ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਦਾਖਾ ਵਿਖੇ ਕੀਤੀਆਂ ਤੂਫਾਨੀ ਮੀਟਿੰਗਾਂ, ਲੋਕਾਂ ਨੇ ਜਿੱਤ ਦਾ ਦਵਾਇਆ ਭਰੋਸਾ
OMG ! ਇਸ ਮੁੰਡੇ ਨੇ 2 ਸਾਲਾਂ 'ਚ ਦਿੱਤੇ 20 ਅੰਡੇ, ਡਾਕਟਰ ਵੀ ਜਾਣ ਕੇ ਰਹਿ ਗਏ ਹੈਰਾਨ
ਚੰਡੀਗੜ੍ਹ : ਦੁਨੀਆ 'ਤੇ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਅਸੀਂ ਹੈਰਾਨ ਹੋ ਜਾਂਦੇ ਹਨ। ਕਹਿੰਦੇ ਹਨ ਕਿ ਕੁਦਰਤ ਇਕ ਅਜਿਹਾ ਕ੍ਰਿਸ਼ਮਾ ਹੈ,ਜਿਸ ਵਿਚ ਅਨੇਕਾਂ ਹੀ ਰਾਜ ਲੁਕੇ ਹੋਏ ਹਨ। ਇਸਦੇ ਨਾਲ ਹੀ ਕਈ ਦੇਸ਼ ਅਜਿਹੇ ਹਨ,ਜਿਥੇ 'ਚ ਅਨੇਕਾਂ ਹੀ ਅਜਿਹੀਆਂ ਘਟਨਾਵਾਂ ਹੋਈਆਂ ਹਨ,ਜਿਹਨਾਂ ਬਾਰੇ ਕਦੇ ਅਸੀਂ ਸੋਚ ਵੀ ਨਹੀਂ ਸਕਦੇ। ਚਲੋ ਤੁਹਾਨੂੰ ਇਕ ਅਜਿਹੀ ਘਟਨਾ ਬਾਰੇ ਦੱਸਦੇ ਹਾਂ,ਜਿਸ ਨੂੰ ਸੁਣਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਕੀ ਤੁਸੀ ਕਦੇ ਸੋਚਿਆ ਹੈ ਕਿ ਕੋਈ ਇਨਸਾਨ ਵੀ ਆਂਡੇ ਦੇ ਸਕਦਾ ਹੈ ?
ਹਾਂਜੀ ਅਜਿਹਾ ਹੋਇਆ ਹੈ। ਜਾਣਕਰੀ ਮੁਤਾਬਕ ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਇੰਡੋਨੇਸ਼ੀਆ ਤੋਂ ਇੱਕ ਖਬਰ ਸਾਹਮਣੇ ਆਈ ਸੀ ਕਿ ਉੱਥੇ ਇੱਕ 14 ਸਾਲ ਦੇ ਲੜਕੇ ਨੇ ਅਚਾਨਕ ਅੰਡੇ ਦੇਣੇ ਸ਼ੁਰੂ ਕਰ ਦਿੱਤੇ। ਸੂਤਰਾਂ ਮੁਤਾਬਕ ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਸੀ ਕਿ ਉਸਨੇ ਦੋ ਸਾਲਾਂ ਵਿੱਚ ਕੁੱਲ 20 ਅੰਡੇ ਦਿੱਤੇ ਹਨ।
ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਲੜਕੇ ਨੂੰ ਡਾਕਟਰਾਂ ਕੋਲ ਵੀ ਦਿਖਾਇਆ ਸੀ। ਦੱਸਿਆ ਜਾਂਦਾ ਹੈ ਕਿ ਪਹਿਲਾਂ ਤਾਂ ਪਰਿਵਾਰ ਵਾਲੇ ਹੀ ਇਸ ਘਟਨਾ ਨੂੰ ਦੇਖ ਕੇ ਹੈਰਾਨ ਰਹਿ ਗਏ, ਫਿਰ ਜਦੋਂ ਉਨ੍ਹਾਂ ਨੇ ਡਾਕਟਰ ਕੋਲ ਪਹੁੰਚ ਕੇ ਸਾਰੀ ਗੱਲ ਦੱਸੀ ਤਾਂ ਡਾਕਟਰ ਵੀ ਹੈਰਾਨ ਰਹਿ ਗਏ। ਦੱਸ ਦਿੰਦੇ ਹਾਂ ਕਿ ਅਕਸਰ ਤੁਸੀਂ ਨੇ ਬਹੁਤ ਸਾਰੀਆਂ ਘਟਨਾਵਾਂ ਦੇਖੀਆਂ ਹੋਣਗੀਆਂ,ਪ੍ਰੰਤੂ ਅਜਿਹਾ ਮਾਮਲਾ ਅੱਜ ਤੱਕ ਨਹੀਂ ਸੁਣਿਆ ਹੋਣਾ ਕਿ ਕਿਸੇ ਇਨਸਾਨ ਨੇ ਆਂਡੇ ਦਿੱਤੇ ਹੋਣ।
ਜਾਣਕਾਰੀ ਮੁਤਾਬਕ ਡਾਕਟਰ ਦੇ ਸਾਹਮਣੇ ਵੀ ਦਿੱਤੇ ਹਨ! ਆਂਡੇ
ਦੱਸ ਦਈਏ ਕਿ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਇਹ ਪੂਰੀ ਘਟਨਾ ਇੰਡੋਨੇਸ਼ੀਆ ਦੇ ਇੱਕ ਕਸਬੇ ਵਿੱਚ ਵਾਪਰੀ ਸੀ । ਜਿੱਥੇ ਇੱਕ 14 ਸਾਲ ਦਾ ਲੜਕਾ ਪਿਛਲੇ ਦੋ ਸਾਲਾਂ ਤੋਂ ਅੰਡੇ ਦੇ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਜਦੋ ਡਾਕਟਰਾਂ ਨੇ ਉਸ ਲੜਕੇ ਨੂੰ ਕੁਝ ਦਿਨਾਂ ਤੱਕ ਨਿਗਰਾਨੀ ਹੇਠ ਰੱਖਿਆ ਤਾਂ ਉੱਥੇ ਪਤਾ ਲੱਗਾ ਕਿ ਉਸ ਨੇ ਹਸਪਤਾਲ ਵਿੱਚ ਵੀ ਦੋ ਅੰਡੇ ਦਿੱਤੇ ਹਨ। ਜਿਸ ਤੋਂ ਬਾਅਦ ਡਾਕਟਰ ਵੀ ਇਸ ਬਿਮਾਰੀ ਨੂੰ ਦੇਖ ਕੇ ਹੈਰਾਨ ਰਹਿ ਗਏ।
ਇਸਦੇ ਨਾਲ ਹੀ ਦੱਸ ਦੇਈਏ ਕਿ ਜਦੋ ਡਾਕਟਰ ਇਸ ਬਿਮਾਰੀ ਨੂੰ ਸਮਝ ਨਾ ਸਕੇ ਤਾਂ ਉਹਨਾਂ ਨੇ ਫਿਰ ਲੜਕੇ ਦਾ ਐਕਸਰਾ ਕਰਵਾਇਆ। ਜਿਸ ਤੋਂ ਬਾਅਦ ਡਾਕਟਰਾਂ ਨੂੰ ਪਤਾ ਲਗਾ ਕਿ ਅਕਮਲ (ਯਾਨੀ ਕਿ ਉਸ ਲੜਕੇ )ਦੇ ਸਰੀਰ 'ਚ ਅੰਡੇ ਹਨ! ਪਰ ਉਹ ਉਸਦੇ ਸਰੀਰ 'ਚ ਕਿਵੇਂ ਆਏ,ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸੇ ਕਰਕੇ ਅੱਜ ਤੱਕ ਡਾਕਟਰਾਂ ਨੂੰ ਇਸ ਬਿਮਾਰੀ ਦਾ ਸਹੀ ਕਾਰਨ ਪਤਾ ਨਹੀਂ ਲੱਗਾ ਅਤੇ ਨਾ ਹੀ ਉਸ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਕਿਸੇ ਵਿਅਕਤੀ ਨੂੰ ਇਹ ਬਿਮਾਰੀ ਹੋਈ।
ਇਸਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਇਸ ਘਟਨਾ ਦੀ ਖਬਰ ਜਦੋਂ ਸੋਸ਼ਲ ਮੀਡੀਆ 'ਤੇ ਫੈਲੀ ਤਾਂ ਲੋਕਾਂ ਨੇ ਕਈ ਪ੍ਰਕਾਰ ਦੀਆ ਟਿੱਪਣੀਆਂ ਕਰਨੀਆਂ ਸ਼ੁਰੂ ਕੀਤੀਆਂ। ਕਈ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ "ਸ਼ਇਦ ਉਸ ਲੜਕੇ ਨੇ ਪਹਿਲਾ ਆਪਣੇ ਸਰੀਰ 'ਚ ਅੰਡੇ ਰੱਖੇ ਹੋਣਗੇ ,ਕਹਿਣ ਦਾ ਮਤਲਬ ਉਹ ਲੜਕਾ ਉਹਨਾਂ ਅੰਡਿਆ ਨੂੰ ਨਿਗਲ ਲੈਂਦਾ ਸੀ ਅਤੇ ਬਾਅਦ 'ਚ ਉਨ੍ਹਾਂ ਨੂੰ ਸਟੂਲ ਰਾਹੀਂ ਬਾਹਰ ਕੱਢਦਾ ਸੀ।" ਹਾਲਾਂਕਿ ਇਸ ਬਿਮਾਰੀ ਦਾ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਸਕਿਆ। ਕਿਹਾ ਜਾਂਦਾ ਹੈ ਕਿ ਉਸ ਘਟਨਾ ਤੋਂ ਬਾਅਦ ਅਜਿਹੀ ਬਿਮਾਰੀ ਅੱਜ ਤੱਕ ਕਿਸੇ ਨੂੰ ਨਹੀਂ ਹੋਈ।
(ਮਨਪ੍ਰੀਤ ਰਾਓ)