The Summer News
×
Sunday, 12 May 2024

World Chocolate day : ਕਦੇਂ ਤੁਸੀਂ 20 ਲੱਖ 55 ਹਜ਼ਾਰ ਰੁਪਏ ਦੀ ਚਾਕਲੇਟ ਖਾਂਦੀ ਹੈ, ਨਹੀਂ ਤਾਂ ਜਾਣੋ ਇਸ ਜਗ੍ਹਾ ਮਿਲਦੀ ਹੈ ਇਹ Choco

 


ਚੰਡੀਗੜ੍ਹ :  ਦੁਨੀਆ ਦੇ ਜ਼ਿਆਦਾਤਰ ਚਾਕਲੇਟ ਖਾਣ ਦੇ ਸ਼ੌਕਿਨ ਹਨ। ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਕਿ ਚਾਕਲੇਟ ਖਾਂਦੇ ਬਿਨਾ ਰਹਿ ਨਹੀਂ ਸਕਦੇ। ਇਸ ਦੌਰਾਨ ਹੀ ਦੁਨੀਆਂ ਵਿਚ ਸਭ ਤੋਂ ਸਸਤੀ ਚਾਕਲੇਟ ਵੀ ਹੁੰਦੀ ਹੈ ਅਤੇ ਸਭ ਤੋਂ ਜ਼ਿਆਦਾ ਮਹਿੰਗੀ ਚਾਕਲੇਟ ਵੀ ਹੁੰਦੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਇਕ ਅਜਿਹਾ ਦੇਸ਼ ਹੈ ਜਿਸ ਦੇਸ਼ ਦੀ ਚਾਕਲੇਟ ਨੂੰ ਸਭ ਤੋਂ ਵੱਧ ਮਹਿੰਗੀ ਮੰਨਿਆ ਜਾਂਦਾ ਹੈ।


ਚਾਕਲੇਟ ਤਾਂ ਹਰ ਜਗ੍ਹਾ ਮਿਲ ਜਾਂਦੀ ਹੈ ਪਰ ਸਭ ਤੋਂ ਵੱਧ ਮਸ਼ਹੂਰ ਚਾਕਲੇਟ ਸਭ ਤੋਂ ਜ਼ਿਆਦਾ ਜਰਮਨੀ ਤੋਂ ਮਿਲਦੀ ਹੈ। ਜਰਮਨੀ ਦਾ ਇਕ ਅਜਿਹਾ ਸ਼ਹਿਰ ਹੈ ਜਿੱਥੇ ਜ਼ਿਆਦਾਤਰ ਲੋਕ ਮਸ਼ਹੂਰ ਚਾਕਲੇਚ ਖਾਣ ਹੀ ਜਾਂਦੇ ਹਨ ਉਸ ਥਾਂ ਦਾ ਨਾਮ ਕੋਲੋਨ ਹੈ। ਇੱਥੋਂ ਦੀਆਂ ਚਾਕਲੇਟਾਂ ਸਿਰਫ ਜਰਮਨੀ ਵਿਚ ਹੀ ਨਹੀਂ ਸਗੋਂ ਅਮਰੀਕਾ ਤੋਂ ਇਲਾਵਾ ਹੋਰ ਵੀ ਕਾਫੀ ਦੇਸ਼ ਹਨ ਜਿੱਥੇ ਇਹਨਾਂ ਦੀ ਵਿਕਰੀ ਹੁੰਦੀ ਹੈ। ਇਨਾਂ ਹੀ ਇਸ ਦੀ ਕੀਮਤ ਕਾਫੀ ਜ਼ਿਆਦਾ ਦੱਸੀ ਗਈ ਹੈ। ਪਰ ਕਿਹਾ ਜਾਂਦਾ ਹੈ ਇਸ ਦਾ ਸੁਆਦ ਇੰਨਾ ਜ਼ਿਆਦਾ ਵਧੀਆ ਹੁੰਦਾ ਹੈ ਕਿ ਲੋਕ ਇਸ ਨੂੰ ਇਕ ਵਾਰ ਤਾਂ ਜ਼ਰੂਰ ਖਾਂਦੇ ਹਨ।  


ਦੁਨੀਆ ਦੀ ਇਕਲੌਤੀ ਮਹਿੰਗੀ ਚਾਕਲੇਟ ਜੋ ਹੈ ਉਸ ਦਾ ਨਾਮ Frrrozen Haute Chocolate ਹੈ। ਜਿਸ ਚਾਕਲੇਟ ਦਾ ਨਾਮ ਹੀ ਸ਼ਾਨਦਾਰ ਹੋਵੇ ਉਸ ਦਾ ਸੁਆਦ ਤਾ ਲਾਜਵਾਬ ਹੀ ਹੋਵੇਗਾ। ਇਹ ਚਾਕਲੇਟ ਪੂਰੀ ਦੁਨੀਆ ਦੇ ਵਿਚ ਮਸ਼ਹੂਰ ਹੈ। ਇਸ ਨੂੰ ਕਈ ਵੱਡੇ ਵੱਡੇ ਅਦਾਕਾਰਾਂ ਨੇ ਵੀ try ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਚਾਕਲੇਟ ਦਾ ਨਾਮ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੈ। ਤੁਸੀਂ ਇਸ ਦੀ ਤਸਵੀਰ ਦੇਖੀ ਹੀ ਹੋਵੇਗੀ ਇਹ ਚਿੱਟੇ diamonds ਨਾਲ ਜੜੇ ਸੋਨੇ ਦੇ ਕਟੋਰੇ ਵਿੱਚ ਪਰੋਸੀ ਜਾਂਦੀ ਹੈ। ਇਸ ਮਸ਼ਹੂਰ ਚਾਕਲੇਟ ਦੀ ਕੀਮਤ 25000 ਡਾਲਰ ਹੈ। ਇਹ ਲਗਭਗ 20 ਲੱਖ 55 ਹਜ਼ਾਰ ਰੁਪਏ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਜ਼ਿਆਦਾ ਮਹਿੰਗੀ ਚਾਕਲੇਟ ਕੌਣ ਹੀ ਖਾਂਦਾ ਹੋਵੇਗਾ।


(Sonam Malhotra)

Story You May Like