ਹੈ।ਜੇਕਰ ਦੇਖਿਆ ਜਾਵੇ ਤਾਂ ਲੋਕੀ ਜਿੰਨ੍ਹਾਂ ਪਿਆਰ  ਆਪਣੇ ਘਰਦਿਆ ਨੂੰ ਕਰਦੇ ਹਨ, ਉਸ ਤੋਂ ਕਈ ਦੂਗਨਾ ਪਿਆਰ ਉਹ ਆਪਣੇ ਫੋਨ ਨੂੰ ਕਰਦੇ ਹਨ।ਇਹ ਇੱਕ ਤਰ੍ਹਾਂ ਦਾ ਸਾਡੇ ਜੀਵਨ ਦਾ ਇੱਕ ਅਟੁੱਟ ਅੰਗ ਹੀ ਬਣ ਚੁੱਕਿਆ ਹੈ। 90% ਲੋਕੀ ਮੋਬਾਇਲ ਦੇ ਆਦੀ ਹੋ ਚੁੱਕੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਕਿ ਆਪਣਾ ਦਿਖਾਵਾ ਦਿਖਾਉਣ ਲਈ ਲੱਖਾਂ ਤੋਂ ਵੀ ਮਹਿੰਗੇ ਫੋਨ ਖਰੀਦ ਲੈਦੇ ਹਨ। ਅੱਜ-ਕੱਲ੍ਹ ਦੇ ਦੋ ਸਾਲ ਦੇ ਬੱਚੇ ਵੀ ਸਮਾਰਟ ਫੋਨ ਦੀ  ਵਰਤੋਂ ਕਰਦੇ ਹਨ।


ਸਮਾਰਟ ਫੋਨ ਦੇ ਫਾਇਦੇ ਅਤੇ ਨੁਕਸਾਨ :-


ਚਲੋ ਪਹਿਲਾ ਤੁਹਾਨੂੰ ਇਸ ਦੇ ਫਾਇਦੇ ਬਾਰੇ ਦਸਦੇ ਹਾਂ :-



  1. ਇਹ ਸਾਡੇ ਸਾਡੀ ਆਮਦਨੀ ਅਤੇ ਮਨੋਰੰਜਨ ਦਾ ਸਾਧਨ ਬਣ ਚੁੱਕਿਆ ਹੈ।

  2. ਇਸ ਦੇ ਜਰੀਏ ਸਾਨੂੰ ਹਰ ਇੱਕ ਜਾਣਕਾਰੀ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ

  3. ਸਮਾਰਟ ਫੋਨ ਦੇ ਜਰੀਏ ਅਸੀ ਦੂਰ ਬੈਠੇ ਵਿਅਕਤੀ ਨਾਲ ਵੀ ਗੱਲ-ਬਾਤ ਕਰ ਸਕਦੇ ਹਾਂ।

  4. ਇਸ ਵਿੱਚ ਅਸੀ ਵੀਡਿਓ ਕਾਲ, ਚੈੱਟਇੰਗ ਅਤੇ ਆਪਣੀ ਮੇਲ ਮਿੰਟਾ – ਸਕਿੰਡਾ ਵਿੱਚ ਭੇਜ ਸਕਦੇ ਹਾਂ।

  5. ਮੋਬਾਇਲ ਉਪਰ ਬਹੁਤ ਸਾਰੀਆ ਅਰਜ਼ੀਆਂ ਉਪਲਬਧ ਹਨ ਜਿਨ੍ਹਾਂ ਦੇ ਜਈਏ ਵਿਦਿਆਰਥੀਆਂ ਨੂੰ ਆਪਣੀਆਂ ਮੁਹਾਰਤਾ ਸਿੱਖਣ ਅਤੇ ਵਿਕਾਸ ਕਰਨ ਵਿੱਚ ਸਹਾਇਤਾ ਕਰਦੀਆ ਹਨ।

  6. ਰੋਜਾਨਾ ਸੈਰ ਕਰਨ ਵਾਲਿਆ ਲਈ ਲਈ ਮੋਬਾਇਲ ਫੋਨ ਬਹੁਤ ਹੀ ਵਦੀਆ ਯੰਤਰ ਹੈ ਜਿਹੜਾ ਕਿ ਜੇਬ ਵਿੱਚ ਵੀ ਆ ਜਾਂਦਾ ਹੈ।


ਹੁਣ ਇਸ ਦੀਆਂ ਨੁਕਸਾਨ ਬਾਰੇ ਵੀ ਦਸ ਦਿੰਦੇ ਹਾਂ :-



  1. ਕਈ ਵਾਰ ਇਹ ਸਾਡੇ ਲਈ ਲੋੜ ਤੋਂ ਵੱਧ ਜਾਣਕਾਰੀ ਮੁਹਾਈਆਂ ਕਰਵਾ ਦਿੰਦਾ ਹੈ।

  2. ਇਸ ਨਾਲ ਵਕਤ ਦੀ ਬਰਵਾਦੀ ਹੁੰਦੀ ਹੈ।

  3. ਅਸੀ ਆਪਣੇ ਪਰਿਵਾਰ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ ।

  4. ਕਈ ਵਾਰ ਇਸ ਵਿੱਚ ਕੁੱਝ ਅਜਿਹੀਆਂ ਅਸ਼ਲੀਲ ਵੀਡਿਓਜ਼ ਜਾਂ ਤਸਵੀਰਾਂ ਆ ਜਾਂਦੀਆਂ ਹਨ ਜਿਹਣੀਆਂ ਕਿ ਸਾਡੇ ਲਈ ਬਹਤ ਹਾਨੀਕਾਰਕ ਹੁੰਦੀਆਂ ਹਨ

  5. ਵੱਧ ਮੋਬਾਇਲ ਚਲਾਉਣ ਨਾਲ ਸਾਨੂੰ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

  6. ਪਹਿਲਾ ਬੱਚੇ ਖੇਡਾਂ ਵੱਲ ਵੱਧ ਧਿਆਨ ਦਿੰਦੇ ਸੀ, ਪ੍ਰੰਤੂ ਜਿਸ ਦਿਨ ਤੋਂ ਸਮਾਰਟ ਫੋਨ ਆ ਗਏ ਹਨ, ਉਹਨਾਂ ਦਾ ਧਿਆਨ ਪੜ੍ਹਾਈ ਅਤੇ ਖੇਡਾਂ ਵੱਲੋਂ ਘੱਟ ਕੇ ਮੋਬਾਇਲਾਂ ਵਿੱਚ ਵੱਧ ਹੋ ਗਿਆ ਹੈ। ਜਿਹੜਾ ਕਿ ਉਹਨਾਂ ਲਈ ਬਹੁਤ ਹੀ ਹਾਨੀਕਾਰਕ ਹੈ। ਕਈ ਵਾਰ ਬੱਚਿਆ ਤੋਂ ਕੁੱਝ ਅਜਿਹੀਆਂ ਵੈੱਬਸਾਈਟਾਂ ਖੁੱਲ ਜਾਂਦੀਆਂ ਹਨ, ਜਿਸ ਕਾਰਨ ਉਹਨਾਂ ਉਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।


Story You May Like