The Summer News
×
Sunday, 28 April 2024

ਭੁੱਲ ਕੇ ਵੀ ਨਾ ਕਰੋ ਇਹ ਚੀਜ਼ਾਂ ਸਰਚ, ਨਹੀ ਤਾਂ ਜ਼ੁਰਮਾਨੇ ਦੇ ਨਾਲ-ਨਾਲ ਜਾਣਾ ਪੈ ਸਕਦਾ ਹੈ ਜੇਲ੍ਹ

(ਮਨਪ੍ਰੀਤ ਰਾਓ)


ਚੰਡੀਗੜ੍ਹ : ਗੂਗਲ ਇੱਕ ਅਜਿਹਾ ਮਾਧਿਅਮ ਹੈ ਜਿਸ ‘ਤੇ ਦੁਨੀਆਂ  ਭਰ ਦੀ ਹਰ ਇੱਕ ਚੀਜ਼ ਨੂੰ ਲੱਭ ਸਕਦੇ ਹਾਂ, ਜੇਕਰ ਕੋਈ ਚੀਜ਼ ਨਹੀਂ ਸਮਝ ਆਉਦੀ ਤਾਂ ਅਕਸਰ ਲੋਕੀਂ ਗੂਗਲ ਤੋਂ ਹੀ ਚੀਜ਼ਾਂ ਨੂੰ ਸਰਚ ਕਰਦੇ ਹਨ, ਇਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ, ਅਸੀਂ ਗੂਗਲ ਨੂੰ ਆਪਣੇ ਮਨੋਰੰਜਨ ਲਈ ਅਤੇ ਦੁਨੀਆ ਭਰ ਦੀਆਂ ਜਾਣਕਾਰੀਆਂ ਨੂੰ ਸਰਚ ਕਰਨ ਲਈ ਇਸ ਦੀ ਵਰਤੋਂ ਕਰਦੇ ਹਾਂ। ਪ੍ਰੰਤੂ ਕਈ ਵਾਰ ਸਾਡੇ ਤੋਂ ਅਜਿਹੀਆਂ ਚੀਜ਼ਾਂ ਸਰਚ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਭੁੱਲ ਕੇ ਵੀ ਸਰਚ ਨਹੀਂ ਕਰਨਾ ਚਾਹੀਦਾ। ਅਹਿਜੀਆਂ ਚੀਜ਼ਾ ਨੂੰ ਸਰਚ ਕਰਨ ਨਾਲ ਤੁਸੀਂ ਬਹੁਤ ਵੱਡੀ ਮੁਸ਼ਕਲ ‘ਚ ਫਸ ਸਕਦੇ ਹੋ ,ਜਿਸ ਕਾਰਨ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।


ਆਓ ਤੁਹਾਨੂੰ ਉਹਨਾਂ 4 ਚੀਜ਼ਾਂ ਬਾਰੇ ਦਸਦੇ ਹਾਂ ਜਿਸ ਕਾਰਨ ਤੁਹਾਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ:-



  1. ਕੋਈ ਵੀ ਐਪ ਡਾਊਨਲੋਡ ਕਰਨ ਤੋਂ ਪਹਿਲਾ ਰਹੋ ਸਾਵਧਾਨ :-


ਜਦੋ ਕੋਈ ਵੀ ਆਮ ਆਦਮੀ ਗੂਗਲ ਉਪਰੋ ਕੋਈ ਵੀ ਕੋਈ ਚੀਜ਼ ਜਾਂ ਐਪ ਡਾਊਨਲੋਡ ਕਰਦਾ ਹੈ ਤਾਂ ਉਹਨਾਂ ਨੂੰ ਸਾਵਧਾਨੀ ਆਪਣੀ ਹਰ ਇੱਕ ਚੀਜ਼ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਕਿਉਂਕਿ ਆਮ ਲੋਕਾਂ ਦੇ ਨਾਲ-ਨਾਲ ਉਥੇ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਕਿ ਠੱਗ ਹੁੰਦੇ ਹਨ ,ਉਹਨਾਂ ਨੇ ਪਹਿਲਾ ਤੋਂ ਹੀ ਬਹੁਤ ਸਾਰੀਆ ਐਪਲੀਕੇਸ਼ਨਾਂ ਨੂੰ ਡਾਊਨਲੋਡ ਕੀਤਾ ਹੁੰਦਾ ਹੈ ਜਿਸ ਦੀ ਵਜ੍ਹਾ ਨਾਲ ਉਹ ਲੋਕਾਂ ਨੂੰ ਠੱਗਦੇ ਹਨ,ਆਮ ਲੋਕਾਂ ਦੀ ਸਾਰੀ ਜਾਣਕਾਰੀ  ਨੂੰ ਆਪਣੇ ਕੋਲ ਰੱਖ ਕੇ ਉਹਨਾਂ ਨੂੰ ਬਲੈਕਮਿਲ ਕਰਦੇ ਹਨ।



  1. 2. ਬੰਬ-ਧਮਾਕੇ ਵਾਲੀਆ ਬਨਾਉਣ ਤੋਂ ਪਹਿਲਾ ਰਹੋ ਸਾਵਧਾਨ :-


ਅਜਿਹੀਆਂ ਚੀਜ਼ਾਂ ਕਦੇ ਵੀ ਗੂਗਲ ਤੋਂ ਸਰਚ ਨਹੀ ਕਰਨੀਆ ਚਾਹੀਦੀਆ, ਜਿਹੜੀਆਂ ਕਿ ਬਾਅਦ ਵਿੱਚ ਸਾਡੇ ਲਈ ਹਾਨੀਕਾਰਕ ਸਾਬਤ ਹੁੰਦੀਆ ਹਨ।ਕਦੇ ਵੀ ਘਰ ਬੈਠਕੇ  ਬੰਬ ਬਣਾੳਣ ਦਾ ਤਰੀਕਾ ਗੂਗਲ ਤੋਂ ਸਰਚ ਨਹੀਂ ਕਰਨਾ ਚਾਹੀਦਾ। ਖਾਸਕਰ ਹਰ ਇੱਕ ਦੇਸ਼ ਵਿੱਚ ਅਜਿਹੇ ਸ਼ਬਦਾ ‘ਤੇ ਪਾਬੰਦੀ ਲਗਾਈ ਹੁੰਦੀ ਹੈ ਅਤੇ ਸੁਰੱਖਿਆ ਕਰਮਚਾਰੀਆਂ ਦੀ ਸਾਡੇ ‘ਤੇ ਨਜ਼ਰ ਵੀ ਹੁੰਦੀ ਹੈ। ਜੇਕਰ ਤੁਸੀ ਅਜਿਹੇ ਸ਼ਬਦਾ ਨੂੰ ਗੂਗਲ ਤੋਂ ਸਰਚ ਕਰਦੇ ਹੋ ਤਾਂ ਸੁਰੱਖਿਆ ਕਰਮਚਾਰੀ ਤੁਹਾਡੇ  ਐਡਰੈਂਸ ਰਾਹੀ ਤੁਹਾਡੇ ਤੱਕ ਪਹੁੰਚ ਸਕਦੇ ਹਨ।



  1. ਚਾਈਲਡ ਪੋਰਨ ਤੇ ਗੂਗਲ ਤੋਂ ਸਰਚ ਕਰਨਾ ਪੈ ਸਕਦਾ ਹੈ ਭਾਰੀ :-


ਜ਼ਿਆਦਾਤਰ ਭਾਰਤ ਸਮੇਤ ਬਾਕੀ ਦੇਸ਼ਾਂ ਉਪਰ ਵੀ ਚਾਈਲਡ ਪੋਰਨ ‘ਤੇ ਪਾਬੰਦੀ ਲਗਾਈ ਹੋਈ ਹੈ। ਇਨ੍ਹਾਂ ਚੀਜ਼ਾ ਨੂੰ ਕੰਟਰੋਲ ਕਰਨ ਲਈ ਸਖਤ ਕਾਨੂੰਨ ਬਣਾਏ ਗਏ ਹਨ। ਜੇਕਰ ਤੁਸੀ ਗਲਤੀ ਨਾਲ ਵੀ ਚਾਈਲਡ ਪੋਰਨ ਸਰਚ ਕਰਦੇ ਫੜੇ ਜਾਂਦੇ ਹੋ ਤਾਂ ਉਪਰ ਸਖਤ ਕਾਰਵਾਈ ਦੇ ਨਾਲ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਦੁਨੀਆ ਭਰ ਦੀਆਂ ਸੁਰੱਖਿਆ ਏਜੰਸੀਆਂ ਇਸ ਨੂੰ ਰੋਕਨ ਲਈ ਦਿਨ-ਰਾਤ ਕੰਮ ਕਰ ਰਹੀਆ ਹਨ।


ਹੈਲਪਲਾਈਨ ਰਾਹੀ ਹੋ ਰਹੀ ਠੱਗੀ ਤੋਂ ਰਹੋ ਸਾਵਧਾਨ :-


ਤੁਹਾਨੂੰ ਦਸਦੇ ਹਾਂ ਕਿ ਇੰਟਰਨੈੱਟ ਦੇ ਜਰੀਏ  ਠੱਗਾਂ ਨੇ ਵੱਖ-ਵੱਖ ਕੰਪਨੀਆਂ ਫਰਜ਼ੀ ਹੈਲਪਲਾਈਨ ਨੰਬਰ ਜਾਰੀ ਕੀਤੇ ਹੋਏ ਹਨ। ਅਕਸਰ ਅਸੀਂ ਆਨਲਾਈਨ ਸਮਾਨ ਖਰੀਦ ਦੇ ਰਹਿੰਦੇ ਹਾਂ ਅਤੇ ਜਦੋਂ ਉਹ ਕੋਈ ਚੀਜ਼ ਵਧੀਆਂ ਨਹੀ ਨਿਕਲਦੀ ਤਾਂ ਅਸੀ ਇਨ੍ਹਾਂ ਨੰਬਰਾਂ ‘ਤੇ ਕਾਲ ਕਰਨ ਅਨੁਸਾਰ ਹੀ ਦੂਜੇ ਪਾਸੇ ਤੋਂ ਸਾਨੂੰ ਠੱਗ ਭੇਜਿਆ ਜਾਂਦਾ ਹੈ, ਜਿਸ ‘ਤੇ ਸਾਨੂੰ ਭੁੱਲ ਕੇ ਵੀ ਕਲਿੱਕ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਤੁਹਾਡਾ ਮੋਬਾਇਲ ਹੈਕ ਹੋ ਸਕਦਾ ਹੈ।ਾਾ


Story You May Like