The Summer News
×
Tuesday, 21 May 2024

ਗਰਮੀ ‘ਚ ਠੰਡ ਦਾ ਅਹਿਸਾਸ, ਹਿਮਾਚਲ ਪ੍ਰਦੇਸ਼ ਦੇ ਇਹਨਾਂ ਇਲਾਕਿਆਂ ‘ਚ ਹੋ ਰਹੀ ਬਰਫ਼ਬਾਰੀ

ਚੰਡੀਗੜ੍ਹ : ਗਰਮੀ ‘ਚ ਠੰਡ ਦਾ ਅਹਿਸਾਸ ਜੀ ਹਾਂ, ਲੰਬੇ ਸਮੇਂ ਤੋਂ ਗਰਮੀ ਨਾਲ ਮੌਸਮ ਬੇਹਾਲ ਹੋਇਆ ਪਿਆ ਹੈ। ਜਿਸ ਨਾਲ ਲੋਕਾਂ ਨੂੰ ਵੀ ਇਸ ਗਰਮੀ ਨੂੰ ਸਹਿਣਾ ਪੈ ਰਿਹਾ ਹੈ। ਕਾਫੀ ਸਮੇਂ ਬਾਅਦ ਹਿਮਾਚਲ ‘ਚ ਫਿਰ ਤੋਂ ਮੌਸਮ ਨੇ ਕਰਵਟ ਲਈ ਹੈ। ਜਿਸ ਦੌਰਾਨ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਕਈ ਇਲਾਕਿਆਂ ‘ਚ ਰਾਹਤ ਦੀ ਬਾਰਿਸ਼ ਹੋਈ। ਮੀਂਹ ਦੇ ਨਾਲ-ਨਾਲ ਮੰਡੀ, ਸ਼ਿਮਲਾ, ਕੁੱਲੂ, ਚੰਬਾ ਸਮੇਤ ਕਈ ਇਲਾਕਿਆਂ ‘ਚ ਗੜੇ ਵੀ ਪਏ। ਚੰਬਾ ਤੇ ਸ਼ਿਮਲਾ ਜ਼ਿਲੇ ਦੇ ਕਈ ਇਲਾਕਿਆਂ ‘ਚ ਗੜੇਮਾਰੀ ਤੋਂ ਬਾਅਦ ਬਰਫ ਦੀ ਚਿੱਟੀ ਚਾਦਰ ਛਾ ਗਈ ਅਤੇ ਸੇਬ ਅਤੇ ਨਕਦੀ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ। ਲਾਹੌਲ ਸਪਿਤੀ ‘ਚ ਹਲਕੀ ਬਰਫਬਾਰੀ ਹੋਈ ਹੈ ਅਤੇ ਇਹ ਫਸਲਾਂ ਲਈ ਫਾਇਦੇਮੰਦ ਹੈ।


ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਸ਼ਿਮਲਾ ਦੇ ਚੰਬਾ ਦੇ ਚੁਰਾਹ, ਤੀਸਾ ਅਤੇ ਰਾਮਪੁਰ, ਕਨਰੂ ਖੇਤਰਾਂ ‘ਚ ਬੁੱਧਵਾਰ ਨੂੰ ਗੜੇ ਪਏ ਅਤੇ ਸੇਬ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕਾਂਗੜਾ, ਕੁੱਲੂ, ਚੰਬਾ, ਮੰਡੀ ਅਤੇ ਕੇਲੌਂਗ ‘ਚ ਕੁਝ ਥਾਵਾਂ ‘ਤੇ ਬਾਰਿਸ਼ ਹੋਈ ਹੈ। ਲਾਹੌਲ ਦੇ ਰੋਹਤਾਂਗ ਦੱਰੇ, ਅਟਲ ਸੁਰੰਗ ਦੇ ਉੱਤਰੀ ਪੋਰਟਲ ਅਤੇ ਕੁੰਜ਼ੁਮ ਦੱਰੇ ‘ਤੇ ਬਰਫ਼ ਦੇ ਤੋਲੇ ਡਿੱਗੇ ਹਨ।  ਮੌਸਮ ਵਿਭਾਗ ਮੁਤਾਬਕ 16 ਅਪ੍ਰੈਲ ਤੱਕ ਸੂਬੇ ‘ਚ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਕੁੱਲੂ ਦੀ ਖਰਹਾਲ ਘਾਟੀ ‘ਚ ਅਸਮਾਨੀ ਬਿਜਲੀ ਡਿੱਗੀ ਹੈ। ਇਸ ਦੀ ਤਸਵੀਰ ਵੀ ਵਾਇਰਲ ਹੋ ਗਈ ਹੈ।


Story You May Like