The Summer News
×
Saturday, 11 May 2024

ਮਹਿਲਾ ਦੇ ਇਸ ਹੁਨਰ ਨੂੰ ਦੇਖ ਦਰਸ਼ਕ ਵੀ ਰਹਿ ਗਏ ਹੈਰਾਨ , ਆਪਣੀ ਜੀਭ ਨਾਲ ਕਰ ਦਿਖਾਇਆ ਇਹ ਕਮਾਲ

ਚੰਡੀਗੜ੍ਹ : ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਕਿ ਆਪਣੇ ਹੁਨਰ ਦਿਖਾਉਦੇ ਨਜ਼ਰ ਆਉਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉਪਰ ਫਿਰ ਤੋਂ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਇਕ ਔਰਤ ਆਪਣੇ ਅਦਭੁਤ ਟੈਲੇਂਟ ਦਿਖਾਉਂਦੀ ਨਜ਼ਰ ਆ ਰਹੀ ਹੈ। ਜੀ ਹਾਂ ਤੁਹਾਨੂੰ ਦਸ ਦਿੰਦੇ ਹਾਂ ਕਿ ਵਾਇਰਲ ਹੋ ਰਹੀ ਵੀਡੀਓ ਵਿੱਚ ਇਕ ਔਰਤ ਨੇ ਆਪਣੇ ਮੂੰਹ 'ਚ ਮੋਟਾ ਧਾਗਾ ਪਾਇਆ ਹੋਇਆ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਆਪਣੀ ਜੀਭ ਨਾਲ ਉਸ ਧਾਗੇ ਨੂੰ ਮੂੰਹ ਦੇ ਅੰਦਰ ਘੁਮਾਉਣ ਲੱਗਦੀ ਹੈ। ਇਸੇ ਦੌਰਾਨ ਉਹ ਆਪਣੀ ਜੀਭ ਨਾਲ ਉਸ ਧਾਗੇ ਨੂੰ ਇਕ-ਇਕ ਕਰਕੇ ਆਪਸ ਵਿਚ ਜੁੜ ਦਿੰਦੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ।


ਇਸ ਵੀਡੀਓ ਨੂੰ ਦਰਸ਼ਕਾਂ ਵਲੋਂ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ Savvy Tech 24 ਨਾਮ ਦੇ ਪੇਜ 'ਤੇ ਸ਼ੇਅਰ ਕੀਤਾ ਗਿਆ। ਲੋਕਾਂ ਵਲੋਂ ਕਈ ਤਰ੍ਹਾਂ ਦੇ ਪ੍ਰੇਸ਼ਨ ਵੀ ਪੁੱਛੇ ਜਾ ਰਹੇ ਹਨ ਕਿ ਇਸ ਔਰਤ ਨੇ ਅਜਿਹਾ ਕਿਵੇਂ ਕੀਤਾ,ਦਸ ਦੇਈਏ ਕਿ ਇਹ ਵੀਡੀਓ 'ਚ ਇਕ ਚੀਨੀ ਔਰਤ ਆਪਣੇ ਮੂੰਹ 'ਚ ਧਾਗਾ ਪਾ ਕੇ ਇਸ ਨੂੰ ਅਨੋਖੇ ਤਰੀਕੇ ਨਾਲ ਬੁਣਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੇ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਦੀ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਯੂਜ਼ਰਸ ਵੀਡੀਓ ਦੇਖਣ ਤੋਂ ਬਾਅਦ ਆਪਣੀਆਂ ਅੱਖਾਂ 'ਤੇ ਭਰੋਸਾ ਨਹੀਂ ਕਰ ਪਾ ਰਹੇ ਹਨ।

Story You May Like