The Summer News
×
Sunday, 28 April 2024

Whatsapp ਚਲਾਉਣ ਵਾਲੇ ਹੋ ਜਾੳ ਸਾਵਧਾਨ , ਰੱਖੋ ਇਨ੍ਹਾਂ ਚੀਜ਼ਾਂ ਦਾ ਰੱਖੋ ਖਾਸ ਧਿਆਨ

(ਮਨਪ੍ਰੀਤ ਰਾਓ)


ਚੰਡੀਗੜ੍ਹ : ਤੁਹਾਨੂੰ ਦੱਸ ਦਈਏ ਕਿ whatsapp ਵੱਲੋਂ ਯੂਜ਼ਰਸ ਲਈ ਕੁੱਝ ਨਵੀਆਂ ਪਾਲਿਸੀਆ ਬਣਾਈਆ ਹਨ, ਅਤੇ ਜਿਹੜੇ ਯੂਜ਼ਰਸ ਇਨ੍ਹਾਂ ਦੀ ਉਲੰਘਣਾ ਕਰੇਗਾ ਤਾਂ whatsapp ਵੱਲੋਂ ਉਹਨਾ ਯੂਜ਼ਰਸ ਦਾ ਅਕਾਊਂਟ ਵੀ ਬੰਦ ਕੀਤਾ ਜਾ ਸਕਦਾ ਹੈ।


ਆੳ ਤੁਹਾਨੂੰ ਉਹਨਾਂ ਗਲਤੀਆਂ ਬਾਰੇ ਦੱਸ ਦਿੰਦੇ ਹਾਂ ਜਿਨ੍ਹਾਂ ਦੀ ਉਲੰਘਣਾ ਕਰਨ ਨਾਲ ਤੁਹਾਡਾ ਅਕਾਉਂਟ ਵੀ  ਬੰਦ ਕੀਤਾ ਜਾ ਸਕਦਾ ਹੈ।


ਜਾਣੋ whatsapp ਦੇ ਕੁੱਝ ਸੁਝਾਅ ਵਾਲੇ :


ਤੁਹਾਨੂੰ ਦੱਸ ਦਈਏ ਕਿ ਵਟਸਐਪ ਦੁਨੀਆਂ ਵਿੱਚੋ ਸਭ ਤੋ ਵੱਧ  ਵਰਤੀਆਂ ਜਾਣ ਵਾਲੀਆ ਐਪਸ ਵਿੱਚੋਂ ਇੱਕ ਹੈ। ਵਟਸਐਪ ਦਾ ਪ੍ਰਯੋਗ ਫਾਸਟ ਚੈਟਿੰਗ ਤੋਂ ਲੈ ਕੇ ਹੋਰ official ਕੰਮਾਂ ਤਕ ਵੀ ਕੀਤਾ ਜਾਂਦਾ ਹੈ। ਸਭ ਤੋਂ ਵੱਡਾ ਪ੍ਰਯੋਗ ਇਸ ਦਾ ਇਹ ਹੈ ਕਿ ਕੋਈ ਦੂਰ ਬੈਠੇ ਜਿਵੇਂ ਕਿ ਵਿਦੇਸ਼ ‘ਚ ਬੈਠੇ ਲੋਕ ਵੀਡਿਓ ਕਾਲ ਦੌਰਾਨ ਵੀ ਗਲ ਕਰ ਸਕਦੇ ਹਨ। ਇਸ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਵੀ ਹਨ ਜੋ ਕਿ ਤੁਹਾਨੂੰ ਹੋਰ ਕਿਸੇ ਐਪ ਵਿੱਚ ਵੀ ਨਹੀਂ ਮਿਲੇਗੀ।


ਇਸੇ ਦੌਰਾਨ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਵਟਸਐਪ ਦੇ ਯੂਜ਼ਰਸ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ, ਇਸ ਦਾ ਪ੍ਰਯੋਗ ਵੱਧ ਕੀਤਾ ਜਾਂਦਾ ਹੈ। ਜਿਸ ਦੌਰਾਨ ਵਟਸਐਪ ਵੱਲੋਂ ਕੁਝ ਪਾਲਿਸੀਆ ਬਣਾਈਆ ਜਾਂਦੀਆ ਹਨ, ਜਿਨ੍ਹਾਂ ਦੀ ਉਲੰਘਣਾ ਕਰਨ ‘ਤੇ ਤੁਹਾਡਾ whatsapp ਦਾ ਅਕਾਉਂਟ ਵੀ ਬੰਦ ਕੀਤਾ ਜਾ ਸਕਦਾ ਹੈ।


ਚਲੋਂ ਤੁਹਾਨੂੰ ਉਨ੍ਹਾਂ ਗਲਤੀਆ ਬਾਰੇ ਦੱਸ ਦਿੰਦੇ ਹਾਂ,ਜਿਨ੍ਹਾਂ ਦੀ ਵਜ਼ਾ ਨਾਲ ਤੁਹਾਡਾ ਵੀ whatsapp ਬੰਦ ਹੋ ਸਕਦਾ ਹੈ :-



  1. ਤੁਹਾਨੂੰ ਦਸ ਦਈਏ ਕਿ ਜੇਕਰ ਤੁਹਾਨੂੰ ਜ਼ਿਆਦਾ ਯੂਜ਼ਰਸ ਵੱਲੋਂ ਬਲੌਕ ਕੀਤਾ ਜਾਂਦਾ ਹੈ, ਤਾਂ ਤੁਹਾਡਾ ਅਕਾਉਂਟ ਬੈਨ ਕੀਤਾ ਜਾ ਸਕਦਾ ਹੈ।

  2. ਜੇਕਰ ਤੁਸੀਂ ਆਪਣੇ ਵਟਸਐਪ ‘ਤੇ ਅਕਾਉਂਟ ਬਨਾਉਦੇਂ ਹੋ ਤਾਂ ਅਜਿਹੀ ਸਥਿਤੀ ਵਿੱਚ ਤੁਹਾਡਾ ਅਕਾਉਂਟ ਬੈਨ ਕੀਤਾ ਜਾ ਸਕਦਾ ਹੈ।

  3. ਜੇਕਰ ਤੁਸੀਂ ਆਪਣੇ ਅਕਾਉਂਟ ਤੋਂ ਕੁੱਝ ਅਜਿਹੀਆ ਵੀਡੀਓਜ਼ ਜਾਂ ਸੰਦੇਸ਼ ਭੇਜਦੇ ਹੋ ਜਿਹੜੀਆ ਕਿ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਹੋਣ, ਤਾਂ ਵੀ ਤੁਹਾਡਾ ਅਕਾਉਂਟ ਬੰਦ ਕੀਤਾ ਜਾ ਸਕਦਾ ਹੈ।

  4. ਤੁਹਾਨੂੰ ਦਸ ਦਈਏ ਕਿ ਜੇਕਰ ਤੁਹਾਡੇ ਵਟਸਐਪ ‘ਤੇ ਜ਼ਿਆਦਾ ਸ਼ਿਕਾਇਤਾਂ ਦਰਜ਼ ਹਨ ‘ਤੇ ਉਹ ਯੂਜ਼ਰਸਾ ਵਲੋਂ ਦਰਜ਼ ਕੀਤੀਆ ਜਾਂਦੀਆ ਹਨ ਤਾਂ ਵੀ ਤੁਹਾਡਾ ਬੰਦ ਕੀਤਾ ਜਾ ਸਕਦਾ ਹੈ।

  5. ਜੇਕਰ ਤੁਸੀਂ ਆਪਣੇ ਵਟਸਐਪ ਤੋਂ ਕਿਸੇ ਨੂੰ ਅਸ਼ਲੀਲ ਕਲਿੱਪ ਜਾਂ ਸੰਦੇਸ਼ ਭੇਜਦੇ ਹੋ ਤਾਂ ਉਹ ਵਟਸਐਪ ਦੀ ਉਲੰਘਣਾ ਜਾਵੇਗਾ ‘ਤੇ ਇਸੇ ਦੁਰਾਨ ਤੁਹਾਡਾ ਵਟਸਐਪ ਵੀ ਬੈਨ ਕੀਤਾ ਜਾ ਸਕਦਾ ਹੈ।

  6. ਜੇਕਰ ਕੋਈ ਵਿਅਕਤੀ ਤੁਹਾਡੇ ਸੰਪਾਰਕ ਵਿੱਚ ਨਹੀਂ ਹੈ ‘ਤੇ ਤੁਸੀਂ ਉਨ੍ਹਾਂ ਵਿਆਕਤੀਆਂ ਨੂੰ ਲਗਾਤਾਰ ਸੰਦੇਸ਼ ਭੇਜੀ ਜਾ ਰਹੇ ਹੋ ਤਾਂ ਵੀ ਅਕਾਉਂਟ ਬੰਦ ਕੀਤਾ ਜਾ ਸਕਦਾ ਹੈ।


 


Story You May Like