The Summer News
×
Sunday, 12 May 2024

ਸਰਕਾਰ ਦੀ ਚੇਤਾਵਨੀ! ਜੇਕਰ ਤੁਸੀਂ ਇਸ ਵੈੱਬ ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋ ਤਾਂ ਤੁਰੰਤ ਕਰੋ ਇਹ ਕੰਮ, ਹੈਕਰ ਤੁਹਾਡਾ ਕੁਛ ਵੀ ਨਹੀਂ ਕਰ ਸਕਦੇ

ਇੰਟਰਨੈੱਟ ਦੀ ਦੁਨੀਆ 'ਚ ਧੋਖਾਧੜੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਅਤੇ ਹੁਣ ਇਕ ਹੋਰ ਨਵੇਂ ਖਤਰੇ ਦੀ ਜਾਣਕਾਰੀ ਸਾਹਮਣੇ ਆਈ ਹੈ। ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In), ਭਾਰਤ ਸਰਕਾਰ ਦੇ ਅਧੀਨ ਇੱਕ ਏਜੰਸੀ, ਲਗਾਤਾਰ ਵੈੱਬ ਬ੍ਰਾਊਜ਼ਰਾਂ ਨੂੰ ਲੈ ਕੇ ਅਲਰਟ ਜਾਰੀ ਕਰ ਰਹੀ ਹੈ, ਅਤੇ ਹੁਣ ਇਸ ਹਫਤੇ ਫਿਰ CERT-In ਨੇ ਹੋਰ ਸੁਰੱਖਿਆ ਲਈ ਅਲਰਟ ਕੀਤਾ ਹੈ। ਇਸ ਵਾਰ ਇਹ ਮੋਜ਼ੀਲਾ ਦੇ ਫਾਇਰਫਾਕਸ ਵੈੱਬ ਬ੍ਰਾਊਜ਼ਰ ਨਾਲ ਸਬੰਧਤ ਹੈ। ਸੁਰੱਖਿਆ ਏਜੰਸੀ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਫਾਇਰਫਾਕਸ 'ਚ ਇਕ ਨਹੀਂ ਸਗੋਂ ਕਈ ਸੁਰੱਖਿਆ ਸਮੱਸਿਆਵਾਂ ਹਨ, ਜਿਸ ਕਾਰਨ ਹੈਕਰ ਆਸਾਨੀ ਨਾਲ ਯੂਜ਼ਰ ਦੇ ਡਿਵਾਈਸ 'ਚ ਆਪਣਾ ਰਸਤਾ ਬਣਾ ਸਕਦੇ ਹਨ।


ਵੈੱਬ ਬ੍ਰਾਊਜ਼ਰ 'ਚ ਮੌਜੂਦ ਸਮੱਸਿਆਵਾਂ ਦੇ ਕਾਰਨ ਹੈਕਰ ਯੂਜ਼ਰ ਨੂੰ ਨਿਸ਼ਾਨਾ ਬਣਾ ਸਕਦੇ ਹਨ, ਜੋ ਕਾਫੀ ਖਤਰਨਾਕ ਹੋ ਸਕਦਾ ਹੈ। ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਫਾਇਰਫਾਕਸ ਦੇ ਕਿਹੜੇ ਸੰਸਕਰਣ ਸੁਰੱਖਿਆ ਸਮੱਸਿਆ ਤੋਂ ਪ੍ਰਭਾਵਿਤ ਹਨ ਅਤੇ ਕਿਹੜੇ ਪਲੇਟਫਾਰਮ ਖਤਰੇ ਵਿੱਚ ਹਨ?


ਸੁਰੱਖਿਆ ਏਜੰਸੀ ਦਾ ਕਹਿਣਾ ਹੈਕਿ ਜੇਕਰ ਤੁਸੀਂ 115.5.0 ਤੋਂ ਪਹਿਲਾਂ ਫਾਇਰਫਾਕਸ ਈਐਸਆਰ ਵਰਜ਼ਨ, 120 ਤੋਂ ਪਹਿਲਾਂ ਫਾਇਰਫਾਕਸ ਆਈਓਐਸ ਵਰਜ਼ਨ ਜਾਂ 115.5 ਤੋਂ ਪਹਿਲਾਂ ਮੋਜ਼ੀਲਾ ਥੰਡਰਬਰਡ ਵਰਜ਼ਨ ਦੀ ਵਰਤੋਂ ਕਰ ਰਹੇ ਹੋ ਤਾਂ ਸਾਵਧਾਨ ਰਹਿਣ ਦੀ ਸਖ਼ਤ ਲੋੜ ਹੈ।


ਹੁਣ ਜਦੋਂ CERT-In ਨੇ ਫਾਇਰਫਾਕਸ ਵਿੱਚ ਸੁਰੱਖਿਆ ਮੁੱਦਿਆਂ ਲਈ ਇੱਕ ਚੇਤਾਵਨੀ ਜਾਰੀ ਕੀਤੀ ਹੈ ਏਜੰਸੀ ਨੇ ਉਹਨਾਂ ਚੀਜ਼ਾਂ ਦੀ ਇੱਕ ਸੂਚੀ ਵੀ ਸਾਂਝੀ ਕੀਤੀ ਹੈ ਜੋ ਉਪਭੋਗਤਾਵਾਂ ਨੂੰ ਆਪਣੇ ਬ੍ਰਾਊਜ਼ਰ ਅਤੇ ਡਿਵਾਈਸਾਂ ਨੂੰ ਕਿਸੇ ਵੀ ਸੰਭਾਵੀ ਖਤਰੇ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ।


ਸੁਰੱਖਿਆ ਏਜੰਸੀ ਦਾ ਕਹਿਣਾ ਹੈਕਿ ਫਾਇਰਫਾਕਸ ਬ੍ਰਾਊਜ਼ਰ ਨੂੰ ਤੁਰੰਤ ਅਪਡੇਟ ਕਰੋ ਜੋ ਤੁਹਾਡੀ ਡਿਵਾਈਸ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈਕਿ ਇਹ ਯਕੀਨੀ ਬਣਾਓ ਕਿ ਤੁਹਾਡੀ ਡਿਵਾਈਸ 'ਤੇ ਫਾਇਰਫਾਕਸ ਬ੍ਰਾਊਜ਼ਰ ਲਈ ਆਟੋਮੈਟਿਕ ਅਪਡੇਟ ਐਕਟੀਵੇਟ ਹੋਵੇ।


ਇਹ ਵੀ ਕਿਹਾ ਗਿਆ ਹੈਕਿ ਮੈਸੇਜ ਜਾਂ ਈਮੇਲ ਰਾਹੀਂ ਅਣਜਾਣ ਭੇਜਣ ਵਾਲਿਆਂ ਦੇ ਲਿੰਕ ਅਤੇ ਅਟੈਚਮੈਂਟ ਤੇ ਕਲਿੱਕ ਨਾ ਕਰੋ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਹਫਤਿਆਂ ਵਿੱਚ CERT-In ਨੇ ਕ੍ਰੋਮ ਅਤੇ ਐਂਡਰਾਇਡ ਤੇ ਕੁਝ Adobe ਐਪਸ ਦੇ ਨਾਲ ਸੁਰੱਖਿਆ ਸਮੱਸਿਆਵਾਂ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਸੀ।

Story You May Like