The Summer News
×
Sunday, 19 May 2024

ਹੈਕਰ ਦਾ ਟਵਿੱਟਰ 'ਤੇ ਵੱਡਾ ਸਾਈਬਰ ਹਮਲਾ, 40 ਕਰੋੜ ਯੂਜ਼ਰਜ਼ ਦਾ ਡਾਟਾ ਕੀਤਾ ਚੋਰੀ

ਚੰਡੀਗੜ੍ਹ, 27 ਦਸੰਬਰ। ਟਵਿੱਟਰ 'ਤੇ ਵੱਡਾ ਸਾਈਥਰ ਹਮਲਾ ਹੋਇਆ ਹੈ। ਇਕ ਹੈਕਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਰੀਬ 40 ਕਰੋੜ ਟਵਿੱਟਰ ਯੂਜ਼ਰਸ ਦਾ ਡਾਟਾ ਚੋਰੀ ਕਰ ਲਿਆ ਹੈ। ਤੇ ਇਸ ਨੂੰ ਡਾਰਕ ਵੈੱਬ ’ਤੇ ਵਿਕਰੀ ਲਈ ਰੱਖਿਆ ਗਿਆ ਹੈ।  ਇਜ਼ਰਾਈਲੀ ਸਾਈਬਰ ਫਰਮ ਦੇ ਅਨੁਸਾਰ, ਚੋਰੀ ਹੋਏ ਡਾਟਾ 'ਚ ਹੋਰ ਜਾਣਕਾਰੀ ਦੇ ਨਾਲ-ਨਾਲ ਕਈ ਉੱਚ ਪ੍ਰੋਫਾਈਲ ਉਪਭੋਗਤਾਵਾਂ ਦੇ ਈ-ਮੇਲ ਅਤੇ ਫੋਨ ਨੰਬਰ ਵੀ ਸ਼ਾਮਲ ਹਨ। ਰਿਪੋਰਟ ਮੁਤਾਬਕ, ਡਾਟਾ ਚੋਰੀ ਕਰਨ ਦਾ ਦਾਅਵਾ ਕਰਨ ਵਾਲੇ ਹੈਕਰ ਨੇ ਜੁਰਮਾਨੇ ਤੋਂ ਬਚਨ ਲਈ ਟਵਿੱਟਰ ਨੂੰ ਡਾਟਾ ਖਰੀਦਣ ਲਈ ਕਿਹਾ ਹੈ। ਹੈਕਰ ਨੇ ਕਿਹਾ, ਜੇਕਰ ਟਵਿੱਟਰ ਜਾਂ ਐਲਨ ਮਸਕ ਇਸ ਪੋਸਟ ਨੂੰ ਪੜ੍ਹ ਰਹੇ ਹੋਣ ਤਾਂ 40 ਕਰੋੜ ਯੂਜ਼ਰਸ ਦਾ ਡਾਟਾ ਲੀਕ ਕਰਨ ਦੇ ਜੁਰਮਾਨੇ ਬਾਰੇ ਸੋਚਣ। ਜੁਰਮਾਨੇ ਤੋਂ ਬਚਣ ਲਈ, ਇਸ ਡਾਟਾ ਨੂੰ ਖਰੀਦਣਾ ਸਭ ਤੋਂ ਵਧੀਆ ਵਿਕਲਪ ਹੈ। ਡਾਰਕ ਵੈੱਬ ਇੰਟਰਨੈੱਟ ਦੀ ਦੁਨੀਆ ਦਾ ਉਹ ਹਿੱਸਾ ਹੈ ਜੋ ਆਮ Search ਇੰਜਣਾਂ ਲਈ ਪਹੁੰਚਯੋਗ ਨਹੀਂ ਹੈ ਜ਼ਿਕਰਯੋਗ ਹੈ ਕਿ ਅੱਜਕਲ ਦੇ ਇੰਟਰਨੈੱਟ ਵਾਲੇ ਜ਼ਮਾਨੇ 'ਚ ਹਰੇਕ ਸ਼ਖਸ ਇੰਟਰਨੈੱਟ ਦੀ ਵਰਤੋਂ ਕਰਦਾ ਹੈ ਤੇ ਹਰ ਤਰ੍ਹਾਂ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਖ਼ਾਤਿਆਂ 'ਤੇ ਸਾਂਝੀ ਕਰਦਾ ਹੈ ਤੇ ਇਸ ਰਾਹੀਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੀ ਹੈਕਿੰਗ ਚਿੰਤਾ ਦਾ ਵਿਸ਼ਾ ਹੈ।

Story You May Like