The Summer News
×
Saturday, 11 May 2024

ਸ਼ਰਧਾਲੂਆਂ ਲਈ ਖੁਸ਼ਖਬਰੀ, ਅਯੁੱਧਿਆ ਜਾਣ ਲਈ ਜਲਦ ਹੀ ਸਪੈਸ਼ਲ ਟਰੇਨ ਦੀ ਬੁਕਿੰਗ ਹੋਵੇਗੀ ਸ਼ੁਰੂ

ਚੰਡੀਗੜ੍ਹ : ਅਯੁੱਧਿਆ (ਉੱਤਰ ਪ੍ਰਦੇਸ਼) ਸ਼੍ਰੀ ਰਾਮ ਦੇ ਦਰਸ਼ਨ ਕਰਨ ਦੇ ਚਾਹਵਾਨ ਪ੍ਰਸ਼ੰਸਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਅਯੁੱਧਿਆ ਲਈ ਸਪੈਸ਼ਲ ਟਰੇਨ ਸ਼ੁਰੂ ਹੋਣ ਜਾ ਰਹੀ ਹੈ। ਇਹ ਟਰੇਨ 8 ਫਰਵਰੀ ਨੂੰ ਚਲਾਈ ਜਾ ਰਹੀ ਹੈ। ਇਸ ਟਰੇਨ 'ਚ ਸਫਰ ਕਰਕੇ ਸੂਬੇ ਦੇ ਲੋਕ ਸ਼੍ਰੀ ਰਾਮ ਦੇ ਦਰਸ਼ਨਾਂ ਲਈ ਅਯੁੱਧਿਆ ਜਾ ਸਕਣਗੇ। ਊਨਾ, ਕਾਂਗੜਾ, ਹਮੀਰਪੁਰ, ਬਿਲਾਸਪੁਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ, ਹਰਿਆਣਾ ਦੇ ਸ਼ਰਧਾਲੂ ਵੀ ਇਸ ਟਰੇਨ ਦਾ ਲਾਭ ਉਠਾਉਣਗੇ।


ਦੱਸਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਤੋਂ ਆਨਲਾਈਨ ਅਤੇ ਆਫਲਾਈਨ ਟਿਕਟ ਬੁਕਿੰਗ ਸ਼ੁਰੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਨਵੇਂ ਸਾਲ 'ਚ 22 ਜਨਵਰੀ 2024 ਨੂੰ ਸ਼੍ਰੀ ਰਾਮ ਅਯੁੱਧਿਆ 'ਚ ਨਵੇਂ ਬਣੇ ਵਿਸ਼ਾਲ ਮੰਦਰ ਦੇ ਪਵਿੱਤਰ ਸਥਾਨ 'ਤੇ ਬਿਰਾਜਮਾਨ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਲੋਕਾਂ ਦੀ ਸਹੂਲਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ 'ਤੇ ਦੇਸ਼ ਭਰ ਤੋਂ 1000 ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚੋਂ ਇਕ ਟਰੇਨ ਹਿਮਾਚਲ ਦੇ ਊਨਾ ਤੋਂ ਸ਼ੁਰੂ ਹੋਵੇਗੀ।


ਹਿਮਾਚਲ ਤੋਂ ਅਯੁੱਧਿਆ ਲਈ ਰੇਲਗੱਡੀ 7 ਫਰਵਰੀ ਨੂੰ ਦੁਪਹਿਰ 3.50 ਵਜੇ ਊਨਾ ਦੇ ਅੰਬ-ਅੰਦੌਰਾ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਇਸ ਤੋਂ ਬਾਅਦ ਅੰਬ-ਅਦੌਰਾ ਤੋਂ ਊਨਾ, ਚੰਡੀਹ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਆਜ਼ਮਗੜ੍ਹ, ਲਖਨਊ ਤੋਂ ਹੁੰਦੇ ਹੋਏ ਰੇਲਗੱਡੀ 8 ਫਰਵਰੀ ਨੂੰ ਸਵੇਰੇ 9.25 ਵਜੇ ਸਿੱਧੀ ਅਯੁੱਧਿਆ ਪਹੁੰਚੇਗੀ। ਇੱਕ ਦਿਨ ਦੇ ਦਰਸ਼ਨਾਂ ਤੋਂ ਬਾਅਦ ਇਹ ਟਰੇਨ ਦੂਜੇ ਦਿਨ 9 ਫਰਵਰੀ ਨੂੰ ਸਵੇਰੇ 11.45 ਵਜੇ ਸ਼ਰਧਾਲੂਆਂ ਨਾਲ ਚੱਲੇਗੀ। ਜਾਣ ਦੇ ਚਾਹਵਾਨ ਸ਼ਰਧਾਲੂਆਂ ਨੂੰ ਦੱਸ ਦੇਈਏ ਕਿ ਇਸ ਸਪੈਸ਼ਲ ਟਰੇਨ ਵਿੱਚ 10 ਏਸੀ ਕੋਚ ਅਤੇ 10 ਸਲੀਪਰ ਕੋਚ ਹੋਣਗੇ।

Story You May Like