The Summer News
×
Sunday, 28 April 2024

ਜਾਣੋਂ, ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਨਾਲ ਕਿਸ ਗੱਲ ਕਰਕੇ ਕੀਤਾ ਜਾ ਰਿਹੈ ਪੱਖਪਾਤ

ਚੰਡੀਗੜ੍ਹ, 16 ਅਪ੍ਰੈਲ : ਕੈਨੇਡਾ ਸਰਕਾਰ ਵਲੋਂ ਵਿਦੇਸ਼ੀ ਵਿਦਿਆਰਥੀਆਂ ਨਾਲ ਕੈਨੇਡੀਅਨ ਵਿਦਿਆਰਥੀਆਂ ਦੇ ਮੁਕਾਬਲੇ ਸਮੈਸਟਰ ਫ਼ੀਸ ਦੇ ਮਾਮਲੇ ਵਿੱਚ ਪੰਜ ਗੁਣਾਂ ਵੱਧ ਫ਼ੀਸ ਲਈ ਜਾ ਰਹੀ ਹੈ। ਜਿਸ ਨੇ ਕੈਨੇਡਾ ਸਰਕਾਰ ਵਲੋਂ ਵਿਦੇਸ਼ੀ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਮਾਮਲੇ ਨੂੰ ਵਿਦਿਆਰਥੀਆਂ ਨੇ ਵਾਰ ਵਾਰ ਚੁੱਕਿਆ ਜਾ ਰਿਹਾ ਹੈ। ਇਸੇ ਹੀ ਮੁੱਦੇ ਨੂੰ ਮੋਹਾਲੀ ਦੇ ਇੱਕ ਨੌਜਵਾਨ ਨੇ ਕੈਨੇਡਾ ਵਿੱਚ ਅਗਲੀਆਂ ਆਮ ਚੋਣਾਂ ਲਈ ਵਿਰੋਧੀ ਧਿਰ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ਤੇ ਵਿਦੇਸ਼ੀ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਉਠਾਇਆ। ਮੋਹਾਲੀ ਦੇ ਇਸ ਵਿਦਿਆਰਥੀ ਨੇ ਬਰੈਂਮਪਟਨ ਪਹੁੰਚੇ ਪਾਇਰੇ ਪੋਇਲੀਵਰੇ ਸਾਹਮਣੇ ਵਿਦਿਆਰਥੀਆਂ ਦੇ ਮੁੱਦੇ ਉਠਾਉਂਦੇ ਹੋਏ ਕਿਹਾ ਕਿ ਕੈਨੇਡਾ ‘ਚ ਇਕ ਹੀ ਕੋਰਸ ਤੇ ਇਕ ਹੀ ਸਮੈਸਟਰ ਦੀ ਫੀਸ ਦੇ ਮਾਮਲੇ ‘ਚ ਵਿਦੇਸ਼ੀ ਵਿਦਿਆਰਥੀਆਂ ਨਾਲ ਪੱਖਪਾਤ ਕੀਤਾ ਜਾਂਦਾ ਹੈ।


ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਜੰਮਪਲ ਵਿਦਿਆਰਥੀਆਂ ਤੋਂ 2 ਹਜ਼ਾਰ ਡਾਲਰ ਫੀਸ ਲਈ ਜਾਂਦੀ ਹੈ, ਜਦੋਂ ਕਿ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਤੋਂ ਇਹ ਫੀਸ 10 ਹਜ਼ਾਰ ਡਾਲਰ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਨਾਲ ਇਹ ਵੱਡਾ ਧੱਕਾ ਹੈ।ਕਰਨਵੀਰ ਨੇ ਅੱਗੇ ਕਿਹਾ ਕਿ ਮੰਦੀ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਕੰਮ ਵੀ ਨਹੀਂ ਮਿਲ ਰਿਹਾ। ਨਵਕਿਰਨ ਨੇ ਮੰਗ ਕੀਤੀ ਕਿ ਫੀਸਾਂ ਵਿਚਲੇ ਇਸ ਫਰਕ ਨੂੰ ਘੱਟ ਕੀਤਾ ਜਾਵੇ। ਨਵਕਿਰਨ ਸਿੰਘ ਨੇ ਇਹ ਮੰਗਾਂ ਕਨੇਡੀਅਨ ਆਗੂ ਵਲੋਂ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਮੌਕੇ ਉਠਾਈਆਂ। ਮੋਹਾਲੀ ਦੇ ਨੌਜਵਾਨ ਨਵਕਿਰਨ ਵੱਲੋਂ ਦਿੱਤੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਕਨੇਡਾ ‘ਚ ਵਿਰੋਧੀ ਧਿਰ ਦੇ ਆਗੂ ਪਾਇਰੇ ਪੋਇਲੀਵਰੇ ਨੇ ਕਿਹਾ ਕਿ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਫੀਸਾਂ ਦੇ ਇਸ ਅੰਤਰ ਨੂੰ ਖਤਮ ਕਰਨ ਲਈ ਕੰਮ ਕਰਨਗੇ।

Story You May Like