The Summer News
×
Tuesday, 23 April 2024

ਜੇਕਰ ਤੁਸੀ ਵੀ ਪਾਉਣਾ ਚਾਹੁੰਦੇ ਹੋ ਸਫ਼ਲਤਾ ਤਾਂ ਅਪਣਾਓ ਇਹ ਨੁਕਤੇ, ਤੁਹਾਡੇ ਵੀ ਖੁੱਲ ਜਾਣਗੇ ਤਰੱਕੀ ਦੇ ਦਰਵਾਜ਼ੇ

ਮਨਪ੍ਰੀਤ ਰਾਓ, 


ਚੰਡੀਗੜ੍ਹ : ਤੁਹਾਨੂੰ ਦਸ ਦਈਏ ਕਿ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜਿੰਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਤੋਂ ਬਾਅਦ ਵੀ ਸਫਲਤਾ ਨਹੀਂ ਮਿਲਦੀ । ਸਾਡੇ ਆਲੇ-ਦੁਆਲੇ ਕੁਝ ਚੀਜ਼ਾਂ ਦਾ ਬੁਰਾ ਅਤੇ ਚੰਗਾ ਪ੍ਰਭਾਵ ਪੈਦਾ ਰਹਿੰਦਾ ਹੈ।ਅਕਸਰ ਲੋਕਾਂ ਨੂੰ ਪੈਸਿਆਂ ਦੀ ਵੀ ਚਿੰਤਾ ਲੱਗੀ ਰਹਿੰਦੀ ਹੈ।ਇਸ ਲਈ ਘਰ ਵਿੱਚ ਕੁਝ ਚੰਗੀਆਂ ਚੀਜ਼ਾਂ ਰੱਖਣ ਨਾਲ ਸਕਰਾਤਮਕ ਊਰਜ਼ਾ ਦਾ ਪ੍ਰਭਾਵ ਪੈਦਾ ਹੈ। ਮੰਨਿਆ ਜਾਂਦਾ ਹੈ ਕਿ ਘਰ ਵਿੱਚ ਖੁਸ਼ਹਾਲੀ ਅਤੇ ਸਕਰਾਤਮਕ ਊਰਜਾ ਨਾਲ ਸਾਡੇ ਸਫਲਤਾ ਦੇ ਰਸਤੇ ਖੁੱਲ ਜਾਂਦੇ ਹਨ।


ਚਲੋ ਜਾਣਦੇ ਹਾਂ ਉਹਨਾਂ ਚੀਜ਼ਾਂ ਬਾਰੇ ਜੋ ਸਾਨੂੰ ਸਕਰਾਤਮਕ ਊਰਜਾ ਦੇਣ ਵਿੱਚ ਸਾਡੀ ਮਦਦ ਕਰਦੀਆਂ ਹਨ।


1. ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਤਾਂ ਤੁਸੀ ਆਪਣੇ ਘਰ ਵਿੱਚ ਉੱਤਰ ਦਿਸ਼ਾ ਵੱਲ ਇੱਕ ਕੱਚ ਦੇ ਭਾਂਡੇ ਵਿੱਚ ਚਾਂਦੀ ਦਾ ਸਿੱਕਾ ਰੱਖ ਦੇਵੋ। ਤੁਹਾਡੀ ਤਰੱਕੀ ਵਿੱਚ ਵਾਧਾ ਹੋਣ ਲੱਗ ਜਾਵੇਗਾ।


2. ਜੇਕਰ ਤੁਸੀ ਆਪਣੇ ਕਾਰੋਬਾਰ ਵਿੱਚ ਵਾਧਾ ਪਾਉਣਾ ਚਾਹੁੰਦੇ ਹੋ ਤਾਂ ਉੱਤਰ ਦਿਸ਼ਾ ਵੱਲ ਇੱਕ ਚਾਂਦੀ ਦਾ ਕੱਛੂ ਰੱਖੋ ਲਵੋ ਅਤੇ ਉਸ ਨੂੰ ਵਾਰ- ਵਾਰ ਸਮੇਂ ਸਿਰ ਸਾਫ਼ ਕਰਦੇ ਰਹੋ।


3. ਵਸਤੂ ਅਨੁਸਾਰ ਘਰ ਵਿੱਚ ਆਂਲਵੇ ਅਤੇ ਤੁਲਸੀ ਦਾ ਪੌਦਾ ਲਗਾਉਣ ਨਾਲ ਸਕਰਾਤਮਕ ਊਰਜਾ ਆੳੇੁਦੀ ਹੈ, ਇਨ੍ਹਾਂ ਦੀ ਪੂਜਾ ਕਰਨ ਨਾਲ ਘਰ ਵਿੱਚ ਖੁਸ਼ਹਾਲੀ, ਸਾਂਤੀ ਅਤੇ ਬਰਕਤ ਦਾ ਵਾਸ ਹੁੰਦਾ ਹੈ।


 


Story You May Like