ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਉੱਤਰੀ 'ਚ ਕਢਿਆ ਪੈਦਲ ਮਾਰਚ
ਲੁਧਿਆਣਾ,9 ਮਈ(ਦਲਜੀਤ ਵਿੱਕੀ) : ਲੁਧਿਆਣਾ ਦੇ ਹਲਕਾ ਉਤਰੀ ਦੇ ਗਾਂਧੀ ਮਾਰਕੀਟ ਵਿੱਚ ਆਮ ਆਦਮੀ ਪਾਰਟੀ ਦੇ ਉਮ੍ਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਵਿੱਚ ਹਲਕਾ ਵਿਧਾਇਕ ਮਦਨ ਲਾਲ ਬੱਗਾ ਦੀ ਅਗਵਾਈ 'ਚ ਪੈਦਲ ਮਾਰਚ ਕਢਿਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕਸਭਾ ਦੇ ਉਮ੍ਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵਪਾਰੀ ਅਤੇ ਦੁਕਾਨਦਾਰ ਭਰਾਵਾਂ ਦੀ ਹਰ ਮੁਸ਼ਕਿਲ ਪਹਿਲ ਦੇ ਅਧਾਰ ਤੇ ਹੱਲ ਕੀਤੀ ਗਈ ਹੈ। ਮਾਰਕੀਟ ਲਈ ਬੁਨਿਆਦੀ ਸਹੂਲਤਾਂ ਦਾ ਧਿਆਨ ਰੱਖਿਆ ਗਿਆ ਹੈ। ਵਪਾਰੀ ਭਰਾਵਾਂ ਦੀ ਹਰ ਮੁਸ਼ਕਿਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਖੁਦ ਸੁਣ ਅਤੇ ਹੱਲ ਕਰ ਰਹੇ ਹਨ। ਸਾਡੇ ਹਲਕਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਨੇ ਗਾਂਧੀ ਮਾਰਕੀਟ ਦੇ ਵਪਾਰੀ ਭਰਾਵਾਂ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਦੇ ਨੂੰ ਆਉਂਦੇ ਸਾਰ ਹੀ ਪੁਰਾ ਕੀਤਾ। ਮੈਂ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਮੇਰੇ ਘਰ ਦੇ ਦਰਵਾਜੇ ਮੇਰੇ ਵਪਾਰੀ ਭਰਾਵਾਂ ਲਈ ਹਰ ਸਮੇਂ ਖੁੱਲ੍ਹੇ ਰਹਿਣਗੇ ਅਤੇ ਹਰ ਸਮੱਸਿਆ ਪਹਿਲ ਦੇ ਅਧਾਰ 'ਤੇ ਹੱਲ ਕਰਵਾਈ ਜਾਵੇਗੀ। ਇਸ ਬਾਰੇ ਗੱਲ ਕਰਦਿਆਂ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਪਾਰਟੀ ਦਾ ਹਰ ਵਲੰਟੀਅਰ ਆਪਣੀ ਜਿੰਮੇਵਾਰੀ ਸਮਝਦੇ ਹੋਏ ਅਸ਼ੋਕ ਪਰਾਸ਼ਰ ਪੱਪੀ ਨੂੰ ਜਿਤਵਾਉਣ ਲਈ ਪੱਬਾਂ ਭਾਰ ਹੈ।ਪਿਛਲੇ 2 ਸਾਲਾਂ ਦੇ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਰ ਆਮ ਪਰਿਵਾਰ ਦਾ ਮੁਫ਼ਤ ਬਿਜਲੀ ਅਤੇ ਇਲਾਜ ਕਾਰਨ ਸਲਾਨਾ ਬਚਿਆ 30000 ਤੋਂ ਵੱਧ ਰੁਪਏ ਬਚੇ ਹਨ। ਲੋਕ ਆਮ ਆਦਮੀ ਪਾਰਟੀ ਦੇ ਕੰਮ ਤੋ ਖੁਸ਼ ਹਨ। ਮੈਨੂੰ ਉਮੀਦ ਹੈ ਕਿ ਲੋਕਸਭਾ ਚੋਣਾਂ ਵਿੱਚ ਵੀ ਲੋਕ ਇਸੇ ਤਰਾਂ ਪਾਰਟੀ ਦਾ ਸਾਥ ਦੇਣਗੇ ।