The Summer News
×
Friday, 17 May 2024

ਜੇਕਰ ਤੁਸੀਂ ਵੀ ਕਰਦੇ ਹੋ ਡਿਜੀਟਲ ਬੈਂਕਿੰਗ ਦੀ ਵਰਤੋਂ ਤਾਂ ਹੋ ਜਾਵੋ ਸਾਵਥਾਨ, ਨਹੀਂ ਤਾਂ ਹੋ ਸਕਦਾ ਹੈ ਤੁਹਾਡਾ ਦੁਗਣਾ ਨੁਕਸਾਨ

ਚੰਡੀਗੜ੍ਹ : ਅੱਜ ਦੇ ਸਮੇਂ 'ਚ ਯੁੱਗ ਬਹੁਤ ਡਿਜੀਟਲ ਹੋ ਗਿਆ ਹੈ। ਲੋਕ ਘਰ ਬੈਠੇ ਹੀ ਡਿਜੀਟਲ ਮਾਧਿਅਮ ਰਾਹੀਂ ਬੈਂਕ ਤੋਂ ਪੈਸੇ ਕਢਵਾਉਂਦੇ ਹਨ ਅਤੇ ਟਿਕਟਾਂ ਵੀ ਬੁੱਕ ਕਰਵਾਉਂਦੇ ਹਨ। ਖਾਸ ਗੱਲ ਇਹ ਹੈ ਕਿ ਇਸ ਦੇ ਲਈ ਲੋਕ ਆਮ ਤੌਰ 'ਤੇ UPI ਜਾਂ ਨੈੱਟ ਬੈਂਕਿੰਗ ਦੀ ਵਰਤੋਂ ਕਰਦੇ ਹਨ। ਕਿਉਂਕਿ ਨੈੱਟ ਬੈਂਕਿੰਗ ਅਤੇ UPI ਰਾਹੀਂ ਪੈਸਾ ਸਭ ਤੋਂ ਆਸਾਨ ਅਤੇ ਤੇਜ਼ ਤਰੀਕਾ ਹੈ। ਦਸ ਦੇਈਏ ਕਿ ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਜਿਵੇਂ ਕਿ , OTP, ਨੈੱਟ ਬੈਂਕਿੰਗ ਪਾਸਵਰਡ, ATM ਪਿੰਨ ਆਦਿ, ਕਦੇ ਵੀ ਕਿਸੇ ਅਣਜਾਣ ਵਿਅਕਤੀ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਅਤੇ ਕਾਰਡ ਦਾ CVV ਨੰਬਰ ਜਾਂ ਕਾਰਡ ਦੀ expiry date ਨੂੰ ਕਦੇ ਵੀ ਸਾਂਝਾ ਨਾ ਕਰੋ।


ਤੁਹਾਨੂੰ ਸਮੇਂ-ਸਮੇਂ 'ਤੇ ਆਪਣੇ ਨੈੱਟ ਬੈਂਕਿੰਗ ਪਾਸਵਰਡ ਬਦਲਦੇ ਰਹਿਣੇ ਚਾਹੀਦੇ ਹਨ। ਇਕ ਅਜਿਹਾ ਪਾਸਵਰਡ ਰੱਖੋ ਜੋ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਨੂੰ ਖੋਲ੍ਹਣਾ ਮੁਸ਼ਕਿਲ ਹੋ ਜਾਵੇ।
ਜਦੋਂ ਤੁਸੀ ਕੋਈ ਵੀ online ਬੈਂਕਿੰਗ ਦਾ ਕੰਮ ਕਰਦੇ ਹੋ ਤਾਂ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਆਪਣੇ ਵੈਬ ਬ੍ਰਾਊਜ਼ਿੰਗ ਇਤਿਹਾਸ ਨੂੰ ਮਿਟਾਉਣਾ ਚਾਹੀਦਾ ਹੈ। ਜਿਸ ਕਾਰਨ  ਤੁਸੀਂ ਕਿਸੇ ਧੋਖਾਧੜੀ ਦਾ ਸ਼ਿਕਾਰ ਦਾ ਬਾਣੋਗੇ। ਇਸ ਦੇ ਨਾਲ ਹੈ ਜੇਕਰ ਤੁਹਾਨੂੰ ਕੋਈ ਬੈਂਕ ਵਲੋਂ ਕੋਈ message ਆਉਂਦਾ ਹੈ, ਤਾਂ ਉਸ ਦੀ ਪਹਿਲਾ ਜਾਂਚ ਕਰੋ ਕਿ ਤੁਸੀਂ ਇਹ ਟ੍ਰਾਂਜੈਕਸ਼ਨ ਕੀਤਾ ਹੈ ਜਾਂ ਨਹੀਂ। ਕਦੇ ਵੀ ਆਪਣੀ ਨਿੱਜੀ ਜਾਣਕਾਰੀ ਕੰਪਿਊਟਰ ਜਾਂ ਨੈੱਟਵਰਕ ਨਾਲ ਸਾਂਝਾ ਨਾ ਕਰੋ।


(ਮਨਪ੍ਰੀਤ ਰਾਓ)


 




Story You May Like