The Summer News
×
Saturday, 11 May 2024

ਮੂਸੇਵਾਲਾ ਹਮੇਸ਼ਾ ਰਹੇਗਾ ਫੈਨਜ਼ ਦੇ ਦਿਲਾਂ ‘ਚ ਜ਼ਿੰਦਾ, ਸਿੱਧੂ ਦੇ ਨਵੇਂ ਆਏ ਗਾਣੇ ਨੂੰ ਸੁਣ ਪ੍ਰਸ਼ੰਸਕ ਹੋਏ ਭਾਵੁਕ

ਚੰਡੀਗੜ੍ਹ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ 23 ਜੂਨ ਸ਼ਾਮ 6 ਵਜੇ ਨੂੰ ਰਿਲੀਜ਼ ਹੋਣਾ ਸੀ ਜੋ ਕਿ ਹੋ ਗਿਆ ਹੈ। ਮੂਸੇਵਾਲਾ ਦੇ ਪ੍ਰਸ਼ੰਸਕ ਉਸਦੇ ਆਏ ਨਵੇਂ ਗਾਣੇ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸਦੇ ਨਾਲ ਹੀ ਦਸ ਦਈਏ ਕਿ ਮੂਸੇਵਾਲਾ ਦੇ ਗਾਣੇ ਦਾ ਇੰਤਜ਼ਾਰ ਉਸ ਦੇ ਫੈਨਜ਼ ਸਮੇਂ ਤੋਂ ਪਹਿਲਾ ਹੀ ਉਸ ਦੇ Youtube ਚੈਨਲ ‘ਤੇ ਕਰ ਰਹੇ ਸੀ। ਜਦੋਂ ਹੀ ਮੂਸੇਵਾਲਾ ਦਾ ਗਾਣਾ ਉਸ ਦੇ ਚੈਨਲ ‘ਤੇ ਰਿਲੀਜ਼ ਹੋਇਆ ਨਾਲ ਹੀ ਲੱਖਾ ਦੀ ਗਿਣਤੀ ‘ਚ ਪ੍ਰਸ਼ੰਸਕ ਗਾਣਾ ਸੁਣਨ ਲਈ ਜੁੜ ਗਏ। ਗਾਣਾ ਸੁਣ ਸਿੱਧੂ ਦੇ ਫੈਨਜ਼ ਭਾਵੁਕ ਵੀ ਹੋਏ ਉਹਨਾਂ ਨੇ ਕਈ ਭਾਵੁਕ ਕੁਮੇਂਟ ਵੀ ਕੀਤੇ।



ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ  ਕੀ ਮੇਰਾ ਪੁੱਤ ਹਮੇਸ਼ਾ ਲਈ  ਜ਼ਿੰਦਾ ਰਹੇਗਾ। ਇੰਨੀ ਛੋਟੀ ਉਮਰ ਵਿੱਚ ਸਾਰੀ ਦੁਨੀਆਂ ਨਾਲ ਪਿਆਰ ਪਾ ਲੈਣਾ ਅਤੇ ਨਾਮ ਕਮਾਉਣਾ ਸੋਖਾ ਨਹੀਂ ਹੈ। ਮੂਸੇਵਾਲਾ ਨੇ ਸਿਰਫ 5 ਸਾਲਾਂ ਵਿੱਚ ਹੀ ਆਪਣੀ ਮਿਹਨਤ ਅਤੇ ਕਲਾ ਨਾਲ ਸਾਰੀ ਦੁਨੀਆਂ ਵਿੱਚ ਇਕ ਨਾਮ ਬਣਾ ਲਿਆ ਸੀ। ਬੱਚੇ ਤੋਂ ਲੈ ਕੇ ਬਜ਼ੁਰਗ ਲੋਕ ਵੀ ਮੂਸੇਵਾਲਾ ਦੇ ਫੈਨ ਹਨ। ਪ੍ਰਸ਼ੰਸਕ ਕਹਿ ਰਹੇ ਹਨ ਮੂਸੇਵਾਲਾ ਹਮੇਸ਼ਾ ਹੀ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗਾ।  




 



Story You May Like